ਪਸ਼ੂਆਂ ਦੀ ਫੀਡ ਬਨਾਉਣ ਵਾਲੀਆਂ ਫੈਕਟਰੀਆਂ ਫੀਡ ਵਿੱਚ ਯੂਰੀਆ ਖਾਦ ਦੀ ਮਿਲਾਵਟ ਕਰ ਰਹੀਆਂ ਹਨ: ਬਹਿਰੂ

0

ਪਟਿਆਲਾ 5 ਮਈ  (ਰਾਜਿੰਦਰ ਸਿੰਘ ਥਿੰਦ)ਇੰਡੀਅਨ ਫਾਰਮਜ਼ ਐਸੋਸੀਏਸ਼ਨ ਦਾ ਇੱਕ ਵਫਦ ਸਰਦਾਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ. ਬਿਕਰਮਜੀਤ ਸਿੰਘ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਿਆ। ਕਿਸਾਨ ਵਫਦ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਦਾ ਕਿ ਪਸ਼ੂਆਂ ਲਈ ਫੀਡ ਬਣਾਉਣ ਵਾਲੀਆਂ ਫੈਕਟਰੀਆਂ ਦੇ ਕੁੱਝ ਮਾਲਕਾਂ ਵਲੋਂ ਜ਼ੋ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਸਬਸਿਡੀ ਤੋਂ ਯੂਰੀਆ ਦਿੱਤਾ ਜਾ ਰਿਹਾ ਹੈ। ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਆਪਣੀਆਂ ਫੈਕਟਰੀਆਂ ਰਾਹੀਂ ਪਸ਼ੂਆਂ ਲਈ ਫੀਡ ਵਿੱਚ ਮਿਲਾਇਆ ਜਾ ਰਿਹਾ ਹੈ। ਇਸ ਚਲ ਰਹੇ ਗੋਰਖ ਧੰਦੇ ਦਾ ਜਦੋਂ ਮੁੱਖ ਅਫਸਰ ਖੇਤੀਬਾੜੀ ਪਟਿਆਲਾ ਨੂੰ ਪਤਾ ਲੱਗਾ ਤੇ ਉਨ੍ਹਾਂ ਨੇ ਮਿਤੀ 13—04—2026 ਨੂੰ ਪੁਲਿਸ ਦੀ ਸਹਾਇਤਾ ਨਾਲ ਸ੍ਰੀ ਕ੍ਰਿਸ਼ਨਾ ਫੀਡ ਇੰਡਸਟਰੀ ਤੇ ਛਾਪਾ ਮਾਰਿਆ ਤਾਂ ਮੌਕੇ ਤੇ ਛਪਾ ਕੇ ਰੱਖੇ ਗਏ ਯੂਰੀਆ ਖਾਦ ਦੇ ਬਹੁਤ ਸਾਰੇ ਥੈਲੇ ਪ੍ਰਾਪਤ ਹੋਏ ਜ਼ੋ ਕਿ ਪਸ਼ੂਆਂ ਲਈ ਬਣਾਈ ਜਾਣ ਵਾਲੀ ਫੀਡ ਵਿੱਚ ਸਜਾਉਣ ਲਈ ਰੱਖੇ ਗਏ ਸਨ।

ਸ੍ਰ. ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਅੱਜ ਕਿਸਾਨ ਦੇ ਵਫਦ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਵਿਭਾਗ ਨੂੰ ਇੱਕ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪਸ਼ੂ ਧੰਨ ਨਾਲ ਧਰੋਅ ਕਮਾਉਣ ਵਾਲੀ ਇਸ ਕ੍ਰਿਸ਼ਨਾ ਫੀਡ ਇੰਡਸਟਰੀ ਨੂੰ ਜ਼ੋ ਪੰਜਾਬ ਸਰਕਾਰ ਵਲੋਂ ਫੀਡ ਬਣਾਉਣ ਲਈ ਲਾਇਸੰਸ ਜਾਰੀ ਹੋਇਆ ਹੈ ਉਸ ਨੂੰ ਤੁਰੰਤ ਕੈਸਲ ਕਰਕੇ ਕ੍ਰਿਸ਼ਨਾ ਫੀਡ ਇੰਡਸਟਰੀ ਨੂੰ ਸਦਾ ਸਦਾ ਲਈ ਬਲੈਕ ਲਿਸਟ ਕੀਤਾ ਜਾਵੇ ਤਾਂ ਕਿ ਗੋਰਖਧੰਦੇ ਨਾਲ ਜੁੜੀਆਂ ਕਾਲੀਆਂ ਭੇਡਾਂ ਨੂੰ ਖਬਰਦਾਰ ਕੀਤਾ ਜਾ ਸਕੇ। ਇਸ ਤੇ ਕਿਸਾਨ ਵਫਦ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਕ ਪਟਿਆਲਾ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਮਹਿਕਮਾ ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਲਈ ਵਚਨਬੱਧ ਹੈ। ਆਪ ਜੀ ਵਲੋਂ ਮਿਲੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਹੋਵੇਗੀ। ਮੇਰੇ ਅਧਿਕਾਰ ਖੇਤਰ ਵਿੱਚ ਜਿਹੜੀਆਂ ਹੋਰ ਫੀਡ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਵੀ ਚੈਕ ਕੀਤਾ ਜਾਵੇਗਾ। ਅੱਜ ਦੇ ਕਿਸਾਨ ਵਫਦ ਵਿੱਚ ਸਤਨਾਮ ਸਿੰਘ ਬਹਿਰੂ ਤੋਂ ਇਲਾਵਾ ਸ੍ਰ. ਗੁਰਮੇਲ ਸਿੰਘ ਬੋਸਰ, ਰਣਜੀਤ ਸਿੰਘ ਆਕੜ, ਤੇ ਬਲਦੇਵ ਸਿੰਘ ਪਬਰੀ ਵੀ ਸ਼ਾਮਲ ਸਨ।

Leave a Reply

Your email address will not be published. Required fields are marked *