ਖਰੜ-ਝੂੰਗੀਆਂ ਹਰਲਾਲਪੁਰ ਸੜਕ ਦੀ ਹਾਲਤ ਹੋਈ ਖਸਤਾ ਸੜਕ ਵਿਚ ਥਾਂ ਥਾਂ ਤੇ ਲੀਕੇਜ ਹੋ ਪਾਣੀ

ਖਰੜ: 18 ਮਈ (ਅਵਤਾਰ ਸਿੰਘ)- ‘ਆਪ’ ਸਰਕਾਰ ਵਲੋਂ ਖਰੜ ਹਲਕੇ ਵਿਚ ਵਿਕਾਸ ਲਈ ਕੀਤੇ ਜਾ ਰਹੇ ਹਨ ਪਰ ਖਰੜ-ਝੂੰਗੀਆਂ ਸੜਕ ਦੀ ਤਰਸਯੋਗ ਹਾਲਤ ਵਿਕਾਸ ਦੇ ਦਾਅਵਿਆਂ ਦੀ ਪੋਲ੍ਹ ਖੋਲਦੀ ਹੈ। ਇਸ ਸੜਕ ਵਿਚ ਵੱਖ ਵੱਖ ਥਾਵਾਂ ਤੇ ਪਾਣੀ ਲੀਕੇਜ਼ ਹੋ ਰਿਹਾ ਹੈ ਅਤੇ ਸੜਕ ਵਿਚ ਪਏ ਵੱਡੇ ਵੱਡੇ ਖੱਡੇ ਆਵਾਜ਼ਾਈ ਲਈ ਮੁਸੀਬਤ ਬਣ ਚੁੱਕਾ ਹੈ। ਇਸ ਸੜਕ ਤੇ 3-4 ਦਰਜ਼ਨ ਤੋਂ ਵੱਧ ਪਿੰਡ ਪੈਂਦੇ ਹਨ ਇਨ੍ਹਾਂ ਪਿੰਡਾਂ ਦੇ ਵਿਦਿਆਰਥੀਂ ਸਕੂਲਾਂ, ਕਾਲਜ਼ਾ, ਯੂਨੀਵਰਸਿਟੀਆਂ ਵਿਚ ਸਿੱਖਿਆ ਹਾਸਲ ਕਰਨ ਲਈ ਖਰੜ ਸ਼ਹਿਰ ਸਮੇਤ ਹੋਰ ਸ਼ਹਿਰਾਂ ਲਈ ਆਉਦੇ ਹਨ ਅਤੇ ਰੋਜ਼ਾਨਾ ਕੰਮਕਾਰਾਂ ਲਈ ਵੀ ਲੋਕੀ ਖਰੜ ਸ਼ਹਿਰ ਵਿਚ ਆਉਦੇ ਹਨ। ਇਸ ਤੋਂ ਇਲਾਵਾ ਅੱਗੇ ਇਹ ਸੜਕ ਨਿਊ ਚੰਡੀਗੜ੍ਹ ਏਰੀਆ ਨੂੰ ਵੀ ਮਿਲਾਉਦੀ ਹੈ। ਇਸ ਸੜਕ ਤੇ ਕੁਝ ਸਮਾਂ ਪਹਿਲਾਂ ਜੰਡਪੁਰ ਤੋਂ ਖਰੜ ਸ਼ਹਿਰ ਲਈ ਕਜੋਲੀ ਵਾਟਰ ਕੰਪਲੈਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਹਾਸਲ ਕਰਨ ਲਈ ਪਾਈਪ ਲਾਈਨ ਵੀ ਵਿਛਾਈ ਗਈ ਪਰ ਅੱਜ ਇਸ ਸੜਕ ਦੀ ਹਾਲਤ ਇੱਕ ਪਿੰਡ ਦੇ ਕੱਚੇ ਪਹੇ ਵਰਗੀ ਬਣ ਚੁੱਕੀ ਹੈ। ਇਲਾਕਾ ਨਿਵਾਸੀ ਅਤੇ ਮਨਜੀਤ ਸਿੰਘ, ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ,ਬਲਜਿੰਦਰ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਜਤਿੰਦਰ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਸਰਕਾਰ ਵਾਇਦੇ ਤਾਂ ਬਹੁਤ ਕੀਤੇ ਪਰ ਅੱਜ ਖਰੜ ਹਲਕੇ ਵਿਚ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਖਰੜ –ਲਾਂਡਰਾਂ ਰੋਡ ਅਤੇ ਖਰੜ-ਝੂੰਗੀਆਂ-ਹਰਲਾਲਪੁਰ, ਰੰਧਾਵਾ ਰੋਡ ਸਮੇਤ ਹੋਰ ਬਹੁਤ ਸਾਰੀਆਂ ਅਜਿਹੀਆਂ ਸੜਕਾਂ ਹਨ ਜਿਨ੍ਰਾਂ ਤੇ ਪੈਦਲ ਚੱਲਣਾ ਵੀ ਔਖਾ ਹੋਇਆ ਪਿਆ ਹੈ। ਉਨ੍ਹਾਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਤੋਂ ਮੰਗ ਕੀਤੀ ਕਿ ਖਰੜ ਹਲਕੇ ਦੀਆਂ ਸੜਕ ਦੀ ਬਰਸਾਤਾਂ ਤੋਂ ਪਹਿਲਾਂ ਮੁਰੰਮਤ ਕਰਵਾਈ ਜਾਵੇ ਤਾਂ ਕਿ ਆਵਾਜ਼ਾਈ ਵਿਚ ਸਹੀ ਚੱਲ ਸਕੇ।
