ਸੰਨੀ ਇਨਕਲੇਵ ਦੀ ਗਲੋਬਲ ਸਿਟੀ ਸੈਕਟਰ-124 ਹਰਲਾਲਪੁਰ ਵਲੋਂ 13 ਮੈਂਬਰੀ ਕਮੇਟੀ ਬਣਾਈ

ਖਰੜ: 18 ਮਈ (ਅਵਤਾਰ ਸਿੰਘ)- ਸੰਨੀ ਇਨਕਲੇਵ ਗਲੋਬਲ ਸਿਟੀ ਸੈਕਟਰ-124 ਹਰਲਾਲਪੁਰ ਵਲੋਂ ਕਲੋਨੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਮੂਹ ਵਸਨੀਕਾਂ ਵਲੋਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਗੁਰਚਰਨ ਸਿੰਘ ਬੈਦਵਾਣ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਉਪ ਪ੍ਰਧਾਨ ਪ੍ਰਤਾਪ ਸਿੰਘ, ਸਕੱਤਰ ਯੋਗੇਸ਼ ਗੁਪਤਾ, ਉਪ ਸਕੱਤਰ ਚੇਤਨ ਸ਼ਰਮਾ, ਪ੍ਰਚਾਰ ਸਕੱਤਰ ਰਾਜੀਵ ਪਸਰੀਚਾ, ਵਿਕਰਮ ਸਿੰਘ ਭੂਰੀਆਂ, ਸ੍ਰੀਮਤੀ ਤਰਨਜੀਤ ਕੌਰ,ਸ੍ਰੀਮਤੀ ਸੀਮਾ ਰਾਣੀ, ਉਪ ਪ੍ਰੈਸ ਸਕੱਤਰ ਸੰਦੀਪ ਸਿੰਘ, ਪ੍ਰੈਸ ਸਕੱਤਰ ਪ੍ਰਕਾਸ਼ ਚੰਦ ਚੁਣੇ ਗਏ। ਨਵੀ ਚੁਣੀ ਗਈ 13 ਮੈਂਬਰੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬੈਦਵਾਣ ਨੇ ਕਿਹਾ ਕਿ ਇਸ ਕਲੋਨੀ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਜਲਦੀ ਹੱਲ ਕਰਵਾਇਆ ਜਾਵੇ ਅਤੇ ਕੌਸਲ ਖਰੜ ਤੇ ਸਰਕਾਰ ਦੇ ਵੱਖ ਵੱਖ ਵਿਭਾਗਾਂ ਨਾਲ ਵੀ ਤਾਲਮੇਲ ਕੀਤਾ ਜਾਵੇਗਾ ਤਾਂ ਕਿ ਇਸ ਕਲੋਨੀ ਦੇ ਵਸਨੀਕਾਂ ਨੂੰ ਲੋੜੀਦੀਆਂ ਸਹੂਲਤਾਂ ਮਿਲ ਸਕਣ।
