ਕੈਬਨਿਟ ਮੰਤਰੀ ਸੰਜੀਵ ਅਰੌੜਾ ਦੀ ਗ੍ਰਿਫਤਾਰੀ ਨੂੰ ਲੈਕੇ ਆਪ ਉਤਰੀ ਸੜਕਾਂ ਤੇ

0

ਨਰਿੰਦਰ ਮੋਦੀ ਵ ਅਮਿਤ ਸ਼ਾਹ ਵਲੋਂ ਕੇਂਦਰੀ ਜਾਂਚ ਏਜੰਸੀ ਦੀ ਦੂਰ ਵਰਤੋਂ ਤੋਂ ਵਿਰੋਧੀਆ ਨੂੰ ਦਬਾਇਆ ਨਹੀਂ ਜਾ ਸਕਦਾ —  ਵਿਧਾਇਕ

ਮਾਲੇਰਕੋਟਲਾ ( ਮੁਨਸ਼ੀ ਫ਼ਾਰੂਕ) ਕੈਬਨਿਟ ਮੰਤਰੀ ਸੰਜੀਵ ਅਰੌੜਾ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ  ਈ ਡੀ ਵਲੋਂ ਗ੍ਰਿਫਤਾਰ ਕਰਨ ਨੂੰ ਲੈਕੇ ਆਮ ਆਦਮੀ ਪਾਰਟੀ ਵਲੋਂ ਅੱਜ ਭਾਜਪਾ ਦੇ ਆਗੁਆਂ ਦੇ ਦਫ਼ਤਰਾਂ ਤੇ ਰੋਸ ਪ੍ਰਦਰਸ਼ਨ ਕੀਤੇ। ਹਲਕਾ ਮਾਲੇਰਕੋਟਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਸੈਕੜੀਆ ਦੀ ਗਿਣਤੀ ਵਿੱਚ ਆਪ ਆਗੂਆਂ ਤੇ ਵਰਕਰਾਂ ਨੇ ਗੁਰਬਚਨ ਸਿੰਘ ਸਿੰਘ ਮੋਖਾ ਕਾਰਜਕਾਰੀ ਪ੍ਰਧਾਨ ਰਾਸ਼ਟਰੀ ਸਿੱਖ ਸੰਗਤ ਦੇ ਗੁਰਦੁਆਰਾ ਹਾਅ ਦੇ ਨਾਅਰੇ ਦੇ ਸਾਹਮਣੇ ਵ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਨ ਥਾਪੜ ਦੇ ਦਫਤਰ ਅੱਗੇ ਜ਼ਬਰਦਸਤ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਨਰਿਦੰਰ ਮੋਦੀ ਅਤੇ ਅਮਿਤ ਸ਼ਾਹ ਵਲੋਂ ਕੇਂਦਰੀ ਜਾਂਚ ਏਜੰਸੀਆ ਈ ਡੀ, ਸੀਬੀਆਈ ਤੇ ਐਨ ਆਈ ਐਸ ਦੀ ਦੂਰ ਵਰਤੋਂ ਕਰਕੇ ਵਿਰੋਧੀਆਂ ਨੂੰ ਆਪਣੇ ਵੱਲ ਖਿੱਚਣ ਲਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਜਾਇਜ ਤੰਗ ਪ੍ਰੇਸਾਨ ਕਰ ਰਹੀ ਹੈ। ਡੈਮੈਕਰੈਸੀ ਦਾ ਕਤਲ ਕਰ ਰਹੀ ਹੈ।ਕੱਲ ਆਮ ਆਦਮੀ ਸਰਕਾਰ ਵਿਚ ਲੋਕਲ ਬਾਡੀਜ਼ ਵ ਪਾਵਰ ਮੰਤਰੀ ਸੰਜੀਵ ਅਰੌੜਾ ਨੂੰ ਈ ਡੀ ਨੇ ਗ੍ਰਿਫਤਾਰ ਕੀਤਾ ਹੈ। ਅਸੀ ਇਸ ਗ੍ਰਿਫਤਾਰੀ ਦੀ ਘੋਰ ਨਿੰਦਾ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਚਟਾਨ ਵਾਂਗ ਖੜੇ ਹਨ। ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀਆਂ ਜਾਂਚ ਏਜੰਸੀਆ ਤੋਂ ਡਰਨ ਵਾਲੇ ਨਹੀਂ।ਆਮ ਆਦਮੀ ਪਾਰਟੀ ਇਨਕਲਾਬ ਚੋਂ ਨਿਕਲੀ ਹੋਈ ਪਾਰਟੀ ਹੈ। ਭਾਜਪਾ ਨੇ ਪਹਿਲਾਂ ਬਿਹਾਰ ਲੁਟਿਆ, ਮਹਾਰਾਸ਼ਟਰ ਲੁਟਿਆ ਤੇ ਹੁਣ ਬੰਗਾਲ ਨੂੰ ਲੁੱਟ ਕੇ ਭਾਜਪਾ ਚਾਹੁੰਦੀ ਹੈ ਕਿ 2027 ਵਿੱਚ ਪੰਜਾਬ ਨੂੰ ਵੀ ਇਹਨਾਂ ਜਾਂਚ ਏਜੰਸੀਆ ਰਾਹੀ ਵਿਰੋਧੀਆਂ ਨੂੰ ਡਰ ਧਮਾਕੇ  ਲੁੱਟ ਲੈਵਾਗੇ।ਇਹ ਸੁਪਣਾ ਭਾਜਪਾ ਦਾ ਪੰਜਾਬ ਵਿੱਚ ਪੂਰਾ ਨਹੀਂ ਹੋਣਾ। ਕਿਉਂਕਿ ਪੰਜਾਬ ਦੇ ਸੁਰ ਵੀਰ ਬਹਾਦਰ ਲੋਕ ਆਪੀ ਰਾਖੀ ਕਰਨਾ ਜਾਣਦੇ ਹਨ। ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਨੇ 13 ਮਹਿਨੇ ਬਾਡਰ ਤੇ ਬੈਠ ਕੇ ਮੋਦੀ ਵਲੋਂ ਬਣਾਏ ਕਿਸਾਨਾ ਖਿਲਾਫ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ।2027 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਾਕਿਬ ਆਲੀ ਰਾਜਾ, ਬਲਾਕ ਪ੍ਰਧਾਨ ਮੁਹੰਮਦ ਹਲੀਮ, ਬਲਾਕ ਪ੍ਰਧਾਨ ਮੁਹੰਮਦ ਅਸਲਮ ਭੱਟੀ, ਸ਼ਕੂਰ ਪ੍ਰਧਾਨ, ਐਡਵੋਕੇਟ ਮੁਹੰਮਦ ਸ਼ਮਸ਼ਾਦ ਮੈਂਬਰ ਪੰਜਾਬ ਵਕਫ਼ ਬੋਰਡ, ਆਜ਼ਮ ਦਾਰਾ ਚੈਅਰਮੈਨ ਟਰੈਡਿਗ ਵਿੰਗ,ਐਡਵੋਕੇਟ ਜੇਗਮ ਅਬਾਸ, ਚੈਅਰਮੈਨ ਸੰਤੋਖ ਸਿੰਘ, ਸੁਖਦਰਸ਼ਨ ਸਿੰਘ ਮਿੱਠੇਵਾਲ, ਚਰਨਜੀਤ ਸਿੰਘ ਮੀਠੇ ਵਾਲ,ਕੇਵਲ ਸਿੰਘ ਜਾਗੋਵਾਲ, ਗੁਰਮੀਤ ਸਿੰਘ ਬੁਰਜ, ਮੈਡਮ ਪ੍ਰਵੀਨ, ਨਰਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸੂਫ਼ੀ ਮੁਹੰਮਦ ਹਾਸ਼ਿਮ, ਮੁਹੰਮਦ ਨਿਸਾਰ,ਚੌਧਰੀ ਮੁਹੰਮਦ ਬਸ਼ੀਰ, ਇਕਬਾਲ ਫੋਜ਼ੀ, ਮੁਹੰਮਦ ਅਸਲਮ ਕਾਲਾ, ਗੁਰਬਖਸ਼ ਸਿੰਘ ਮੁਹੰਮਦ ਯਾਸੀਨ ਮੁਹੰਮਦ ਅਕਰਮ,ਆਦਿ।

Leave a Reply

Your email address will not be published. Required fields are marked *