ਭਾਰਤੀ ਕਿਸਾਨ ਯੂਨੀਅਨ ਵੱਲੋਂ ਟਰੰਪ-ਮੋਦੀ ਡੀਲ ਨੂੰ ਰੱਦ ਕਰਨ ਲਈ ਡੀ.ਸੀ. ਨੂੰ ਦਿੱਤਾ ਮੰਗ ਪੱਤਰ

0

ਪਟਿਆਲ਼ਾ, 30 ਅਪ੍ਰੈਲ (ਰਾਜਿੰਦਰ ਸਿੰਘ ਥਿੰਦ) : ਭਾਰਤੀ ਕਿਸਾਨੀ ਦੇ ਰਾਸ਼ਟਰੀ ਪ੍ਰਧਾਨ ਸ. ਗੁਰਨਾਮ ਸਿੰਘ ਚੜੂਨੀ ਦੀ ਹਦਾਇਤ ਅਨੁਸਾਰ ਪੂਰੇ ਭਾਰਤ ਵਿੱਚ ਟਰੱਪ/ਮੋਦੀ ਟ੍ਰੈਡ ਡੀਲ ਸਮਝੋਤਾ ਰੱਦ ਕਰਨ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੈਂਡਮ ਦਿੱਤੇ ਗਏ। ਜਿਸ ਦੀ ਕੜੀ ਵਿੱਚ ਸੂਬਾ ਪੰਜਾਬ ਵਿੱਚ ਵੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ, ਜਸਮੇਰ ਸਿੰਘ ਗਿੱਲ ਸੀਨਿਅਰ ਮੀਤ ਪ੍ਰਧਾਨ ਭਾਰਤ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਆਗੂਆ ਵੱਲੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਟ੍ਰੈਡ ਡੀਲ ਸਮਝੋਤਾ ਰੱਦ ਕਰਨ ਲਈ ਮੈਮੋਰੈਡਮ ਦਿੱਤੇ ਗਏ, ਪਟਿਆਲਾ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ ਨੂੰ ਮੈਮੋਰੈਡਮ ਦਿੱਤਾ ਗਿਆ ਜੋ ਕਿ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ਸਰਕਾਰ ਨੂੰ ਸੱਬੋਧਨ ਹੈ । ਸੂਬਾ ਪ੍ਰਧਾਨ ਅਮਨਿੰਦਰ ਸਿੰਘ ਚੈਂਪੀ, ਸੂਬਾ ਸੀਨਿਅਰ ਮੀਤ ਪ੍ਰਧਾਨ ਜਸਮੇਰ ਸਿੰਘ ਗਿੱਲ ਵੱਲੋਂ ਪ੍ਰੈਸ ਨੂੰ ਲਿਖਤੀ ਰੂਪ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਪ੍ਰਸਤਾਵਿਤ ਸਮਝੌਤੇ ਦਾ ਜੋਰਦਾਰ ਵਿਰੋਧ ਕਰਦੀ ਹੈ। ਭਾਰਤ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਪ੍ਰਸਤਾਵਿਤ ਵਪਾਰ ਸਮਝੌਤੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਭਾਰਤ ਦੀ ਖੇਤੀਬਾੜੀ ਪ੍ਰਣਾਲੀ ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਵਧਦੀਆਂ ਲਾਗਤਾਂ, ਫਸਲਾਂ ਲਈ ਉਚਿਤ ਕੀਮਤਾਂ ਦੀ ਘਾਟ, ਕੁਦਰਤੀ ਆਫਤਾਂ ਅਤੇ ਕਰਜੇ ਦੇ ਬੋਝ, ਜਿਸ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ ਅਜਿਹੀ ਸਥਿਤੀ ਵਿੱਚ ਵਿਦੇਸ਼ੀ ਖੇਤੀਬਾੜੀ ਉਤਪਾਦਾਂ ਨੂੰ ਭਾਰਤੀ ਬਾਜਾਰ ਵਿੱਚ ਆਉਣ ਦੇਣ ਨਾਲ ਦੇਸ਼ ਦੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਵੇਗਾ। ਕਿਉਂਕਿ ਭਾਰਤ ਵਿੱਚ ਖੇਤੀਬਾੜੀ ਇੱਕ ਰੋਜੀ-ਰੋਟੀ ਹੈ, ਜਦੋਂ ਕਿ ਵਿਦੇਸ਼ਾਂ ਵਿੱਚ ਖੇਤੀ ਇੱਕ ਕਾਰੋਬਾਰ ਹੈ, ਸਸਤੇ ਆਯਾਤ ਉਤਪਾਦ ਭਾਰਤੀ ਕਿਸਾਨਾਂ ਦੇ ਉਤਪਾਦਾਂ ਦੀਆਂ ਕੀਮਤਾਂ ਨੂੰ ਘਟਾ ਦੇਣਗੇ, ਉਨ੍ਹਾਂ ਦੀ ਆਮਦਨ ਨੂੰ ਹੋਰ ਵੀ ਮਾੜਾ ਪ੍ਰਭਾਵ ਪਾਉਣਗੇ। ਇਸ ਤੋਂ ਇਲਾਵਾ, ਵਪਾਰਕ ਸੌਂਦੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਉਤਸ਼ਾਹਿਤ ਕਰਨਗੇ, ਜਿਸ ਨਾਲ ਖੇਤੀਬਾੜੀ ਖੇਤਰ ਵਿੱਚ ਨਿੱਜੀਕਰਨ ਅਤੇ ਕਾਰਪੋਰੇਟ ਨਿਯੰਤਰਣ ਵਧੇਗਾ। ਇਹ ਸਥਿਤੀ ਨਾ ਸਿਰਫ ਕਿਸਾਨਾਂ ਦੀ ਆਜਾਦੀ ਨੂੰ ਪ੍ਰਸਤਾਵਿਤ ਵਿੱਚ ਵਾਧਾ ਹੋਵੇਗਾ, ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬਣ ਜਾਣਗੇ, ਅਤੇ ਵਿਆਪਕ ਬੇਰੁਜ਼ਗਾਰੀ ਹੋਵੇਗੀ, ਜੋ ਕਿ ਰਾਸ਼ਟਰੀ ਹਿੱਤ ਵਿੱਚ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਖੇਤੀਬਾੜੀ, ਡੇਅਰੀ, ਪੋਲਟਰੀ ਅਤੇ ਕਿਸਾਨਾਂ ਨਾਲ ਸਬੰਧਤ ਸਹਾਇਕ ਕਾਰੋਬਾਰਾਂ ਨੂੰ ਕਿਸੇ ਵੀ ਮੁਕਤ ਵਪਾਰ ਸਮਝੌਤਿਆਂ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਘੱਟੋਂ-ਘੱਟ ਮੁੱਲ ਲਈ ਕਾਨੂੰਨੀ ਗਰੰਟੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ, ਤੁਹਾਨੂੰ ਬੇਤਨੀ ਕੀਤੀ ਜਾਂਦੀ ਹੈ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਅਜਿਹੇ ਕਿਸੇ ਵੀ ਵਪਾਰ ਸੌਦੇ/ਮੁਫਤ ਵਪਾਰ ਸਮਝੌਤੇ ਵਿੱਚ ਸ਼ਾਮਲ ਹੋਣ ਤੋਂ ਗੁਰੇਜ ਕਰੋ, ਅਤੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਓ। ਜੇਕਰ ਭਾਰਤ ਸਰਕਾਰ ਅਜੇ ਵੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕਰਦੀ ਹੈ, ਤਾਂ ਇਹਨਾਂ ਵਪਾਰ ਸੌਦਿਆਂ/ਮੁਫਤ ਵਪਾਰ ਸਮਝੌਤਿਆਂ ਨੂੰ ਕਿਸਾਨਾਂ ਲਈ ਮੌਤ ਦੇ ਵਾਰੰਟ ਮੰਨਿਆ ਜਾਵੇਗਾ। ਭਾਰਤੀ ਕਿਸਾਨ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਇਹਨਾਂ ਵਪਾਰ ਸੌਦਿਆਂ/ਮੁਫਤ ਵਪਾਰ ਸਮਝੌਤਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ, ਸੂਬਾ ਸੀਨਿਅਰ ਮੀਤ ਪ੍ਰਧਾਨ ਜਸਮੇਰ ਸਿੰਘ ਗਿੱਲ, ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਮਿੰਟੂ, ਸਤਨਾਮ ਸਿੰਘ ਸਰਪੰਚ, ਪ੍ਰਧਾਨ ਜਿਲ੍ਹਾ ਪਟਿਆਲਾ, ਰਾਜੀਵ ਕੁਮਾਰ ਰਾਜੂ ਪ੍ਰਧਾਨ ਮਜ਼ਦੂਰ ਦਲ ਪਟਿਆਲਾ,ਮਲਕੀਤ ਸਿੰਘ, ਨਾਜਰ ਸਿੰਘ ਬਹਾਦਰਗੜ੍ਹ, ਸਰਨਜੀਤ ਸਿੰਘ ਸੋਨਾ ਸਿੱਧੂ, ਤਿੰਨੋਂ ਜਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ, ਜਗਤਾਰ ਸਿੰਘ ਘੁਮਾਣਾ ਪ੍ਰਧਾਨ ਬਲਾਕ ਘਨੌਰ, ਮਨਪ੍ਰੀਤ ਸਿੰਘ ਸਰਪੰਚ ਨਰੜੂ, ਜੋਗਾ ਸਿੰਘ ਸੈਦਖੈੜੀ ਪ੍ਰਧਾਨ ਜਿਲ੍ਹਾ ਯੂਥ ਵਿੰਗ ਪਟਿਆਲਾ, ਸਤਵੀਰ ਸਿੰਘ ਸੱਤਾ ਮੀਤ ਪ੍ਰਧਾਨ ਬਲਾਕ ਘਨੌਰ, ਦਵਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਬਲਾਕ ਘਨੌਰ, ਹਰਿੰਦਰ ਸਿੰਘ ਪ੍ਰਧਾਨ ਹਲਕਾ ਸਨੌਰ, ਗੁਰਵਿੰਦਰ ਸਿੰਘ ਸਰਪੰਚ, ਸਤਵਿੰਦਰ ਸਿੰਘ ਸੈਲੀ, ਗੁਰਪ੍ਰੀਤ ਸਿੰਘ ਪਿੰਡ ਤਿੰਨੋ ਪਿੰਡ ਭਾਖਰ, ਕੁਲਵਿੰਦਰ ਸਿੰਘ ਖਾਲਸਪੁਰ ਪ੍ਰਧਾਨ ਬਲਾਕ ਸਨੌਰ, ਗੁਰਵਿੰਦਰ ਸਿੰਘ ਮਰਦਾਪੁਰ, ਜਸਪ੍ਰੀਤ ਸਿੰਘ ਸੰਜਰਪੂਰ ਆਦਿ ਜੱਥੇਬੰਦੀ ਚੜੂਨੀ ਦੇ ਆਗੂ ਹਾਜਰ ਸਨ।

Leave a Reply

Your email address will not be published. Required fields are marked *