ਬੀਜੇਪੀ ਦੀ ਜਿੱਤ ਤੇ ਰਾਮਾਂ ਮੰਡੀ ਵਿੱਚ ਵਰਕਰਾਂ ਵੱਲੋਂ ਲੱਡੂ ਵੰਡੇ ਤੇ ਪਟਾਖ਼ੇ ਚਲਾਏ

ਰਾਮਾ ਮੰਡੀ, (ਅਸ਼ੋਕ ਕੁਮਾਰ) (ਬਠਿੰਡਾ) ਅੱਜ ਭਾਰਤੀਯ ਜਨਤਾ ਪਾਰਟੀ ਦੀ ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿੱਚ ਅਤੇ ਪਾਰਟੀ ਵੱਲੋਂ ਵੈਸਟ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਮਿਲੇ ਵੱਡੇ ਮੰਡੇਟ ਦੀ ਖੁਸ਼ੀ ਵਿੱਚ ਰਾਮਾ ਮੰਡੀ ਵਿਖੇ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਪਟਾਕੇ ਵਜਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਰਾਮਾ ਮੰਡੀ ਦੇ ਵਸਨੀਕਾਂ ਅਤੇ ਭਾਜਪਾ ਕਰਿਆਕਰਤਿਆਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ, ਜਿਹੜਾ ਉਨ੍ਹਾਂ ਦੇ ਜੋਸ਼ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ।ਨਗਰ ਕੌਂਸਲ ਚੋਣਾਂ ਦੇ ਸੰਬੰਧ ਵਿੱਚ ਹੋਈ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਅਤੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ। ਇਸ ਮੌਕੇ ਇਹ ਪ੍ਰਣ ਲਿਆ ਗਿਆ ਕਿ ਜਿਹੜਾ ਵੀ ਉਮੀਦਵਾਰ ਭਾਜਪਾ ਦੇ ਸਿੰਬਲ ’ਤੇ ਚੋਣ ਲੜੇਗਾ, ਪੂਰੀ ਪਾਰਟੀ ਇਕਜੁੱਟ ਹੋ ਕੇ ਉਸਦੀ ਜਿੱਤ ਨੂੰ ਯਕੀਨੀ ਬਣਾਏਗੀ।ਮੀਟਿੰਗ ਦੌਰਾਨ ਇਹ ਵੀ ਵਿਸ਼ਵਾਸ ਜਤਾਇਆ ਗਿਆ ਕਿ 2027 ਵਿੱਚ ਪੰਜਾਬ ਵਿੱਚ ਭਾਰਤੀਯ ਜਨਤਾ ਪਾਰਟੀ ਦੀ ਸਰਕਾਰ ਬਣੇਗੀ।
