ਗੜ੍ਹਸ਼ੰਕਰ ਦੀ ਅਰਪਿਤਾ ਬੱਤਾ ਨੇ 99.2 ਫੀਸਦੀ ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਕੀਤਾ ਰੌਸ਼ਨ 

0

ਗੜ੍ਹਸ਼ੰਕਰ 11 ਮਈ (ਰਾਕੇਸ਼ ਕੁਮਾਰ)- ਦੋਆਬਾ ਪਬਲਿਕ ਸਕੂਲ ਪਾਰੋਵਾਲ ਦੀ ਹੋਣਹਾਰ ਵਿਦਿਆਰਥਣ ਅਰਪਿਤਾ ਬੱਤਾ ਪੁੱਤਰੀ ਇਸ਼ਵਰ ਬੱਤਾ ਨੇ ਸੀਬੀਐਸਈ ਦੇ 10ਵੀਂ ਦੇ ਐਲਾਨੇ ਨਤੀਜੇ ਵਿੱਚ 99.2 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਨਾਲ ਪਰਿਵਾਰਕ ਮੈਂਬਰਾਂ ‘ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਵਲੋਂ ਪਰਿਵਾਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਸਬੰਧੀ ਅੱਜ ਸ਼ਹੀਦ ਭਗਤ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਹੇਠ ਅਰਪਿਤਾ ਬੱਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਰਪਿਤਾ ਬੱਤਾ ਨੇ 99.2 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਅਰਪਿਤਾ ਬੱਤਾ ਦੀ ਇਸ ਉਪਲੱਬਧੀ ਲਈ ਪਰਿਵਾਰ ਨੂੰ ਵਧਾਈ ਦਿੰਦਿਆਂ ਅਰਪਿਤਾ ਬੱਤਾ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਇਸ਼ਵਰ ਬੱਤਾ, ਅਰਪਿਤਾ ਬੱਤਾ, ਰਾਕੇਸ਼ ਕਪੂਰ, ਲਖਬੀਰ ਰਾਣਾ, ਭੁਪਿੰਦਰ ਰਾਣਾ, ਰਾਜੀਵ ਭਾਰਦਵਾਜ ਤੋਂ ਇਲਾਵਾ ਅਰਪਿਤਾ ਬੱਤਾ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *