ਧਿਆਨ ਪੰਜਾਬ ਸੰਸਥਾ ਵੱਲੋਂ 1ਅੰਮ੍ਰਿਤਸਰ ਵਿੱਚ ਵਿਸ਼ਾਲ ਸ਼ਾਕਾਹਾਰੀ ਰੈਲੀ ਦਾ ਆਯੋਜਨ 16 ਮਈ ਨੂੰ

0

ਅੰਮ੍ਰਿਤਸਰ, 14 ਮਈ (ਮਨਜੀਤ ਸਿੰਘ ਸ਼ੇਰਗਿੱਲ)  ਧਿਆਨ ਪੰਜਾਬ ਸੰਸਥਾ ਵੱਲੋਂ ਲੋਕਾਂ ਨੂੰ ਸ਼ਾਕਾਹਾਰ ਅਪਣਾਉਣ ਅਤੇ ਜੀਵ-ਜੰਤੂਆਂ ਪ੍ਰਤੀ ਦਇਆ, ਕਰੁਣਾ ਅਤੇ ਅਹਿੰਸਾ ਦਾ ਸੰਦੇਸ਼ ਦੇਣ ਲਈ 16 ਮਈ ਨੂੰ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਸ਼ਾਕਾਹਾਰੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।ਰੈਲੀ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਯੋਜਕ ਸ਼੍ਰੀਮਤੀ ਉਰਵਸ਼ੀ ਅਤੇ ਡਾ. ਹਰਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਬ੍ਰਹਮਰਿਸ਼ੀ ਪਾਤਰੀ ਜੀ, ਸ਼੍ਰੀ ਮਹਾਵਤਾਰ ਬਾਬਾ ਜੀ ਦੀ ਰਹਿਨੁਮਾਈ ਅਤੇ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਮਾਂ ਆਰਤੀ ਦੇਵਾਜੀ ਮਹਾਰਾਜ (ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਰ ਟਰੱਸਟ (ਰਜਿ.), ਕਰਤਾਰ ਨਗਰ, ਛੇਹਰਟਾ, ਅੰਮ੍ਰਿਤਸਰ) ਦੀ ਦਿਵਿਆ ਕਿਰਪਾ ਸਦਕਾ ਇਹ ਰੈਲੀ 16 ਮਈ ਨੂੰ ਸ਼ਾਮ 4:30 ਵਜੇ ਤੋਂ 6:30 ਵਜੇ ਤੱਕ ਕੱਢੀ ਜਾਵੇਗੀ। ਰੈਲੀ ਹਾਥੀ ਗੇਟ (ਕਟੜਾ ਮੋਤੀ ਰਾਮ) ਤੋਂ ਸ਼ੁਰੂ ਹੋ ਕੇ ਰਾਮ ਬਾਗ ਗੇਟ ਵਿਖੇ ਸਮਾਪਤ ਹੋਵੇਗੀ।ਉਨ੍ਹਾਂ ਦੱਸਿਆ ਕਿ ਮੌਜੂਦਾ ਬਦਲਾਅ ਭਰੇ ਸਮੇਂ ਵਿੱਚ ਮਨੁੱਖਤਾ ਨੂੰ ਪਸ਼ੂ-ਪੰਛੀਆਂ ਪ੍ਰਤੀ ਪਿਆਰ, ਦਇਆ ਅਤੇ ਕਰੁਣਾ ਦਾ ਸੰਦੇਸ਼ ਦੇਣਾ ਸਮੇਂ ਦੀ ਵੱਡੀ ਲੋੜ ਹੈ। ਰੈਲੀ ਰਾਹੀਂ ਲੋਕਾਂ ਨੂੰ ਸ਼ਾਕਾਹਾਰ ਅਪਣਾਉਣ, ਅਹਿੰਸਾ ਦੇ ਮਾਰਗ `ਤੇ ਚੱਲਣ ਅਤੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ।ਸ੍ਰੀਮਤੀ ਉਰਵਸੀ ਨੇ ਕਿਹਾ ਕਿ ਸਾਡੇ ਰਹਿਬਰਾਂ ਅਤੇ ਮਹਾਂਪੁਰਸ਼ਾਂ ਨੇ ਵੀ ਸਾਨੂੰ ਜੀਵਾਂ ਉੱਪਰ ਦਇਆ ਕਰਨ ਅਤੇ ਅਹਿੰਸਾ ਦਾ ਮਾਰਗ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਸਮਾਜ ਵਿੱਚ ਪਿਆਰ, ਸ਼ਾਂਤੀ ਅਤੇ ਜਾਗਰੂਕਤਾ ਦਾ ਪ੍ਰਕਾਸ਼ ਫੈਲਾਉਣ ਲਈ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਅਭਿਆਨ ਦਾ ਹਿੱਸਾ ਬਣ ਕੇ ਅਹਿੰਸਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਬਣਾਉਣ।

Leave a Reply

Your email address will not be published. Required fields are marked *