ਪ੍ਰੈਸ ਕਲੱਬ ਸਨੌਰ ਵਲ੍ਹੋਂ ਖੂਨਦਾਨ ਕੈਂਪ 31ਮਈ ਨੂੰ

ਸਨੌਰ (ਰਾਜਿੰਦਰ ਸਿੰਘ ਥਿੰਦ) : ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾਂ ਅੱਗੇ ਰਹਿਣ ਵਾਲਾ ਪ੍ਰੈਸ ਕਲੱਬ ਸਨੌਰ 31 ਮਈ ਨੂੰ ਇੱਕ ਵਿਸ਼ੇਸ਼ ਸਮਾਜਿਕ ਉਪਰਾਲਾ ਕਰਨ ਜਾ ਰਿਹਾ ਹੈ। ਇਸ ਮੌਕੇ ਕਲੱਬ ਵੱਲੋਂ ਖੂਨਦਾਨ ਕੈਂਪ, ਮੁਫ਼ਤ ਮੈਡੀਕਲ ਚੈਕਅੱਪ ਕੈਂਪ ਅਤੇ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਇਲਾਕੇ ਦੇ ਲੋਕਾਂ ਨੂੰ ਵੱਖ-ਵੱਖ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸਮਾਜ ਸੇਵਾ ਨਾਲ ਜੋੜਨਾ ਹੈ। ਪ੍ਰੈਸ ਕਲੱਬ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਲੋੜਵੰਦ ਮਰੀਜ਼ਾਂ ਦੀ ਸਮੇਂ ਸਿਰ ਮਦਦ ਕੀਤੀ ਜਾ ਸਕੇ। ਇਸ ਦੇ ਨਾਲ ਹੀ ਮੈਡੀਕਲ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸਿਹਤ ਜਾਂਚ ਅਤੇ ਜ਼ਰੂਰੀ ਸਲਾਹ ਦਿੱਤੀ ਜਾਵੇਗੀ। ਅੱਖਾਂ ਦੇ ਕੈਂਪ ਵਿੱਚ ਲੋਕਾਂ ਦੀ ਨਿਗਾਹ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਇਲਾਜ ਸੰਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਸਮਾਗਮ ਦਾ ਇੱਕ ਹੋਰ ਵਿਸ਼ੇਸ਼ ਆਕਰਸ਼ਣ ਪ੍ਰੈਸ ਕਲੱਬ ਸਨੌਰ ਅਧਿਕਾਰਿਕ ਵੈਬਸਾਈਟ ਨੂੰ ਲਾਚ ਕੀਤਾ ਜਾਵੇਗਾ। ਇਸ ਵੈਬਸਾਈਟ ਨੂੰ ਲਾਚ ਡੀ.ਪੀ.ਆਰ.ਓ ਭੁਪੇਸ਼ ਚੱਠਾ ਵੱਲੋਂ ਕੀਤਾ ਜਾਵੇਗਾ। ਕਲੱਬ ਮੈਂਬਰਾਂ ਨੇ ਦੱਸਿਆ ਕਿ ਇਹ ਵੈਬਸਾਈਟ ਸਿਰਫ਼ ਖਬਰਾਂ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰੇਗੀ। ਵੈਬਸਾਈਟ ਦੇ ਜਰੀਏ ਇਲਾਕੇ ਦੇ ਲੋਕ ਆਪਣੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਜਨਹਿਤ ਨਾਲ ਜੁੜੇ ਮੁੱਦੇ ਸਿੱਧੇ ਤੌਰ ’ਤੇ ਭੇਜ ਸਕਣਗੇ, ਜਿਨ੍ਹਾਂ ਨੂੰ ਸੰਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਸਥਾਵਾਂ, ਸਕੂਲਾਂ, ਕਾਲਜਾਂ ਅਤੇ ਹੋਰ ਸੰਗਠਨਾਂ ਨੂੰ ਵੀ ਆਪਣੀਆਂ ਗਤੀਵਿਧੀਆਂ ਅਤੇ ਪ੍ਰੈਸ ਨੋਟ ਵੈਬਸਾਈਟ ਰਾਹੀਂ ਭੇਜਣ ਦੀ ਸਹੂਲਤ ਮਿਲੇਗੀ, ਤਾਂ ਜੋ ਇਲਾਕੇ ਦੀਆਂ ਹਰ ਮਹੱਤਵਪੂਰਨ ਖਬਰਾਂ ਅਤੇ ਸਮਾਜਿਕ ਸਰਗਰਮੀਆਂ ਨੂੰ ਇੱਕ ਡਿਜੀਟਲ ਮੰਚ ’ਤੇ ਇਕੱਠਾ ਕੀਤਾ ਜਾ ਸਕੇ। ਇਸ ਉਪਰਾਲੇ ਨਾਲ ਆਮ ਜਨਤਾ ਨੂੰ ਕਾਫੀ ਲਾਭ ਮਿਲੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ ਕਲੱਬ ਮੈਂਬਰਾਂ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ ਡਿਜੀਟਲ ਮੀਡੀਆ ਦੀ ਮਹੱਤਤਾ ਲਗਾਤਾਰ ਵੱਧ ਰਹੀ ਹੈ ਅਤੇ ਇਹ ਵੈਬਸਾਈਟ ਲੋਕਾਂ ਲਈ ਜਾਣਕਾਰੀ ਦਾ ਭਰੋਸੇਯੋਗ ਸਾਧਨ ਸਾਬਤ ਹੋਵੇਗੀ। ਇਸ ਰਾਹੀਂ ਲੋਕਾਂ ਨੂੰ ਸਥਾਨਕ ਖਬਰਾਂ, ਸਮਾਜਿਕ ਉਪਰਾਲਿਆਂ ਅਤੇ ਜਨਹਿਤ ਦੇ ਮਸਲਿਆਂ ਬਾਰੇ ਤੁਰੰਤ ਜਾਣਕਾਰੀ ਮਿਲੇਗੀ। ਕਲੱਬ ਮੈਂਬਰਾਂ ਨੇ ਕਿਹਾ ਕਿ ਭੁਪੇਸ਼ ਚੱਠਾ ਹਮੇਸ਼ਾਂ ਪੱਤਰਕਾਰ ਭਾਈਚਾਰੇ ਅਤੇ ਸਮਾਜਿਕ ਉਪਰਾਲਿਆਂ ਨੂੰ ਉਤਸ਼ਾਹਿਤ ਕਰਦੇ ਆਏ ਹਨ ਅਤੇ ਉਨ੍ਹਾਂ ਦੀ ਹਾਜ਼ਰੀ ਨਾਲ ਸਮਾਗਮ ਨੂੰ ਹੋਰ ਵੀ ਮਾਣ ਮਿਲੇਗਾ। ਇਸ ਮੌਕੇ ਏ ਪੀ ਆਰ ਓ ਹਰਦੀਪ ਸਿੰਘ,ਸੁਰਜੀਤ ਸਿੰਘ ਗੋਗੀ,ਪਰਮਜੀਤ ਸਿੰਘ ਪਟਵਾਰੀ,ਬਲਵਿੰਦਰ ਸਿੰਘ ਗੀਤਵਿੰਦਰ ਸਿੰਘ ਸੋਖਲ, ਪ੍ਰਥਮ ਕੁਮਾਰ ਤੇ ਹੋਰ
