ਆਪ ਪਾਰਟੀ ਦੇ ਵਿਲੱਖਣ ਬਦਲਾਅ ਨੇ ਪੰਜਾਬ ਦਾ ਮੋਹ ਭੰਗ ਕੀਤਾ : ਹਰਪਾਲਪੁਰ

0

ਪਟਿਆਲ਼ਾ (ਰਾਜਿੰਦਰ ਸਿੰਘ ਥਿੰਦ )    ਆਪ ਪਾਰਟੀ ਦੇ ਆਗੂਆਂ ਵੱਲੋਂ ਪਿਛਲੀਆਂ ਚੋਣਾਂ ਦੌਰਾਨ ਪੰਜਾਬ ਚ ਬਦਲਾਅ ਆਵੇਗਾ ਦਾ ਧੂੰਆਂ ਧਾਰ ਪ੍ਰਚਾਰ ਕੀਤਾ ਗਿਆ ਪੰਜਾਬ ਦੇ ਭੋਲੇ ਲੋਕਾਂ ਨੇ ਝੂਠੇ ਪ੍ਰਚਾਰ ਉਤੇ ਭਰੋਸਾ ਕਰਕੇ ਬਹੁਤ ਸਾਰਿਆਂ ਨੇ ਤਾਂ ਆਪਣੀ ਜੱਦੀ ਪੁਸੱਤੀ ਪਾਰਟੀਆ ਨੂੰ ਤਲਾਂਜਲੀ ਦੇ ਕੇ ਝਾੜੂ ਪਾਰਟੀ ਚ ਸ਼ਾਮਲ ਹੋ ਕੇ ਅੰਧਾਧੁੰਦ ਵੋਟਾਂ ਪਾਈਆਂ ਪਰ ਸਰਕਾਰ ਬਣਨ ਬਾਅਦ ਵਿਲੱਖਣ ਖਿਸੇ ਨਿਕਲ ਰਹੇ ਹਨ ਜਿਸਨੇ ਪੰਜਾਬੀਆਂ ਦਾ ਝਾੜੂ ਤੋ ਮੋਹ ਭੰਗ ਕਰ ਦਿੱਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲ ਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 

         ਹਰਪਾਲਪੁਰ ਨੇ ਕਿਹਾ ਕਿ ਸੂਬੇ ਦੀ ਵਿਧਾਨ ਸਭਾ ਇਕ ਪਵਿੱਤਰ ਸਥਾਨ ਹੁੰਦੀ ਹੈ ਜਿਸ ਦੀ ਪਵਿੱਤਰ ਮਰਿਆਦਾ ਹੁੰਦੀ ਹੈ ਇਸ ਪਵਿੱਤਰ ਸਦਨ ਵਿੱਚ ਸੂਬੇ ਦੀ ਕਿਸਮਤ ਦੇ ਫ਼ੈਸਲੇ ਹੁੰਦੇ ਹਨ ਅਜਿਹੇ ਪਵਿੱਤਰ ਸਦਨ ਦੀ ਪਵਿੱਤਰਤਾ ਭੰਗ ਕਰਨੀ ਵਰਗੇ ਬਦਲਾਅ ਦੀ ਲੋਕਾਂ ਨੇ ਆਸ ਨਹੀਂ ਰੱਖੀ ਸੀ। 

        ਹਰਪਾਲਪੁਰ ਨੇ ਕਿਹਾ ਕਿ ਆਪ ਪਾਰਟੀ ਦੀ ਬੁਨਿਆਦ ਹੀ ਝੂਠ ਤੁਫ਼ਾਨ ਦੇ ਲਾਰਿਆਂ ਉੱਤੇ ਟਿਕੀ ਹੈ ਜਿੰਨਾਂ ਲੋਕਾਂ ਨੇ ਅੰਨਾ ਵਿਸ਼ਵਾਸ ਕਰਕੇ ਆਪਣੇ ਪੁਰਾਣੇ ਸੰਬੰਧ ਆਪਣੀਆਂ ਪਾਰਟੀਆਂ ਨਾਲੋਂ ਤੋੜ ਕੇ ਨਵੇਂ ਬਦਲਾਅ ਨੂੰ ਸਜਦਾ ਕੀਤਾ ਸੀ ਅੱਜ ਉਹ ਸਾਰੇ ਭੋਲੇ ਭਾਲੇ ਲੋਕ ਅਜਿਹੇ ਵਿਲੱਖਣ ਬਦਲਾਅ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। 

       ਹਰਪਾਲਪੁਰ ਨੇ ਕਿਹਾ ਕਿ ਜਿਨ੍ਹਾਂ ਕਰਜ਼ਾ ਸੂਬੇ ਉੱਤੇ ਚਾੜ ਦਿੱਤਾ ਉਹ ਸੋਖਿਆ ਉੱਤਰ ਹੀ ਨਹੀਂ ਸਕਦਾ ਨਾ ਹੀ ਸਟੇਟ ਦੀ ਆਰਥਿਕ ਸਥਿਤੀ ਨੂੰ ਇਸਦੇ ਕਾਬਲ ਬਣਾਇਆ ਗਿਆ ਕਿ ਆਪਣਾ ਬੋਜ ਖੁਦ ਚੁੱਕ ਸਕੇ। ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਹੀ ਚਿੰਤਾਜਨਕ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਨੂੰ ਕੋਈ ਠੱਲ੍ਹ ਨਹੀਂ ਪਈ। ਸੂਬੇ ਦਾ ਕਿਸਾਨ ਪਹਿਲੀ ਬਾਰ ਕਣਕ ਦੇ ਸੀਜ਼ਨ ਦੌਰਾਨ ਦਸ ਦਸ ਦਿਨ ਮੰਡੀਆਂ ਵਿੱਚ ਰੁਲਦਾ ਰਿਹਾ ਕਿਸੇ ਨੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ। ਆਪ ਪਾਰਟੀ ਦਾ ਬਦਲਾਅ ਲੋਕਾਂ ਦੇ ਕਿਸੇ ਕੰਮ ਨਹੀਂ ਆਇਆ ਬਲਕਿ ਝਾੜੂ ਪਾਰਟੀ ਨੇ ਬਦਲਾਅ ਨਾਮ ਨੂੰ ਵੀ ਬਦਨਾਮ ਕਰ ਦਿੱਤਾ ਹੈ ਪੰਜਾਬ ਦੇ ਲੋਕਾਂ ਦਾ ਆਪ ਪਾਰਟੀ ਦੇ ਵਿਲੱਖਣ ਬਦਲਾਅ ਤੋਂ ਮੋਹ ਭੰਗ ਹੋ ਗਿਆ ਹੈ ਜਿਸ ਖ਼ਮਿਆਜ਼ਾ ਚੋਣਾਂ ਦੌਰਾਨ ਲੋਕਾਂ ਦੇ ਵਿਹੜਿਆਂ ਚ ਆ ਕੇ ਭੁਗਤਣਾ ਪਵੇਗਾ।

Leave a Reply

Your email address will not be published. Required fields are marked *