ਭੀਖੀ ਇਲਾਕੇ ਵਿੱਚ ਕਣਕ ਦਾ 6 ਫੀਸ਼ਦੀ ਘਟਿਆ ਝਾੜ

ਭੀਖੀ, 5 ਮਈ (ਬਹਾਦਰ ਖ਼ਾਨ): ਹਾੜੀ ਸੀਜ਼ਨ ਦੌਰਾਨ ਗੜ੍ਹੇਮਾਰੀ ਅਤੇ ਮੋਸਮ ਦੇ ਖ਼ਰਾਬੇ ਕਾਰਨ ਜਿੱਥੇ ਕਣਕ ਦੀ ਗੁਣਵਤਾਂ ਤੇ ਵੱਡਾ ਅਸਰ ਪਿਆ ਉੱਥੇ ਇਲਾਕੇ ਦੀ ਮਾਰਕੀਟ ਕਮੇਟੀ ਭੀਖੀ ਅਧੀਨ ਆਉਦੇਂ 26 ਖ਼ਰੀਦ ਕੇਂਦਰਾ ਤੇ ਪਿਛਲੇ ਸਾਲ ਦੇ ਮੁਕਾਬਲੇ ਕਰੀਬ 6 ਫੀਸ਼ਦੀ ਝਾੜ ਵਿੱਚ ਕਮੀ ਆਈ ਹੈ। ਜਿਸ ਨਾਲ ਜਿੱਥੇ ਕਿਸਾਨਾਂ ਵਿੱਚ ਨਿਰਾਸਤਾ ਹੈ ਉੱਥੇ ਮੰਡੀ ਮਜ਼ਦੂਰਾਂ ਦੀ ਉਜ਼ਰਤ ਵਿੱਚ ਵੀ ਆਈ ਕਮੀ ਕਾਰਨ ਉਹ ਵੀ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਉੱਕਤ ਖ਼ਰੀਦ ਕੇਂਦਰਾ ਤੇ 1 ਲੱਖ਼ 12 ਹਜ਼ਾਰ 907 ਮ੍ਰੀਟਰਕ ਟਨ ਕਣਕ ਦੀ ਆਮਦ ਹੋਈ ਸੀ ਪ੍ਰੰਤੂ ਇਸ ਵਰੇ 1 ਲੱਖ਼ 6 ਹਜ਼ਾਰ 518 ਮ੍ਰੀਟਰਕ ਟਨ ਕਣਕ ਦੀ ਆਮਦ ਹੋਈ ਹੈ। ਕਮੇਟੀ ਅਧੀਨ ਆਉਦੇਂ ਤਕਰੀਬਨ ਸਾਰੇ ਹੀ ਖ਼ਰੀਦ ਕੇਂਦਰਾਂ ਤੇ ਲੰਘੇ 2 ਦਿਨਾਂ ਤੋਂ ਕੋਈ ਬਹੁਤੀ ਆਮਦ ਨਹੀ ਹੋਈ ਪ੍ਰੰਤੂ ਖ਼ਰੀਦ ਕੇਂਦਰਾ ਵਿੱਚੋਂ ਲਿਫਟਿੰਗ ਦੀ ਰਫ਼ਤਾਰ ਸੁਸਤ ਹੋਣ ਕਾਰਨ ਮੰਡੀ ਮਜ਼ਦੂਰ ਅੱਧਵੱਟੇ ਲਮਕ ਰਹੇ ਹਨ। ਜਾਣਕਾਰੀ ਦਿੰਦਿਆ ਸਕੱਤਰ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਨੇ 27827, ਮਾਰਕਫੈਂਡ ਨੇ 39850, ਪਨਸਪ ਨੇ 23880 ਅਤੇ ਵੇਅਰ ਹਾਊਸ਼ ਕਾਰਪੋਰੇਸ਼ਨ ਨੇ 13015 ਮ੍ਰੀਟਰਕ ਟਨ ਦੀ ਖ਼ਰੀਦ ਕੀਤੀ ਹੈ ਜਦੋਂ ਕਿ 566 ਮ੍ਰੀਟਰਕ ਟਨ ਨਿੱਜੀ ਏਜੰਸੀਆਂ ਨੇ ਖਰੀਦੀਆਂ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਾਸਟਰ ਵਰਿੰਦਰ ਸੋਨੀ ਨੇ ਦੱਸਿਆ ਕਿ ਬੇਸ਼ੱਕ ਸੀਜ਼ਨ ਦੀ ਸ਼ੁਰੂਆਤ ਵਿੱਚ ਕਣਕ ਦੀ ਗੁਣਵਤਾਂ ਨੂੰ ਲੈ ਕੇ ਕੇਂਦਰੀ ਏਜੰਸ਼ੀਆਂ ਕਾਰਨ ਕੁਝ ਦਿੱਕਤ ਆਈ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਦ੍ਰਿੜ ਇੰਛਾਂ ਸ਼ਕਤੀ ਅਤੇ ਕਿਸਾਨ ਹਿਤੈਸ਼ੀ ਨੀਤ ਕਰਕੇ ਕਣਕ ਦੀ ਖ਼ਰੀਦ ਨਿਰਵਿਘਨ ਸਿਰੇ ਚੜ੍ਹ ਗਈ। ਇਸ ਮੌਕੇ ਜਗਤਾਰ ਸਿੰਘ ਸੋਹੀ, ਪ੍ਰਿੰਸ਼ ਕੁਮਾਰ, ਗੁਰਵਿੰਦਰ ਸ਼ਰਮਾ ਆਦਿ ਮੋਜੂਦ ਸਨ।
