ਕੰਪੀਟੀਸ਼ਨ ਇਮੀਗ੍ਰੇਸ਼ਨ ਬੈਸਟ ਪੀ ਟੀ ਈ ਸੈਂਟਰ ਅਵਾਰਡ ਨਾਲ ਸਨਮਾਨਿਤ

ਮਲੇਰਕੋਟਲਾ (ਮੁਨਸ਼ੀ ਫਾਰੂਕ ) ਕੰਪੀਟੀਸ਼ਨ ਇਮੀਗ੍ਰੇਸ਼ਨ ਸੰਸਥਾ ਨੇ ਇੱਕ ਵਾਰ ਫਿਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪਿਛਲੇ 11 ਸਾਲਾਂ ਤੋਂ ਇਹ ਸੰਸਥਾ ਵਿਦਿਆਰਥੀਆਂ ਨੂੰ PTE ਅਤੇ IELTS ਦੀ ਕੋਚਿੰਗ ਦੇ ਰਹੀ ਹੈ ਅਤੇ ਕਈ ਵਿਦਿਆਰਥੀਆਂ ਦੇ ਵਿਦੇਸ਼ ਪੜ੍ਹਾਈ ਦੇ ਸੁਪਨੇ ਪੂਰੇ ਕਰ ਚੁੱਕੀ ਹੈ।ਇਸ ਸੰਸਥਾ ਦੀ ਖਾਸ ਗੱਲ ਇਸਦੀ ਅਨੁਭਵੀ ਟੀਮ,ਨਵੇਂ ਤਰੀਕੇ ਨਾਲ ਪੜ੍ਹਾਉਣਾ ਅਤੇ ਹਰ ਵਿਦਿਆਰਥੀ ਉੱਤੇ ਧਿਆਨ ਦੇਣਾ ਹੈ ਵਿਦਿਆਰਥੀਆਂ ਦੀ ਕਮਜ਼ੋਰੀ ਨੂੰ ਸਮਝ ਕੇ ਉਨ੍ਹਾਂ ਲਈ ਖਾਸ ਕਲਾਸਾਂ ਅਤੇ ਮੌਕ ਟੈਸਟ ਕਰਵਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਨਤੀਜੇ ਚੰਗੇ ਆਉਂਦੇ ਹਨ।ਮਲੇਰਕੋਟਲਾ ਵਿੱਚ ਜੇ ਭਰੋਸੇਯੋਗ PTE ਅਤੇ IELTS ਕੋਚਿੰਗ ਦੀ ਗੱਲ ਹੋਵੇ, ਤਾਂ ਕੰਪੀਟੀਸ਼ਨ ਇਮੀਗ੍ਰੇਸ਼ਨ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਇਸਦੀ ਵਧੀਆ ਕਾਰਗੁਜਾਰੀ ਕਰਕੇ ਇਸਨੂੰ “Best PTE Center Award” ਸਮੇਤ ਕਈ ਇਨਾਮ ਮਿਲ ਚੁੱਕੇ ਹਨ ਤੇ ਇਸ ਵਾਰ ਫਿਰ 2026 ਬੈਸਟ ਪੀ ਟੀ ਈ ਸੈਂਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਡਾਇਰੈਕਟਰ ਮੁਹੰਮਦ ਅਰਸ਼ਦ ਅਤੇ ਵੀਨੂੰ ਗਰਗ ਨੇ ਸਾਂਝੇ ਤੋਰ ਤੇ ਕਿਹਾ ਕਿ ਉਹ ਅੱਗੇ ਵੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਦੇ ਰਹਿਣਗੇ।ਅੱਜ ਕੰਪੀਟੀਸ਼ਨ ਇਮੀਗ੍ਰੇਸ਼ਨ ਸਿਰਫ ਕੋਚਿੰਗ ਸੈਂਟਰ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ਭਰੋਸੇ ਅਤੇ ਸਫਲਤਾ ਦਾ ਨਾਂ ਬਣ ਚੁੱਕਾ ਹੈ।
