ਢੰਗਰਾਲੀ ਖੈਰਪੁਰ ਪਿੰਡ ਵਿੱਚ ਲੱਗ ਰਹੇ ਕੰਕਰੀਟ ਪਲਾਂਟ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ ਪੱਕੇ ਤੌਰ ਤੇ ਲਾਇਆ ਧਰਨਾ
ਮੋਰਿੰਡਾ 23, ਅਪ੍ਰੈਲ (ਮਜੀਦ ਖ਼ਾਨ) ਪਿੰਡ ਵਾਲਿਆ ਨੇ ਦੱਸਿਆ ਕਿ ਜਿਹੜਾ ਆਰਐਮਸੀ ਪਲਾਂਟ ਲੱਗ ਰਿਹਾ ਰੈਡੀ ਮਿਕਸ ਇਨਕਰੀਟ ਪਲਾਂਟ ਇਹ ਸਾਡੇ ਗ੍ਰੇਡ ਸਟੇਡੀਅਮ ਤੋਂ ਮਹਜ 90 ਮੀਟਰ ਦੀ ਦੂਰੀ ਤੀ ਤੇ ਇਹ ਢੰਗਰਾਲੀ ਦੇ ਖੈਰਪੁਰ ਪਿੰਡ ਦੀ ਫਿਰਨੀ ਤੋਂ ਮਹਿਜ 250 ਮੀਟਰ ਤੋਂ ਵੀ ਘੱਟ ਦੂਰੀ ਤੇ ਇਹਦੇ ਚਾਰ ਚੁਫੇਰੇ ਦਾ ਜਿਹੜਾ ਖੇਤਰ ਆ ਉਹ ਸਾਰਾ ਐਗਰੀਕਲਚਰ ਖੇਤੀਬਾੜੀ ਵਾਲਾ ਹੈ ਜਦੋਂ ਆਪਾਂ ਇਸ ਦੇ ਨੁਕਸਾਨ ਇਸ ਪਲਾਂਟ ਤੇ ਲੱਭਦੇ ਹੈ ਤਾਂ ਫੇਫੜਿਆਂ ਦੀਆਂ ਬਿਮਾਰੀਆਂ , ਸਾਹ ਦੀਆਂ ਬਿਮਾਰੀਆਂ , ਅੱਖਾਂ ਦੀਆਂ ਬਿਮਾਰੀਆਂ ਤੇ ਆਵਾਜ਼ ਪ੍ਰਦੂਸ਼ਣ ਪਿੰਡ ਵਾਲਿਆ ਨੇ ਦੱਸਿਆ ਕਿ ਇਥੇ 24 ਘੰਟੇ ਕੰਮ ਚੱਲਣਾ ਲਗਾਤਾਰ ਸਕੂਲ ਚ ਬੱਚੇ ਛੋਟੀ ਉਮਰ ਦੇ ਬੱਚੇ ਤੇ ਕੁੜੀਆਂ ਵੀ ਇਸ ਸਟੇਡੀਅਮ ਚ ਖੇਡਦੇ ਆ ਬਾਅਦ ਚ ਪਿੰਡ ਵਾਲੇ ਵੀ ਖੇਡਦੇ ਹਨ ਦੂਜੇ ਪਿੰਡਾਂ ਤੋਂ ਆ ਕੇ ਵੀ ਖਿਡਾਰੀ ਖੇਡਦੇ ਆ ਕਿਉਂਕਿ ਇਹ ਜਿਹੜਾ ਢੰਗਰਾਲੀ ਖੈਰਪੁਰ ਦੇ ਵਿੱਚ ਸਟੇਡੀਅਮ ਬਣਿਆ ਹੋਇਆ ਇਹ ਬਲਾਕ ਲੈਵਲ ਦਾ ਸਟੇਡੀਅਮ ਹੈ ਜਿਹੜਾ ਕਿ ਅੱਜ ਤੋਂ 30 ਸਾਲ 35 ਸਾਲ ਪਹਿਲਾਂ ਤਾਂ ਸਰਕਾਰ ਵੱਲੋਂ ਅਪਰੂਵਡ ਪ੍ਰੋਜੈਕਟ ਹੈ।

