ਪੰਜਾਬ ਯੂਥ ਕਾਂਗਰਸ ਚੋਣ ਨਤੀਜੇ ਦੀ ਤਿਆਰੀ ,ਅਗਲੇ ਹਫ਼ਤੇ ਨਤੀਜਾ ਆਉਣ ਦੀ ਸੰਭਾਵਨਾ

16 ਉਮੀਦਵਾਰਾਂ ਸਮੇਤ ਹੋਰਨਾਂ ਅਹੁਦਿਆਂ ਲਈ 1900 ਉਮੀਦਵਾਰਾਂ ਨੇ ਚੋਣ ਮੈਦਾਨ ‘ਚ
ਪਟਿਆਲ਼ਾ 11 ਮਈ (ਰਾਜਿੰਦਰ ਸਿੰਘ ਥਿੰਦ):- ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਹੋਰਨਾਂ ਅਹੁਦਿਆਂ ਦੀ ਚੋਣ ਲਈ ਪਾਰਟੀ ਵਲੋਂ ਕਰਵਾਈ ਅਤੇ ਮਾਰਚ ਮਹੀਨੇ ਵਿਚ ਮੁਕੰਮਲ ਹੋਈ ਚੋਣ ਦਾ ਨਤੀਜਾ 20 ਮਈ ਤੱਕ ਆਉਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਚੋਣਾਂ ਵਿਚ ਜਿੱਤ ਕੇ ਪ੍ਰਧਾਨ ਅਤੇ ਹੋਰ ਅਹਿਮ ਅਹੁਦੇਦਾਰ ਬਣਨ ਵਾਲੇ ਨੌਜਵਾਨ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੀ ਦਾਅਵੇਦਾਰੀ ਕਰਨ ਦੇ ਸੁਪਨੇ ਵੀ ਸਿਰਜੀ ਬੈਠੇ ਹਨ।
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹਿਲਾਂ ਹੀ 60 ਤੋਂ 70 (ਲਗਭਗ 50 ਪ੍ਰਤੀਸ਼ਤ) ਟਿਕਟਾਂ ਨੌਜਵਾਨਾਂ ਨੂੰ ਦੇਣ ਦੀ ਭਵਿੱਖਬਾਣੀ ਕਰ ਚੁੱਕੀ ਹੈ ।
ਇਸ ਵਾਰ ਇਸ ਸਾਲ 16 ਜਨਵਰੀ ਨੂੰ ਨਾਮਜ਼ਦਗੀਆਂ ਭਰਨ ਉਪਰੰਤ 28 ਮਾਰਚ ਤੱਕ ਮੁਕੰਮਲ ਹੋਈਆਂ ਇਨ੍ਹਾਂ ਡਿਜੀਟਲ ਚੋਣਾਂ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਲਈ 16, ਸੂਬਾ ਜਨਰਲ ਸਕੱਤਰ ਲਈ 106, ਜ਼ਿਲ੍ਹਾ ਪ੍ਰਧਾਨਾਂ ਲਈ 131 ਅਤੇ ਹੋਰ ਵੱਖ ਵੱਖ ਅਹੁਦਿਆਂ ਲਈ ਲਗਭਗ 1900 ਵੱਧ ਉਮੀਦਵਾਰਾਂ ਆਪਣੀਆਂ ਨਾਮਜਦਗੀਆਂ ਭਰ ਕੇ ਚੋਣਾਂ ਲੜੀਆਂ ਸਨ।
ਭਾਵੇਂ ਪੰਜਾਬੀਆਂ ਵਿਚ ਵਿਦੇਸ਼ਾਂ ਨੂੰ ਪ੍ਰਵਾਸ ਕਰਨ ਦਾ ਰੁਝਾਨ ਸਿਖ਼ਰਾਂ ‘ਤੇ ਹੈ ਪਰ ਫਿਰ ਵੀ ਯੂਥ ਕਾਂਗਰਸ ਦੀ ਇਸ ਵਾਰ ਪਿਛਲੇ ਸਾਲ ਨਾਲੋਂ ਦੁਗਣੀ ਮੈਂਬਰਸ਼ਿਪ ਦਾ
ਅੰਕੜਾ ਲਗਭਗ 8 ਲੱਖ ਤੋਂ ਵੀ ਵੱਧ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਵੋਟਾਂ ਪ੍ਰਾਪਤ ਕਰਨ ਵਾਲੇ ਪਹਿਲੇ ਤਿੰਨ ਸਥਾਨਾਂ ਦੇ ਉਮੀਦਵਾਰਾਂ ਦੇ ਪੈਨਲ ਵਿਚੋਂ ਪਾਰਟੀ ਹਾਈ ਕਮਾਨ ਇੱਕ ਵਿਅਕਤੀ ਨੂੰ ਪ੍ਰਧਾਨ ਨਿਯੁਕਤ ਕਰਦੀ ਹੈ। ਅਤੇ ਬਾਕੀਆਂ ਨੂੰ ਮੀਤ ਪ੍ਰਧਾਨ ਆਦਿ ਵਰਗੇ ਅਹੁਦੇ ਦੇ ਕੇ ਨਿਵਾਜਿਆ ਜਾਂਦਾ ਹੈ ! ਯੂਥ ਕਾਂਗਰਸ ਦੀ ਪ੍ਰਧਾਨਗੀ ਦੀ 16 ਉਮੀਦਵਾਰ ਨੇ ਲੜੀ ਚੋਣ
ਡੱਬੀ –
ਪੰਜਾਬ ਯੂਥ ਪ੍ਰਧਾਨਗੀ ਚੋਣ ਲੜਨ ਵਾਲੇ 16 ਉਮੀਦਵਾਰਾਂ ਵਿਚ ਇੱਕ ਵਿਧਾਇਕ ਦੇ ਪੁੱਤਰ, ਇੱਕ ਵਿਧਾਇਕ ਦੇ ਪੋਤਰੇ ਅਤੇ ਆਪਣੇ ਮਿੱਤਰ ਨੌਜਵਾਨਾਂ ਵਲੋਂ ਚਲਾਈ ਮੈਂਬਰਸ਼ਿਪ ਭਰਤੀ ਕਰਕੇ ਚੋਣ ਲੜਨ ਉਮੀਦਵਾਰਾਂ ਸਮੇਤ ਚਾਰ ਉਮੀਦਵਾਰਾਂ ਵਿਚ ਸਖ਼ਤ ਮੁਕਾਬਲਾ ਹੈ। ਸਮਰਾਲਾ ਤੋਂ ਚਾਰ ਵਾਰ ਰਹੇ ਕਾਂਗਰਸੀ ਵਿਧਾਇਕ ਦੇ ਪੋਤਰੇ ਕਰਨਵੀਰ ਸਿੰਘ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਆਗੂ ਢਿੱਲੋਂ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਲੈ ਕੇ ਹੀ ਸੂਬਾ ਪ੍ਰਧਾਨ ਬਣੇਗਾ। ਕੁੱਝ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਰਨਵੀਰ ਸਿੰਘ ਦੇ ਪਹਿਲੇ ਸਥਾਨ ‘ਤੇ ਆਉਣ ਦੇ ਦਾਅਵੇ ਵਿਚ ਇਹ ਨਿਸ਼ਚਿਤ ਜਾਪਦਾ ਹੈ ਕਿ ਉਹ ਪ੍ਰਧਾਨਗੀ ਦੇ ਬਣਨ ਵਾਲੇ ਪੈਨਲ ਲਈ ਪਹਿਲੇ ਤਿੰਨ ਉਮੀਦਵਾਰਾਂ ਵਿਚ ਜ਼ਰੂਰ ਆ ਸਕਦਾ ਹੈ। ਘਨੌਰ ਦੇ ਸਾਬਕਾ ਐਮ ਐਲ ਏ ਦੇ ਸਪੁੱਤਰ ਅਤੇ ਬਿਜਲੀ ਬੋਰਡ ਦੇ ਸਾਬਕਾ ਪ੍ਰਬੰਧਕੀ ਮੈਂਬਰ ਗਗਨਦੀਪ ਸਿੰਘ ਜਲਾਲਪੁਰ ਦਾ ਇਸ ਚੋਣ ਕੀਤੀ ਹੱਥ ਉਪਰ ਦੱਸਿਆ ਜਾ ਰਿਹਾ ਹੈ! ਉਹਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਲਾਲਪੁਰ ਘੱਟੋ ਘੱਟ 1ਲੱਖ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤਣਗੇ! ਪਰ ਫਿਰ ਵੀ ਸਥਾਨਕ ਹਲਕਾ ਇੰਚਾਰਜ ਰੁ!ਪਿੰਦਰ ਸਿੰਘ ਰਾਜਾ ਗਿੱਲ ਦੀ ਪਾਰਟੀ ਵਿਚ ਉੱਪਰ ਤੱਕ ਪਹੁੰਚ ਹੋਣ ਕਾਰਨ ਹਲਕੇ ਦੇ ਸਮੀਕਰਨਾਂ ਦੀ ਮੌਜੂਦਾ ਸਥਿਤੀ ਇਸੇ ਤਰ੍ਹਾਂ ਹੀ ਬਣੇ ਰਹਿਣਗੇ।
