ਮੁੱਖ ਮੰਤਰੀ ਪੰਜਾਬ ਦੇ ਨਾਮ ਪਰ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਦਿੱਤਾ ਮੰਗ ਪੱਤਰ 

0

ਪਟਿਆਲ਼ਾ 11 ਮਈ (ਰਾਜਿੰਦਰ ਸਿੰਘ ਥਿੰਦ) ਅੱਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਇਕੱਤਰਤਾ ਕਰਕੇ ਸੂਬਾ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਮੀਤ ਪ੍ਰਧਾਨ ਮੇਜਰ ਸਿੰਘ ਬਹੇੜ ਅਤੇ ਹੋਰ ਕੁਲਵੰਤ ਸਿੰਘ ਧੂਹੀ, ਨਾਭਾ ਦੀ ਅਗਵਾਈ ਹੇਠ ਨਾਅਰੇਬਾਜੀ ਕਰਦੇ ਹੋਏ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਤੇ ਦਿੱਤਾ ਗਿਆ। ਵਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਸਾਰੇ ਕਾਮਿਆਂ ਨੂੰ ਪੱਕਾ ਕਰਨ ਵਿਭਾਗ ਅੰਦਰ ਠੇਕੇਦਾਰੀ ਸਿਸਟਮ ਬੰਦ ਕਰਨਾ, ਵਿਭਾਗ ਦੇ ਨਿਜੀਕਰਨ ਵਿਰੁੱਧ ਜੰਗਲਾਤ ਮੰਤਰੀ ਪੰਜਾਬ ਦੇ ਵਿਰੁੱਧ ਜ਼ੋਰਕਾਰ ਨਾਅਰੇਬਾਜੀ ਕੀਤੀ। ਵਿਭਾਗ ਪ੍ਰਤੀ ਸਰਕਾਰ ਦੀ ਸੇਵਾਵਾਂ ਕੇਵਲ ਖਾਨਾ ਪੂਰਤੀ ਹੈ। ਜੰਗਲਾਤ ਦਾ ਰਕਬਾ ਬਹੁਤ ਘਟਿਆ ਹੈ। ਨਜਾਇਜ ਕਬਜੇ ਬਹੁਤ ਜਿਆਦਾ ਹੋਏ ਹਨ। ਵਣ ਵਿਭਾਗ ਅੰਦਰ ਲੰਮੇ ਸਮੇਂ ਤੋਂ ਕੰਮ ਕਰਦੇ ਕਿਰਤੀ ਕਾਮਿਆਂ ਦਾ ਘਾਣ ਕੀਤਾ ਜਾ ਰਿਹਾ ਹੈ। ਮਨ ਮਰਜੀ ਨਾਲ ਠੇਕੇਦਾਰ ਬਣਾ ਕੇ ਕਿਰਤੀ ਕਾਮਿਆਂ ਦੀ ਸਰਵਿਸ ਤੋੜ ਦਿੱਤੀ ਗਈ। ਕਈ ਕਾਮੇ ਕੰਮ ਤੋਂ ਹਟਾ ਦਿੱਤੇ ਗਏ। ਚਹੇਤਿਆਂ ਨੂੰ ਤਰਜੀਹ ਦਿੱਤੀ ਜਾਦੀ ਹੈ। ਮੈਨੇਜਮੈਂਟ ਲਗਾਤਾਰ ਵਿਭਾਗੀ ਕਾਮਿਆਂ ਨੂੰ ਪ੍ਰੈਸ਼ਾਨ ਕਰ ਰਹੀ ਹੈ। ਜਿਸ ਨੂੰ ਲੈ ਪੰਜਾਬ ਸਰਕਾਰ ਪਿੱਟ ਸਿਆਪਾ ਕਰਦੇ ਕਿਰਤੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਲਈ ਜਥੇਬੰਦੀ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਮਿਤੀ 12—05—2026 ਨੂੰ ਰੋਸ ਰੈਲੀ ਕਰਕੇ ਕੱਚੇ ਚਿੱਠੇ ਪ੍ਰਸ਼ਾਸ਼ਨਿਕ ਤੇ ਵਿਜੀਲੈਂਸ ਸਾਹਮਣੇ ਪੇਸ਼ ਕੀਤੇ ਜਾਣਗੇ। ਅਗਰ ਰੋਸ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਮਾਲੀ—ਜਾਨੀ ਨੁਕਸਾਨ ਹੁੰਦਾ ਹੈ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੋਵੇਗੀ। ਰੋਸ ਮਾਰਚ ਵਿੱਚ ਹਰਪ੍ਰੀਤ ਸਿੰਘ ਲੋਚਮਾ ਰਾਜਪੁਰਾ, ਚਰਨਜੀਤ ਸਿੰਘ ਸਰਹਿੰਦ, ਗੁਰਜੰਟ ਸਿੰਘ ਫ.ਗ.ਸ., ਰਾਮ ਕਿਸ਼ਨ, ਲਾਜਵੰਤ ਸਮਾਣਾ, ਸਤਨਾਮ ਸਿੰਘ ਬਨੂੰੜ, ਰਾਣੀ, ਬਲਜੀਤ ਨਾਭਾ, ਸੁਖੀ ਪਟਿਆਲਾ, ਬੇਅੰਤ ਸਿੰਘ ਭਾਦਸੋ, ਚਮਕੌਰ ਸਿੰਘ, ਲਾਲ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

You may have missed