ਪਿਛਲੀ ਸਰਕਾਰ ਵੱਲੋਂ ਪੈਸੇ ਜਾਰੀ ਕਰਨ ਦੇ ਬਾਵਜੂਦ ਵੀ ਸਰਕਾਰ ਨਹਿਰ ਦੇ ਪੁਲਾਂ ਨੂੰ ਬਣਾਉਣ ‘ਚ ਰਹੀ ਨਾਕਾਮ: ਗੋਲਡੀ

0

ਗੜ੍ਹਸ਼ੰਕਰ 11 ਮਈ (ਰਾਕੇਸ਼ ਕੁਮਾਰ)- ਗੜ੍ਹਸ਼ੰਕਰ ਵਿਚੋਂ ਗੁਜ਼ਰਦੀ ਬਿਸਤ ਦੁਆਬ ਨਹਿਰ ਦੇ ਦੂਜੇ ਪਾਸੇ ਵਸਦੇ ਪਿੰਡਾ ਨੂੰ ਜਾਂਦੇ ਲਾਂਘੇ (ਪੁਲਾਂ) ਦੀ ਆਪ ਸਰਕਾਰ ਵੱਲੋਂ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸਾਰੀ ਨਾ ਕਰਾਉਣ ਨੂੰ ਲੈਕੇ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚ ਕੇ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਜਦੋਂ ਉਹ ਹਲਕਾ ਵਿਧਾਇਕ ਸਨ। ਤਾਂ ਲੋਕਾਂ ਦੀ ਮੰਗ ਅਨੁਸਾਰ ਇਸ ਨਹਿਰ ‘ਤੇ 18 ਦੇ ਕਰੀਬ ਪੈਂਦੇ ਲਾਂਘੇ (ਪੁਲਾਂ) ਨੂੰ ਚੌੜਾ ਕਰਕੇ ਬਣਾਉਣ ਲਈ ਪੈਸੇ ਰਲੀਜ਼ ਕਰਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਸੀ ਅਤੇ 10 ਦੇ ਕਰੀਬ ਪੁਲਾਂ ਨੂੰ ਚੌੜਾ ਕਰਕੇ ਬਣਾ ਵੀ ਦਿੱਤਾ ਗਿਆ ਸੀ ਅਤੇ ਬਾਕੀ ਪੁਲਾਂ ਦੀ ਉਸਾਰੀ ਲਈ ਵੀ ਪੈਸੇ ਜਾਰੀ ਕਰ ਦਿੱਤੇ ਸਨ। ਪਰ ਸਰਕਾਰ ਬਦਲਣ ਨਾਲ ਇਹ ਕੰਮ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਲਵ ਕੁਮਾਰ ਗੋਲਡੀ ਨੇ ਪੰਜਾਬ ਸਰਕਾਰ ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਪੁਲਾਂ ਦੀ ਮੁੜ ਉਸਾਰੀ ਲਈ ਆਏ ਪੈਸੇ ਵੀ ਆਪ ਸਰਕਾਰ ਵੱਲੋਂ ਖ਼ੁਰਦ ਬੁਰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਨੂੰ ਸਹੂਲਤਾਂ ਉਪਲਬਧ ਕਰਾਉਣ ਲਈ ਵੱਡੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਪਿਛਲੀ ਸਰਕਾਰ ਵੱਲੋਂ ਜਾਰੀ ਕੀਤੇ ਪੈਸੇ ਨਾਲ ਵੀ ਇਹ ਸਰਕਾਰ ਕੰਮ ਨਹੀਂ ਕਰਵਾ ਸਕੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *