ਮਰੀਜ ਦੇ ਵਾਰਸਾਂ ਵਲੋਂ ਰਾਜਿੰਦਰਾ ਹਸਪਤਾਲ ਦੇ ਸਿੱਖ ਵਾਰਡ ਅਟੈਂਡੈਂਟ ਦੀ ਕੁੱਟਮਾਰ ਕਰ ਦਾੜੀ ਪੁੱਟਣ ਵਾਲੇ ਦੋਸ਼ੀਆਂ ਤੇ ਯੂਨੀਅਨ ਨੇ ਕੀਤੀ ਸਖਤ ਕਾਰਵਾਈ ਦੀ ਮੰਗ

0

ਪਟਿਆਲਾ 2ਮਈ ( ਰਾਜਿੰਦਰ ਸਿੰਘ ਥਿੰਦ)ਰਾਜਿੰਦਰਾ ਹਸਪਤਾਲ ਵਿਖੇ ਦਾਖਲ ਮਰੀਜ ਦੇ ਵਾਰਸਾਂ ਵਲੋਂ ਵਾਰਡ ਅਟੈਂਡੈਂਟ ਭੀਮ ਸਿੰਘ ਦੀ ਰਾਅ ਵਿੱਚ ਘੇਰ ਕੇ ਕੁੱਟਮਾਰ ਕਰ ਉਸਦਾ ਦੰਦ ਤੋੜਨ ਵਾਲੇ, ਅਤੇ ਦਾੜੀ ਪੁੱਟਣ ਵਾਲੇ ਦੋਸ਼ੀਆਂ ਤੋਂ ਸਖਤ ਕਾਰਵਾਈ ਦੀ ਮੰਗ ਸਬੰਧੀ ਦਰਜਾਚਾਰ ਕਰਮਚਾਰੀ ਯੂਨੀਅਨ ਰਾਜਿੰਦਰਾ ਹਸਪਤਾਲ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹਸਪਤਾਲ ਵਿਖੇ ਸਥਿਤ ਯੂਨੀਅਨ ਦਫਤਰ ਵਿਖੇ ਪ੍ਰਧਾਨ ਮੋਨੀਕਾ ਮਸੀਹ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਪੀੜਤ ਭੀਮ ਸਿੰਘ, ਸਵਰਨ ਸਿੰਘ ਬੰਗਾ ਪ੍ਰਧਾਨ ਇੰਪਲਾਈਜ਼ ਵੈਲਫੇਅਰ ਕਮੇਟੀ, ਕਰਮਜੀਤ ਕੌਰ ਔਲਖ ਪ੍ਰਧਾਨ ਨਰਸਿੰਗ ਸਟਾਫ, ਰਾਕੇਸ਼ ਕਲਿਆਣ ਪ੍ਰਧਾਨ ਲੈਬਾਟਰੀ ਅਟੈਂਡੈਂਟ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਮੋਨੀਕਾ ਮਸੀਹ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਵਾਰਡ ਨੰਬਰ 2 ਸਰਜਰੀ ਵਿਖੇ ਵਾਰਡ ਅਟੈਂਡੈਂਟ ਭੀਮ ਸਿੰਘ ਸਵੇਰੇ ਦੇ ਸਮੇਂ ਆਪਣੀ ਡਿਊਟੀ ਦੇ ਰਹੇ ਸਨ। ਜਿੱਥੇ ਕਿ ਬਲਬੀਰ ਸਿੰਘ ਨਾਮ ਦੇ ਦਾਖਲ ਮਰੀਜ ਨਾਲ ਤਿੰਨ ਵਿਅਕਤੀ ਵੀ ਉੱਥੇ ਮੌਜੂਦ ਸਨ, ਡਾ. ਅਸ਼ਵਨੀ ਕੁਮਾਰ ਜਦੋਂ ਵਾਰਡ ਵਿੱਚ ਰਾਉਂਡ ਲਈ ਆਏ ਤਾਂ ਮਰੀਜ ਦੇ ਇੱਕ ਵਾਰਸ ਨੂੰ ਛੱਡ ਕੇ ਬਾਕੀ ਨੂੰ ਬਾਹਰ ਜਾਣ ਲਈ ਜਦੋਂ ਭੀਮ ਸਿੰਘ ਨੇ ਕਿਹਾ ਤਾਂ ਮਰੀਜ਼ ਦੇ ਵਾਰਸਾਂ ਨੇ ਕਰਮਚਾਰੀ ਨਾਲ ਮਦਭਾਗੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ। ਇਸ ਘਟਨਾ ਤੋਂ ਬਾਅਦ ਜਦੋਂ ਇੱਕ ਮਈ ਨੂੰ ਭੀਮ ਸਿੰਘ ਹਸਪਤਾਲ ਤੋਂ ਛੁੱਟੀ ਕਰਨ ਉਪਰੰਤ ਆਪਣੇ ਘਰ ਜਾ ਰਹੇ ਸਨ ਤਾਂ ਅਫਸਰ ਕਲੋਨੀ ਨਜ਼ਦੀਕ ਮਰੀਜ ਦੇ ਵਾਰਸ ਧੰਨਾ ਅਤੇ ਉਸਦੇ ਇੱਕ ਸਾਥੀ ਦੋਸਤ ਨੇ ਭੀਮ ਸਿੰਘ ਨੂੰ ਘੇਰ ਕੇ ਉਸਦੇ ਨਾਲ ਕੁੱਟ ਮਾਰ ਕਰ ਦਿੱਤੀ। ਇੱਕ ਦੰਦ ਤੋੜ ਦਿੱਤਾ ਅਤੇ ਉਸਦੀ ਦਾੜੀ ਨੂੰ ਪੁੱਟ ਦਿੱਤਾ ਗਿਆ। ਜ਼ੋ ਕਿ ਅਤੀ ਨਿੰਦਣਯੋਗ ਹੈ। ਇਸ ਦੌਰਾਨ ਇਸ ਘਟਨਾ ਨਾਲ ਸਬੰਧਤ ਹਮਲਾਵਰ ਤੇ ਤੁਰੰਤ ਸਖਤ ਕਾਰਵਾਈ ਕਰਨ ਸਬੰਧੀ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਸਵਰਨ ਸਿੰਘ ਬੰਗਾ ਪ੍ਰਧਾਨ ਇੰਪਲਾਈਜ਼ ਵੈਲਫੇਅਰ ਕਮੇਟੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰਾਜਿੰਦਰਾ ਹਸਪਤਾਲ ਵਿਖੇ ਕਰਮਚਾਰੀਆਂ, ਡਾਕਟਰਾਂ ਉੱਤੇ ਮਾਰਕੁੱਟ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਵਾਰਡਾਂ ਵਿੱਚ ਤੁਰੰਤ ਸਖਤ ਸੁਰੱਖਿਆ ਮੁਹਈਆ ਕਰਵਾਈ ਜਾਵੇ। ਇਸ ਮੌਕੇ ਰਾਮ ਬਾਬੂ, ਲਵਕੇਸ਼ ਦੀਪ, ਰਾਜਨ ਅਟਵਾਲ, ਇੰਦਰਜੀਤ ਕੌਰ, ਉਸ਼ਾ ਠਾਕੁਰ, ਸੁਖਦੇਵ ਸਿੰਘ, ਸੰਜੀਵ ਕੁਮਾਰ, ਸਤੀਆ ਨਰਾਇਣ, ਸੋਨੂੰ, ਅਨੀਲ ਕੁਮਾਰ, ਰਣਜੀਤ, ਸਿੰਗਾਰਾ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *