ਜਾਅਲੀ ਪੱਤਰਕਾਰ ਰਾਮਾਂ ਮੰਡੀ ਦੇ ਵਿੱਚ ਆ ਸੋਸ਼ਲ ਮੀਡੀਆ ਰਾਹੀਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਖਬਰਾਂ ਚਲਾ ਰਹੇ ਹਨ

ਰਾਮਾ ਮੰਡੀ, (ਅਸ਼ੋਕ ਕੁਮਾਰ) (ਬਠਿੰਡਾ)
ਡੀਐਸਪੀ ਤਲਵੰਡੀ ਸਾਬੋ ਵੱਲੋਂ ਦੱਸਿਆ ਗਿਆ ਕਿ ਸੋਸ਼ਲ ਮੀਡੀਆ ‘ਤੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਇੱਕ ਵਿਅਕਤੀ ਦੀ ਮੌਤ ਸਬੰਧੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੌਤ ਦਾ ਕਾਰਨ ਡਰੱਗ ਓਵਰਡੋਜ ਦੱਸਿਆ ਜਾ ਰਿਹਾ ਹੈ।
ਪਰੰਤੂ, ਥਾਣਾ ਰਾਮਾ ਵੱਲੋਂ ਮਾਮਲੇ ਦੀ ਵੈਰੀਫਿਕੇਸ਼ਨ ਕਰਨ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਵਿਅਕਤੀ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ ਸੋਸ਼ਲ ਮੀਡੀਆ ਪੱਤਰਕਾਰਾ ਤੋਂ ਰਾਮਾਂ ਮੰਡੀ ਦੇ ਪੱਤਰਕਾਰ ਤੰਗ ਪਰੇਸ਼ਾਨ ਹਨ ਜਿਨ੍ਹਾਂ ਪੱਤਰਕਾਰਾ ਨੂੰ ਅਖ਼ਵਾਰ ਵਲੋਂ id card ਬਣਾ ਕੇ ਦਿੱਤੇ ਹਨ ਉਹਨਾਂ ਨੂੰ ਇਹ ਸੋਸ਼ਲ ਮੀਡੀਆ ਪੱਤਰਕਾਰ ਆਪਣਾ ਕੰਮ ਕਰਨ ਨਹੀਂ ਦਿੰਦੇ ਤੇ ਜਿੱਥੇ ਕੋਈ ਖ਼ਬਰ ਪ੍ਰਸਾਸ਼ਨ ਦੇ ਖਿਲਾਫ ਜਾ ਜਿੱਸ ਖ਼ਬਰ ਦਾ ਕਨੂੰਨੀ ਨੋਟਿਸ ਆਉਣਾ ਹੋਵੇ ਉਸ ਖ਼ਬਰ ਨੂੰ ਇਹ ਸੋਸ਼ਲ ਮੀਡੀਆ ਪੱਤਰਕਾਰ ਲਾਉਣ ਤੋਂ ਜਵਾਬ ਦੇ ਦਿੰਦੇ ਹਨ ਇਹਨਾਂ ਸੋਸ਼ਲ ਮੀਡੀਆ ਜਾਅਲੀ ਪੱਤਰਕਾਰ ਤਲਵੰਡੀ ਸਾਬੋ, ਰਾਮਾਂ ਮੰਡੀ ਤੇ ਆਸੇ ਪਾਸੇ ਦੇ ਪਿੰਡਾਂ ਦੀਆਂ ਖਬਰਾਂ ਚਲਾ ਹਨ ਨਾ ਹੀ ਇਹ ਕੋਈ ਕੋਈ ਏਰੀਏ ਦੇ ਹਿਸਾਬ ਨਾਲ ਚੱਲਦੇ ਹਨ। ਇਹਨਾਂ ਵੱਲੋਂ ਆਪਣੇ ਚੈਨਲ ਬਣਾ ਰੱਖੇ ਹਨ ਜਿਹੜੇ ਕਿ ਅਣ ਅਧਿਕਾਰਤ ਹਨ ਇਹਨਾਂ ਕੋਲ ਆਪਣੇ ਸੋਸ਼ਲ ਮੀਡੀਆ ਦਾ ਕੋਈ
i card ਨਹੀਂ ਹੈ ਇਹਨਾਂ ਜਾਅਲੀ ਪੱਤਰਕਾਰਾ ਨੇ ਅਖਵਾਰਾ ਵਾਲੇ ਪੱਤਰਕਾਰ ਵੀ ਬਦਨਾਮ ਕਰ ਦਿੱਤੇ। ਜਿਸ ਲਈ ਇਹਨਾਂ ਜਾਅਲੀ ਪੱਤਰਕਾਰਾ ਦੇ ਕਾਰਨ ਰਾਮਾਂ ਦੇ ਕੇ ਪੱਤਰਕਾਰਾ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਲਈ ਇਹਨਾਂ ਦੀ ਉਚ ਪੱਧਰੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋਂ ਫੇਰ ਹੀ ਰਾਮਾਂ ਮੰਡੀ ਦੇ ਪੱਤਰਕਾਰ ਆਪਣੀਆਂ ਖਬਰਾਂ ਪ੍ਰਕਾਸ਼ਿਤ ਕਰ ਸਕਦੇ ਹਨ। ਇਹਨਾਂ ਸੋਸ਼ਲ ਮੀਡੀਆ ਪੱਤਰਕਾਰਾਂ ਵੱਲੋਂ ਚਲਾਈਆਂ ਅਣ ਅਧਿਕਾਰਤ ਖਬਰਾਂ ਦਾ ਜਿੰਮੇਵਾਰ ਕੌਣ ਹੈ ਜਿਸ ਨਾਲ ਲੋਕ ਗੁੰਮਰਾਹ ਹੋ ਰਹੇ ਹਨ।
ਸਮੂਹ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਅਪ੍ਰਮਾਣਿਤ ਜਾਂ ਭ੍ਰਮਕ ਜਾਣਕਾਰੀ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਸਦੀ ਪੁਸ਼ਟੀ ਜ਼ਰੂਰ ਕਰੋ।
