ਪਾਣੀ ਦੀ ਵਰਤੋਂ ਸਬੰਧੀ ਆਪ ਤੇ ਦੂਜਿਆ ਨੂੰ ਜਾਗਰੂਕ ਕਰਨ ਦੀ ਹਰੇਕ ਵਿਦਿਆਰਥੀ ਨਿਭਾਏ ਜਿੰਮੇਵਾਰੀ- ਐਸਡੀਓ ਮੱਟੂ

0

ਮੋਰਿੰਡਾ 5 , ਮਈ (ਮਜ਼ੀਦ ਖਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਹਿਰਾਮਪੁਰ ਜਿੰਮੀਦਾਰਾਂ ਵਿਖੇ ਆਯੋਜਿਤ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਦਿਆਰਥੀਆ ਨੂੰ ਲਿਖਣ ਸਮੱਗਰੀ ਵਿਚ ਕਾਪੀਆ ਤੇ ਪੈੱਨ ਵੰਡੇ ਗਏ। ਇਸ ਮੌਕੇ ਤੇ ਵਿਸ਼ੇਸ਼ ਰੂਪ ਵਿਚ ਪਹੁੰਚੇ ਜਲ ਸਪਲਾਈ ਵਿਭਾਗ ਰੂਪਨਗਰ ਦੇ ਲੇਖਕ ਤੇ ਐਸਡੀਓ ਸਤਨਾਮ ਸਿੰਘ ਮੱਟੂ ਅਤੇ ਸਮਾਜਸੇਵੀ ਆਗੂ ਤੇ ਲੈਕਚਰਾਰ ਸੁਰਜਨ ਸਿੰਘ ਨੇ ਵਿਦਿਆਰਥੀਆ ਨੂੰ ਕਾਪੀਆ ਤੇ ਪੈੱਨ ਵੰਡ ਕੇ ਪੜਾਈ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਐਸਡੀਓ ਸਤਨਾਮ ਸਿੰਘ ਮੱਟੂ ਨੇ ਵਿਦਿਆਰਥੀਆ ਨੂੰ ਪਾਣੀ ਦੀ ਮਹੱਤਤਾਂ ਬਾਰੇ ਦੱਸਦਿਆ ਕਿਹਾਕਿ ਪਾਣੀ ਬਿਨ੍ਹਾਂ ਸਾਡਾ ਜੀਵਨ ਅਧੂਰਾ ਹੈ ਇਸ ਲਈ ਸਾਨੂੰ ਪਾਣੀ ਦੀ ਵਰਤੋਂ ਸੰਜ਼ਮ ਨਾਲ ਕਰਨੀ ਚਾਹੀਦੀ ਹੈ ਕਿਉਕਿ ਧਰਤੀ ਹੇਠਲਾਂ ਪਾਣੀ ਦਿਨ ਪ੍ਰਤੀ ਦਿਨ ਡੂੰਘਾ ਹੁੰਦਾਂ ਜਾ ਰਿਹਾ ਹੈ ਜੋ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਕਿਹਾਕਿ ਜਿੱਥੇ ਤੁਸੀ ਆਪ ਪਾਣੀ ਪ੍ਰਤੀ ਜਾਗਰੂਕ ਹੋਣਾ ਹੈ ਉੱਥੇ ਆਪਣੇ ਗੁਆਂਢੀਆ ਨੂੰ ਵੀ ਜਾਗਰੂਕ ਕਰਨ ਹੈ ਕਿਉਕਿ ਇਹ ਸਾਡਾ ਸਮਾਜ਼ਿਕ ਫਰਜ਼ ਵੀ ਬਣਦਾ ਹੈ। ਲੈਕਚਰਾਰ ਸੁਰਜਨ ਸਿੰਘ ਨੇ ਵਿਦਿਆਰਥੀਆ ਨੂੰ ਕਾਨੂੰਨੀ ਸਿੱਖਿਆ ਬਾਰੇ ਜਾਗਰੂਕ ਕਰਦਿਆ ਕਿਹਾਕਿ ਸੀਜੀਐਮ ਕਮ ਸਕੱਤਰ ਜੱਜ ਅਮਨਦੀਪ ਕੌਰ ਦੀ ਦੇਖਰੇਖ ਹੇਠ ਲੋਕਾਂ ਨੂੰ ਕਾਨੂੰਨੀ ਸੇਵਾਂਵਾ ਬਾਰੇ ਜਾਗਰੂਕ ਕੀਤਾ ਜਾਦਾ ਹੈ। ਉਨ੍ਹਾਂ ਕਿਹਾਕਿ ਲੋੜਵੰਦ ਪਰਿਵਾਰਾਂ ਨੂੰ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਵਕੀਲ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਜਿਹੜੇ ਵਿਦਿਆਰਥੀ ਸਖ਼ਤ ਮਿਹਨਤ ਕਰਕੇ ਸਲਾਨਾਂ ਪ੍ਰੀਖਿਆਵਾਂ ਵਿਚ ਮੈਰਿਟ ਵਿਚ ਆਉਣਗੇ ਤਾਂ ਉਨ੍ਹਾਂ ਨੂੰ ਆਪਣੇ ਵੱਲੋਂ ਗਿਆਰਾਂ ਗਿਆਰਾਂ ਹਜਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨਗੇ। ਉਨ੍ਹਾਂ ਕਿਹਾਕਿ ਵਿੱਦਿਆ ਇਨਸਾਨ ਦਾ ਉਹ ਗਹਿਣਾ ਹੈ ਜਿਸ ਨੂੰ ਕੋਈ ਵੀ ਲੁੱਟ ਨਹੀ ਸਕਦਾ ਪਰ ਜਿਸ ਨੇ ਇਹ ਗਹਿਣਾ ਸਖ਼ਤ ਮਿਹਨਤ ਕਰਕੇ ਪਹਿਣ ਲਿਆ ਉਸ ਦੇ ਆਉਣ ਵਾਲੇ ਭਵਿੱਖ ਨੂੰ ਖੁਸ਼ਹਾਲ ਬਨਾਉਣ ਲਈ ਉਸ ਦੀ ਤਾਕਤ ਬਣ ਜਾਂਦਾ ਹੈ। ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਲੈਕਚਰਾਰ ਗੁਰਦੀਪ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਸਕੂਲ ਇੰਚਾਰਜ ਅਰਵਿੰਦ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਵਿਸਵਾਸ਼ ਦਿੱਤਾ ਕਿ ਵਿਦਿਆਰਥੀ ਤੁਹਾਡੇ ਬੋਲੇ ਹਰੇਕ ਸ਼ਬਦ ਨੂੰ ਲੜ੍ਹ ਬੰਨ ਕੇ ਜਿੰਦਗੀ ਵਿਚ ਢਾਲਣਗੇ ਅਤੇ ਪ੍ਰੀਖਿਆਵਾਂ ਵਿਚ ਚੰਗੀਆ ਪੁਜੀਸ਼ਨਾਂ ਹਾਸਲ ਕਰਕੇ ਮਾਣ ਰਾਸ਼ੀ ਲੈਣ ਵਿਚ ਭਾਗੀਦਾਰ ਬਣਨਗੇ। ਇਸ ਮੌਕੇ ਤੇ ਲੈਕਚਰਾਰ ਗੁਲਸ਼ਨਸਾਰੀ, ਬਲਜੀਤ ਕੌਰ, ਰਮਿੰਦਰ ਸ਼ਰਮਾ, ਸੀਨੀਅਰ ਅਧਿਆਪਕ ਨਾਨਕ ਦਾਸ ਆਦਿ ਸਟਾਫ਼ ਹਾਜ਼ਰ ਸਨ।

Leave a Reply

Your email address will not be published. Required fields are marked *