ਭਾਜਪਾ ਦੀ ਪ੍ਰਚੰਡ ਜਿੱਤ ਨਾਲ ਮਾਲੇਰਕੋਟਲਾ ‘ਚ ਖੁਸ਼ੀ ਦੀ ਲਹਿਰ

ਭਾਜਪਾ ਦੀ ਜਿੱਤ ਨੇ 2027 ਵਿੱਚ ਪੰਜਾਬ ਫਤਹਿ ਦਾ ਬਜਾਇਆ ਬਿਗਲ : ਅਮਨ ਥਾਪਰ
ਮਾਲੇਰਕੋਟਲਾ (ਮੁਨਸ਼ੀ ਫਾਰੂਕ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਦੀਆਂ ਚੋਣਾਂ ਵਿੱਚ ਦਰਜ ਕੀਤੀ ਗਈ ਇਤਿਹਾਸਕ ਅਤੇ ਪ੍ਰਚੰਡ ਜਿੱਤ ਦਾ ਜਸ਼ਨ ਅੱਜ ਮਾਲੇਰਕੋਟਲਾ ਵਿਖੇ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਖੁਸ਼ੀ ਦੇ ਮੌਕੇ ‘ਤੇ ਭਾਜਪਾ ਦੇ ਸਥਾਨਕ ਆਗੂਆਂ ਅਤੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੇ ਪੂਰੇ ਸ਼ਹਿਰ ਵਿੱਚ ਜੇਤੂ ਮਾਹੌਲ ਸਿਰਜ ਦਿੱਤਾ। ਜਸ਼ਨ ਦੀ ਸ਼ੁਰੂਆਤ ਢੋਲ-ਧਮੱਕਿਆਂ ਅਤੇ ਪਾਰਟੀ ਦੇ ਹੱਕ ਵਿੱਚ ਲਗਾਏ ਗਏ ਅਕਾਸ਼ ਗੁੰਜਾਊ ਨਾਅਰਿਆਂ ਨਾਲ ਹੋਈ, ਜਿਸ ਦੌਰਾਨ ਵਰਕਰਾਂ ਨੇ ਇੱਕ-ਦੂਜੇ ਨੂੰ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ ਅਤੇ ਬਚਿਆ ਨੂੰ ਲੱਡੂ ਵੰਡੇ ਗਏ। ਇਸ ਮੌਕੇ ਭਾਜਪਾ ਆਗੂ ਅਮਨ ਥਾਪਰ (ਸਾਬਕਾ ਜਿਲ੍ਹਾ ਪ੍ਰਧਾਨ) ਨੇ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਵਿਕਾਸ ਦੀ ਰਾਜਨੀਤੀ ‘ਤੇ ਆਪਣੀ ਮੋਹਰ ਲਗਾਈ ਹੈ। ਬੰਗਾਲ ਦੀਆਂ ਚੋਣ ਪ੍ਰਾਪਤੀਆਂ ਅਤੇ ਪਾਰਟੀ ਦੇ ਵਧਦੇ ਕਾਫ਼ਲੇ ਦਾ ਜ਼ਿਕਰ ਕਰਦਿਆਂ ਅਮਨ ਥਾਪਰ ਨੇ ਇੱਕ ਵੱਡਾ ਸਿਆਸੀ ਸੁਨੇਹਾ ਦਿੱਤਾ। ਉਨ੍ਹਾਂ ਬੜੇ ਭਰੋਸੇ ਨਾਲ ਐਲਾਨ ਕੀਤਾ ਕਿ ਬੰਗਾਲ ਦੀ ਜਿੱਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਭਾਜਪਾ ਦੀ ਲਹਿਰ ਚੱਲ ਰਹੀ ਹੈ ਅਤੇ ਹੁਣ ਇਸ ਦਾ ਸਿੱਧਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰਾਂ ਦੀਆਂ ਫੋਕੀਆਂ ਗੱਲਾਂ ਅਤੇ ਵਾਅਦਿਆਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਹੁਣ ਸੂਬੇ ਵਿੱਚ ਅਮਨ-ਸ਼ਾਂਤੀ ਤੇ ਸਰਬਪੱਖੀ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਅਮਨ ਥਾਪਰ ਨੇ ਰਣਨੀਤਕ ਤੌਰ ‘ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਬਜ ਚੁੱਕਿਆ ਹੈ ਅਤੇ ਭਾਜਪਾ ਵਰਕਰ ਹੁਣ ਤੋਂ ਹੀ ਕਮਰ ਕੱਸ ਲੈਣ ਕਿਉਂਕਿ 2027 ਵਿੱਚ ਪੰਜਾਬ ਦੀ ਧਰਤੀ ‘ਤੇ ਭਾਜਪਾ ਦਾ ਕੇਸਰੀ ਪਰਚਮ ਲਹਿਰਾਏਗਾ ਅਤੇ ਪਾਰਟੀ ਪੰਜਾਬ ਫਤਹਿ ਕਰਕੇ ਇੱਥੇ ਇੱਕ ਮਜ਼ਬੂਤ ਤੇ ਸਥਿਰ ਸਰਕਾਰ ਬਣਾਏਗੀ। ਇਸ ਮੌਕੇ ਵੈਦ ਮੋਹਨ ਲਾਲ ਜਿਲਾ ਸੱਕਤਰ ਭਾਜਪਾ, ਦਵਿੰਦਰ ਸਿੰਗਲਾ ਬੌਬੀ, ਸੁਰੇਸ਼ ਜੈਨ, ਸ਼੍ਰੀਮਤੀ ਭਾਵਨਾ ਮਹਾਜਨ ਸਕੱਤਰ ਪੰਜਾਬ ਮਹਿਲਾ ਮੋਰਚਾ, ਸ਼੍ਰੀਮਤੀ ਅਨੀਤਾ ਜੈਨ ਜ਼ਿਲਾ ਸਕੱਤਰ ਭਾਜਪਾ, ਸੁਭਾਸ਼ ਸ਼ਰਮਾ ਜ਼ਿਲ੍ਹਾ ਉਪ ਪ੍ਰਧਾਨ ਭਾਜਪਾ, ਰਾਜਕੁਮਾਰ ਧੀਮਾਨ, ਨਿਯਮ ਖਾਨ, ਸਤੀਸ਼ ਕੁਮਾਰ ਗੋਇਲ, ਸ਼੍ਰੀਮਤੀ ਨੀਸ਼ਾ ਚਾਵਲਾ ਪੰਜਾਬ ਮਹਿਲਾ ਮੋਰਚਾ ਐਜੈਕਟਿਵਿਟੀ ਮੈਂਬਰ, ਆਮਿਰ ਖਾਂ ਸੀਨੀਅਰ ਭਾਜਪਾ ਵਰਕਰ, ਅਰਪਿਤ ਨਵੀ ਟੰਡ, ਸੋਨੂ ਬਨਭੋਰਾ, ਅਰਪਨ ਬਰਭੋਰਾ, ਰਵੀ ਬਨਬੋਰਾ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਵਰਕਰ ਹਾਜ਼ਰ ਸਨ।
