ਸਮਾਜ ਸੇਵੀ ਕੰਮਾਂ ਲਈ ਰਾਣਾ ਕੁਸ਼ਲਪਾਲ ਦਾ ਸਨਮਾਨ

ਕੁਰਾਲੀ, (ਰਾਜਾ ਸਿੰਘ ਭੰਗੂ)- : ਰਾਜਪੂਤ ਭਾਈਚਾਰੇ ਵੱਲੋਂ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਰਾਣਾ ਕੁਸ਼ਲਪਾਲ ਨੂੰ ਅੱਜ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਧਾ ਕ੍ਰਿਸ਼ਨ ਮੰਦਰ ਅਤੇ ਮਹਾਰਾਣਾ ਆਸ਼ਰਮ ਧਰਮਸ਼ਾਲਾ ਦੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਅੱਜ ਪਿੰਡ ਖਿਜ਼ਰਾਬਾਦ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਮੰਦਰ ਦੇ ਪੰਡਿਤ ਵਰਿੰਦਰ ਸੁਰਮਾ ਨੇ ਰਾਣਾ ਕੁਸ਼ਲਪਾਲ ਨੂੰ ਸਨਮਾਨ ਚਿੰਨ੍ਹ ਅਤੇ ਉਪਹਾਰ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਕਿਹਾ ਕਿ ਰਾਣਾ ਕੁਸ਼ਲਪਾਲ ਹਮੇਸ਼ਾ ਹੀ ਧਾਰਮਿਕ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਆ ਰਹੇ ਹਨ, ਜਿਸ ਕਾਰਨ ਉਹ ਸਨਮਾਨ ਦੇ ਹੱਕਦਾਰ ਹਨ। ਇਸ ਮੌਕੇ ਸਰਪੰਚ ਨਿਰਪਾਲ ਰਾਣਾ, ਕੁਲਦੀਪ ਰਾਣਾ ਲੰਬੜਦਾਰ, ਪਰਲਾਦ ਸਿੰਘ, ਸੋਹਣਾ ਸਿੰਘ, ਅਸਰਾ ਕਲੱਬ ਦੇ ਸਹਿਲ ਰਾਣਾ, ਵਿਦਰ ਰਾਣਾ, ਲੱਕੀ ਰਾਣਾ, ਕਮਰਦੀਪ ਰਾਏ, ਮੁਲਤਾਨ ਰਾਣਾ ਅਤੇ ਸਮਸ਼ੇਰ ਸਿੰਘ ਲੰਬੜਦਾਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਸਾਰਿਆਂ ਨੇ ਰਾਣਾ ਕੁਸ਼ਲਪਾਲ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ।
