ਬਲੱਡ ਪ੍ਰੈਸ਼ਰ ਦੀ ਕਰਵਾਈ ਜਾਵੇ ਨਿਯਮਤ ਜਾਂਚ – ਡਾ.ਸ਼ੈਲੀ ਜੇਤਲੀ

0

ਪਟਿਆਲਾ 18 ਮਈ ( ਰਾਜਿੰਦਰ ਸਿੰਘ ਥਿੰਦ   ) : ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜਿਲ੍ਹੇ ਦੇ ਸਮੂਹ ਪੀਐਚਸੀਜ ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਚ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ।

 ਇਸ ਸਬੰਧ ਵਿੱਚ ਅਵੇਅਰਨੈਸ ਸੈਸ਼ਨ ਲਗਾ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਹਾਈਪਰਟੈਂਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ ਸਟਰੋਕ, ਦਿਲ ਦੇ ਦੌਰੇ, ਗੁਰਦੇ ਦੀ ਬਿਮਾਰੀ, ਦਿਮਾਗੀ ਕਮਜ਼ੋਰੀ ਜਾਂ ਨਿਗ੍ਹਾ ਦਾ ਧੁੰਧਲਾ ਹੋਣਾ ਆਦਿ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਹਾਈਪਰਟੈਂਸ਼ਨ ਬਿਮਾਰੀ ਤੋਂ ਪੀੜਤ ਹਨ, ਕਿਉਂਕਿ ਇਸ ਦਾ ਕੋਈ ਲੱਛਣ ਪਰਤੱਖ  ਤੌਰ ਤੇ ਦਿਖਾਈ ਨਹੀਂ ਦਿੰਦਾ। ਸਿਰਫ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ, ਕਿ ਬੀਪੀ  ਵੱਧਿਆ ਹੋਇਆ ਸੀ। ਇਸ ਕਰਕੇ 30 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਬੀਪੀ ਦੀ ਨਿਯਮਤ  ਜਾਂਚ ਕਰਵਾਉਣੀ ਚਾਹੀਦੀ ਹੈ। ਬੀਪੀ ਵਧਣ ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਸੇਵਨ ਕਰਨਾ ਜਰੂਰੀ ਹੈ। ਤਣਾਅ ਰਹਿਤ ਰਹਿਣ ਲਈ ਮੈਡੀਟੇਸ਼ਨ ਅਤੇ ਯੋਗਾ ਕਰਨਾ ਚਾਹੀਦਾ ਹੈ। ਤਲੀਆਂ ਹੋਈਆਂ ਚੀਜ਼ਾਂ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਜਰੂਰੀ ਹੈ। ਸੰਤੁਲਿਤ ਭੋਜਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਬੀਪੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

Leave a Reply

Your email address will not be published. Required fields are marked *