ਸਰਕਾਰੀ ਹਾਈ ਸਕੂਲ ਕੁੱਬੇ ਦੀ ਬੱਚੀ ਨੂਰਪ੍ਰੀਤ ਕੌਰ ਨੇ ਪਾਸ ਕੀਤੀ NMMS ਪ੍ਰੀਖਿਆ 

0

ਬਰਨਾਲਾ 30 ਅਪ੍ਰੈਲ (ਗੋਬਿੰਦਰ ਸਿੰਘ ਸਿੱਧੂ) ਇੱਥੋਂ ਨੇੜਲੇ ਪਿੰਡ ਕੁੱਬੇ ਦੇ ਸਰਕਾਰੀ ਹਾਈ ਸਕੂਲ ਦੇ ਹੋਣਹਾਰ ਵਿਦਿਆਰਥਣ ਨੂਰਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਪੋਤੀ ਸਾਬਕਾ ਸਰਪੰਚ ਮੇਜਰ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੁਆਰਾ ਕਰਵਾਈ ਗਈ ਦੇਸ਼ ਪੱਧਰੀ ਪ੍ਰਤੀਯੋਗੀ NMMS ਦੀ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕਰਕੇ ਬਰਨਾਲਾ ਜ਼ਿਲ੍ਹੇ ਚੋ ਤੀਸਰੀ ਪੁਜ਼ੀਸ਼ਨ ਹਾਸਲ ਕਰਕੇ ਆਪਣੇ ਸਕੂਲ, ਪਿੰਡ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬੱਚੀ ਨੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ l ਸਕੂਲ ਮੁਖੀ ਮੈਡਮ ਸ੍ਰੀਮਤੀ ਮਲਕੀਤ ਕੌਰ ਨੇ ਜਿੱਥੇ ਵਿਦਿਆਰਥਨ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਸਮੁੱਚੇ ਸਟਾਫ਼ ਦੀ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ, ਜਿੰਨ੍ਹਾ ਨੇ ਬੱਚਿਆਂ ਨੂੰ ਤਨਦੇਹੀ ਨਾਲ ਟੈਸਟ ਦੀ ਤਿਆਰੀ ਕਰਵਾਈ। ਓਨਾ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਬੱਚੀ ਨੂੰ ਨੌਵੀਂ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ 12000 ਹਜ਼ਾਰ ਰੁਪਏ ਸਾਲ ਦਾ ਵਜ਼ੀਫ਼ਾ ਚੰਗੀ ਪੜ੍ਹਾਈ ਕਰਨ ਲਈ ਮਿਲੇਗਾ ਸਮੂਹ ਸਟਾਫ਼ ਨੇ ਜਿੱਥੇ ਬੱਚੀ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਉੱਥੇ ਹੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਸਮਾਜ ਸੇਵਾ ਕਰਨ ਦਾ ਸੰਦੇਸ਼ ਵੀ ਦਿੱਤਾ।ਇਸ ਸਮੇਂ ਸਾਰਾ ਸਕੂਲ ਸਟਾਫ ਹਾਜਰ ਸੀ 

Leave a Reply

Your email address will not be published. Required fields are marked *