ਪੰਜਾਬ ਦੇ ਵਪਾਰੀਆਂ ਦੀ ਪਟਿਆਲਾ ਵਿਖੇ ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ

0

ਪਟਿਆਲ਼ਾ 4ਮਈ (ਰਾਜਿੰਦਰ ਸਿੰਘ ਥਿੰਦ)

ਪੰਜਾਬ ਦੇ ਅਹਿਮ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਵਪਾਰੀਆਂ ਦੀ ਪਟਿਆਲਾ ਦੇ ਵਪਾਰੀਆਂ ਨਾਲ ਅੱਜ ਪਟਿਆਲਾ ਵਿਖੇ ਬੀ.ਐਨ.ਈ ਦੇ ਬੈਨਰ ਹੇਠ (ਐਲ.ਟੀ.ਆਰ.ਟੀ) ਲੀਡਰਸ਼ਿਪ ਟੀਮ ਰਾਂਊਂਡ ਦੀ ਟੇਬਲ ਦੀ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਗ੍ਰੇਟਰ ਪੰਜਾਬ ਦੀਆਂ 11 ਟੀਮਾਂ ਵਿੱਚੋਂ ਇਹਨਾਂ ਸ਼ਹਿਰਾਂ ਦੇ 130 ਦੇ ਕਰੀਬ ਵਪਾਰੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ ਅਤੇ ਵਪਾਰ ਦੇ ਮਸਲਿਆਂ ਤੇ ਵਨ ਟੂ ਵਨ ਚਰਚਾ ਨੂੰ ਸਾਂਝਾ ਕੀਤਾ। ਇਸ ਮੌਕੇ ਐਗਜੀਕਿਊਟਿਵ ਡਾਇਰੈਕਟਰ ਸ਼ਿਵਾਨੀ ਗੁਪਤਾ, ਏਰੀਆ ਡਾਇਰੈਕਟਰ ਪ੍ਰਦੀਪ ਗੁਪਤਾ ਅਤੇ ਹੋਰ ਵਪਾਰੀਆਂ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋਕੇ ਹੀ ਕੀਤਾ ਜਾ ਸਕਦਾ ਹੈ। ਜਿਸ ਨਾਲ ਵਪਾਰ ਸੁਰੱਖਿਅਤ ਰਹਿੰਦਾ ਹੈ, ਵਪਾਰੀਆਂ ਦੇ ਇੱਕ ਦੂਜੇ ਨਾਲ ਤਾਲੁਕ ਵੀ ਵਧੀਆ ਬਣਦੇ ਹਨ ਅਤੇ ਵਪਾਰੀਆਂ ਦੇ ਵਪਾਰ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ। ਇਸ ਮੌਕੇ ਵਪਾਰੀਆਂ ਨੇ ਦੱਸਿਆ ਬੀ.ਐਨ.ਆਈ ਨਾਲ ਜੁੜਨ ਨਾਲ ਉਹਨਾਂ ਦੇ ਵਪਾਰ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਕਈ ਵਪਾਰੀਆਂ ਨੇ ਪਿਛਲੇ ਕੁਝ ਸਮੇਂ ਵਿੱਚ ਵਧੀਆ ਵਪਾਰਕ ਤਰੱਕੀ ਵੀ ਹਾਸਲ ਕੀਤੀ ਹੈ। ਕਿਉਂਕਿ ਵਪਾਰੀਆਂ ਦੀ ਇੱਕਜੁੱਟਤਾ ਹਰ ਮਸਲੇ ਦਾ ਸਹੀ ਹੱਲ ਹੈ ਤੇ ਲੋੜ ਪੈਣ ਤੇ ਸਾਰੇ ਵਪਾਰੀ ਇੱਕ ਦੂਜੇ ਦੀ ਮਦਦ ਲਈ ਸਿੱਧੇ ਤੌਰ ਤੇ ਸਾਹਮਣੇ ਖੜੇ ਹਨ। ਇਸ ਮੌਕੇ ਰਕੇਸ਼ ਅਰੋੜਾ ਪ੍ਰਧਾਨ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਰਿਸ਼ੀ ਰਾਜ ਸਕੱਤਰ ਤੇ ਭਾਰਤ ਭੂਸ਼ਣ ਖਜਾਨਚੀ ਤੋਂ ਇਲਾਵਾ ਵੱਡੇ ਗਿਣਤੀ ਵਿੱਚ ਵਪਾਰੀ ਅਤੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *