ਇੰਟਰਵਿਊ ਤੇ ਆਈਲੈਟਸ ਤੋਂ ਬਿਨਾਂ ਯੂਕੇ ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੁਨਿਹਰੀ ਮੌਕਾ: ਕਨਵਰ ਅਰੋੜਾ

0

ਗੜ੍ਹਸ਼ੰਕਰ 2 ਮਈ (ਰਾਕੇਸ਼ ਕੁਮਾਰ)- ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਕੇ ਸਟੱਡੀ ਵੀਜ਼ਾ ਦੇ ਲਗਾਤਾਰ ਸ਼ਾਨਦਾਰ ਨਤੀਜੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਆਫ਼ਰ ਲੈੱਟਰ ਤਾਂ ਮਿਲ਼ ਗਏ ਹਨ ਪਰ ਬਾਰ-ਬਾਰ ਇੰਟਰਵਿਊ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਹੈ। ਉਨ੍ਹਾਂ ਬੱਚਿਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਕੋਲ ਯੂਨੀਵਰਸਿਟੀ ਦੀਆਂ ਕੁਝ ਸੀਟਾਂ ਹਨ। ਜਿਸ ਵਿੱਚ ਆਈਲੈਟਸ ਅਤੇ ਇੰਟਰਵਿਊ ਤੋਂ ਬਿਨ੍ਹਾਂ ਬੱਚੇ ਯੂਕੇ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ੇਕਰ ਕਿਸੇ ਵਿਦਿਆਰਥੀ ਨੇ ਬਾਰ੍ਹਵੀਂ 2015 ਜਾਂ ਉਸ ਤੋਂ ਬਾਅਦ ਕੀਤੀ ਹੈ ਅਤੇ 10 ਸਾਲ ਦਾ ਗੈਪ ਪੈ ਚੁੱਕਾ ਹੈ ਉਹ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਕਨਵਰ ਅਰੋੜਾ ਨੇ ਦੱਸਿਆ ਕਿ ਯੂਕੇ ਨੇ ਟੌਪ ਅੱਪ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿੱਚ ਬੱਚੇ ਸਿਰਫ 8 ਮਹੀਨੇ ਦੀ ਪੜ੍ਹਾਈ ਕਰਨਗੇ ਅਤੇ ਜਿਸ ਤੋਂ ਬਾਅਦ ਵਰਕ ਪਰਮਿਟ ਵੀ ਮਿਲੇਗਾ। ਇਸ 8 ਮਹੀਨੇ ਦੀ ਸਟੱਡੀ ਤੋਂ ਬਾਅਦ ਡਿਗਰੀ ਮਿਲੇਗੀ ਜੋ ਕਿ ਟੌਪ ਅੱਪ ਪ੍ਰੋਗਰਾਮ ਅਧੀਨ ਮਿਲੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਕਿਸੇ ਵੀ ਦੇਸ਼ ਤੋਂ ਸਟੱਡੀ ਵੀਜ਼ਾ ਰਫਿਊਜ ਹੋ ਚੁੱਕਾ ਹੈ। ਉਨ੍ਹਾਂ ਵਿਦਿਆਰਥੀਆਂ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ ਹੈ।

Leave a Reply

Your email address will not be published. Required fields are marked *