ਲੋਕਾਂ ਨੇ ਰਾਸ਼ਟਰੀ ਲੋਕ ਅਦਾਲਤ ਦਾ ਲਾਭ ਲਿਆ ਅਤੇ 22557 ਝਗੜਿਆ ਦਾ ਹੋਇਆ ਨਿਵਾਰਨ

ਮਾਨਸਾ, (ਬਹਾਦਰ ਖ਼ਾਨ) : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਨਜਿੰਦਰ ਸਿੰਘ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਿਵਲ ਜੱਜ (ਸੀਨੀਅਰ ਡਵੀਜ਼ਨ) – ਕਮ -ਸਕੱਤਰ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ, ਸਰਦੂਲਗੜ ਅਤੇ ਬੁਢਲ਼ਾਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਲਈ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਬੁਢਲਾਡਾ ਅਤੇ ਸਰਦੂਲਗੜ ਵਿਖੇ 8 ਬੈਂਚਾਂ ਦਾ ਗਠਨ ਕੀਤਾ ਗਿਆ। ਮਾਨਸਾ ਵਿਖੇ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨਜ਼ ਜੱਜ ਹਰਗੁਰਜੀਤ ਕੌਰ, ਪ੍ਰਿੰਸ਼ੀਪਲ ਜੱਜ ਫੈਮਲੀ ਕੋਰਟ ਦਿਪਤੀ ਗੋਇਲ, ਚੇਅਰਮੈਨ ਸਥਾਈ ਲੋਕ ਅਦਾਲਤ ਪੁਨੇ ਰਾਮ, ਅਕਿੰਤ ਏਰੀ, ਸਿਵਲ ਜੱਜ (ਸੀਨੀਅਰ ਡਵੀਜ਼ਨ), ਹਰਕਮਲ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ), ਹਰਜੋਬਨ ਗਿੱਲ ਸਿਵਲ ਜੱਜ ਜੂਨੀਅਰ ਡਵੀਜਨ, ਬੁਢਲਾਡਾ ਵਿਖੇ ਗੁਰਮੀਤ ਕੌਰ ਸਿਵਲ ਜੱਜ (ਜੂਨੀਅਰ ਡਵੀਜ਼ਨ), ਤੁਰਣਵਾਲਿਆ, ਸਰਦੂਲਗੜ੍ਹ ਵਿਖੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਤੇ ਆਧਾਰਿਤ ਬੈਂਚਾਂ ਵੱਲੋਂ -ਕੇਸਾਂ ਵਿੱਚੋਂ ਕੁੱਲ .22557 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਸੰਜੀਤ ਕੌਰ, ਐਡਵੋਕੇਟ ਪੰਕਜ ਗੋਇਲ, ਰਾਜਿੰਦਰ ਕੁਮਾਰ ਰਿਟਾਇਰ ਡੀ.ਓ. ਐਡਵੋਕੇਟ, ਨਰਿੰਦਰ ਕੌਰ, ਸੁਰਿੰਦਰ ਪਾਲ ਸਿੰਘ ਚਹਿਲ, ਐਡਵੋਕੇਟ ਚਰਨਦੀਪ ਸ਼ਰਮਾ, ਮਨੀਸ਼ ਕੁਮਾਰ ਸ਼ੋਸਲ ਵਰਕਰ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਅਮਨਦੀਪ ਕੌਰ, ਐਡਵੋਕੇਟ ਗੋਰਾ ਸਿੰਘ ਥਿੰਦ, ਐਡਵੋਕੇਟ ਕੁਲਜੀਤ ਕੌਰ, ਐਡਵੋਕੇਟ ਮਿਸ ਮਨਪ੍ਰੀਤ ਕੌਰ, ਐਡਵੋਕੇਟ ਸ੍ਰੀ ਗਿੰਦੋ ਮੰਦਰ, ਐਡਵੋਕੇਟ ਬਲਕਰਨ ਸਿੰਘ ਬਾਲੀ, ਐਡਵੋਕੇਟ ਬਿਮਲਾ ਕੌਰ, ਐਡਵੋਕੇਟ ਕੁਲਦੀਪ ਔਲਖ ਆਦਿ ਵੀ ਮੌਜੂਦ ਸਨ। ਇਸ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਨਿਪਟਾਰਾ ਕੀਤੇ ਗਏ ਕੁੱਲ 22557 ਕੇਸਾਂ ਵਿੱਚ 50529381 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਹੋਈ ਰਾਸ਼ਟਰੀ ਲੋਕ ਅਦਾਲਤ ਵਿੱਚ ਲੋਕਾ ਨੇ ਬਹੁਤ ਦਿਲਚਸਪੀ ਦਿਖਾਈ ਹੈ ਅਤੇ ਬੜੇ ਸੁਜੱਜੇ ਢੰਗ ਨਾਲ ਆਪਸ ਵਿੱਚ ਸਮਝੌਤਾ ਕਰਕੇ ਝਗੜਿਆ ਦਾ ਨਿਪਟਾਰਾ ਕਰਵਾਇਆ ਗਿਆ ਅਤੇ ਰਾਸ਼ਟਰੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਨੇਕਾਂ ਸੈਮੀਨਾਰਾਂ ਅਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ ਜਿਸ ਦੇ ਸਦਕਾ ਲੋਕਾਂ ਨੂੰ ਸਹੀ ਜਾਣਕਾਰੀ ਮੁੱਹਾਇਆ ਕਰਵਾਈ ਗਈ ਅਤੇ ਲੋਕਾਂ ਨੇ ਰਾਸ਼ਟਰੀ ਲੋਕ ਅਦਾਲਤ ਦਾ ਲਾਭ ਲਿਆ ਅਤੇ ਰਾਜਵਿੰਦਰ ਕੌਰ ਨੇ ਅੱਗੇ ਵੀ ਇਸ ਤਰ੍ਹਾ ਦੇ ਜਾਗਰੂਕਤਾ ਸੈਮੀਨਾਰਾਂ ਅਤੇ ਮੀਟਿੰਗਾਂ ਲਗਾਉਣ ਦੀ ਗੱਲ ਆਖੀ।
