ਅਮਨ ਕਨੂੰਨ ਤੇ ਖਜਾਨੇ ਦੀ ਪਤਲੀ ਹਾਲਤ ਨਾਲ ਮੁੱਖ ਮੰਤਰੀ ਬੁਖ਼ਾਲਾਹਟ ਚ —ਗੁਰਪ੍ਰੀਤ ਸਿੰਘ ਮਲੂਕਾ

0

ਭਗਤਾ ਭਾਈਕਾ ( ਰਾਜਿੰਦਰਪਾਲ ਸ਼ਰਮਾ ) -ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਜਲੰਧਰ ਅਤੇ ਗੁਰਦਾਸਪੁਰ ਜਿਲ੍ਹੇ ਚ ਹੋਏ ਧਮਾਕਿਆ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਭਾਜਪਾ ਦੀ ਸਮੁੱਚੀ ਜਥੇਬੰਦੀ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ। ਪਾਰਟੀ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਵੀ ਇਸ ਮਾਮਲੇ ਚ ਮੁੱਖ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਉਨ੍ਹਾਂ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ ਭਾਜਪਾ ਤੇ ਝੂਠੇ ਇਲਜਾਮ ਲਾ ਰਹੇ ਹਨ। ਇੱਥੋਂ ਤੱਕ ਕੇ ਮੁੱਖ ਮੰਤਰੀ ਦੇ ਝੂਠ ਦਾ ਪਰਦਾ ਫਾਸ਼ ਸੂਬੇ ਦੇ ਡੀ ਜੀ ਪੀ ਦੇ ਬਿਆਨਾਂ ਨੇ ਹੀ ਕਰ ਦਿੱਤਾ ਡੀ ਜੀ ਪੀ ਨੇ ਇਨ੍ਹਾਂ ਧਮਾਕਿਆ ਲਈ ਗੁਆਂਢੀ ਮੁਲਕ ਪਾਕਿਸਤਾਨ ਦੇ ਹੱਥ ਹੋਣ ਦੀ ਗੱਲ ਕਹੀ ਹੈ। ਅਸਲ ਚ ਮੁੱਖ ਮੰਤਰੀ ਸੂਬੇ ਚ ਅਮਨ ਕਨੂੰਨ ਦੀ ਸਥਿਤੀ ਨਾਲ ਨਜਿੱਠਣ ਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ। ਸੂਬੇ ਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਧਮਾਕੇ ਹੋ ਰਹੇ ਹਨ ਸੂਬੇ ਦੀ ਪੁਲਿਸ ਆਪਣੀ ਸੁਰੱਖਿਆ ਵੀ ਯਕੀਨੀ ਨਹੀਂ ਬਨਾ ਸਕੀ ਤੇ ਪੁਲਿਸ ਦੇ ਥਾਨਿਆ ਦੇ ਬਾਹਰ ਲਗਾਤਾਰ ਧਮਾਕੇ ਹੋਏ ਹਨ। ਅਮਨ ਕਨੂੰਨ ਦੇ ਨਾਲ ਨਾਲ ਆਰਥਿਕ ਮੁਹਾਜ ਤੇ ਵੀ ਸੂਬਾ ਸਰਕਾਰ ਫਲਾਪ ਸਾਬਿਤ ਹੋ ਰਹੀ ਹੈ।ਮਲੂਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੇਸ਼ ਚ ਪ੍ਰਚਾਰ ਕਰਨ ਲਈ ਪੰਜਾਬ ਦੇ ਖਜਾਨੇ ਦੀ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਪੰਜਾਬ ਤੇ ਕਰਜੇ ਦਾ ਬੋਝ ਵਧਦਾ ਜਾ ਰਿਹਾ ਹੈ, ਸਰਕਾਰ ਵੱਲੋਂ ਉੱਚ ਅਦਾਲਤ ਦੇ ਹੁਕਮ ਜਾਰੀ ਹੋਣ ਤੀ ਬਾਅਦ ਵੀ ਮੁਲਾਜਿਮਾਂ ਦਾ ਡੀ ਏ ਨਹੀਂ ਦੇ ਰਹੀ ਇਸ ਮਹੀਨੇ ਸਰਕਾਰ ਲੱਖਾਂ ਸੇਵਾ ਮੁਕਤ ਮੁਲਾਜ਼ਿਮਾਂ ਦੀਆਂ ਪੈਨਸ਼ਨਾਂ ਵੀ ਜਾਰੀ ਨਹੀਂ ਕਰ ਰਹੀ ਪੈਨਸ਼ਨਾਂ ਲਈ ਜਾਰੀ ਫੰਡਾ ਦੀ ਵਰਤੋਂ ਐਸ ਬੀ ਆਈ ਬੈੰਕ ਦੇ ਕਰਜੇ ਦਾ ਵਿਆਜ ਮੋੜਨ ਲਈ ਕੀਤੀ ਗਈ ਹੈ ਪਤਲੀ ਆਰਥਿਕ ਹਾਲਤ ਅਤੇ ਦਿਨੋਂ ਦਿਨ ਵਿਗੜ ਰਹੀ ਅਮਨ ਕਨੂੰਨ ਦੀ ਸਥਿਤੀ ਨਾਲ ਸੂਬੇ ਦੇ ਮੁੱਖ ਮੰਤਰੀ ਬੋਖਲਾਹਟ ਚ ਹਨ । ਮੁੱਖ ਮੰਤਰੀ ਵੱਲੋਂ ਭਾਜਪਾ ਵਿਰੁੱਧ ਕੀਤੀ ਬਿਆਨਬਾਜੀ ਮੁੱਖ ਮੰਤਰੀ ਦੀ ਬੋਖਲਾਹਤ ਦਾ ਹੀ ਨਤੀਜਾ ਹੈ ।ਪਾਰਟੀ ਹਾਈ ਕਮਾਨ ਵੱਲੋਂ ਇਸਦਾ ਸਖਤ ਨੋਟਿਸ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਵਿਰੁੱਧ ਮਾਣਹਾਣੀ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸ ਸੀਂ ਵਿੰਗ ਪ੍ਰਧਾਨ ਸਵਰਨ ਸਿੰਘ ਮਹਿਲਾ ਵਿੰਗ ਪ੍ਰਧਾਨ ਸੁੱਖਵਿੰਦਰ ਕੌਰ ਸ਼ੇਰਗੜ੍ਹ ਜਰਨਕ ਸਕੱਤਰ ਚੰਦਨ ਕਾਂਤ ਮੇਜਰ ਸਿੰਘ ਬਰਾੜ ਘੱਟ ਗਿਣਤੀ ਵਿੰਗ ਭਾਰਤ ਭੂਸ਼ਨ ਜੈਨ ਯੁਵਾ ਵਿੰਗ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਜਰਨਲ ਸਕੱਤਰ ਕਰਮਪਾਲ ਭੁੱਲਰ ,ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਮੁੱਖ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ।

Leave a Reply

Your email address will not be published. Required fields are marked *