ਪਿੰਡ ਸੁਧਾਰ ‘ਚ ਵਿਆਹੁਤਾ ਦੇ ਲੀੜੇ ਪਾੜ੍ਹਨ ਦਾ ਮਾਮਲਾ ਮਹਿਲਾ ਕਮਿਸ਼ਨ ਨੇ 30 ਦਿਨਾਂ ‘ਚ ਐਸ.ਐਸ.ਪੀ. ਅੰਮ੍ਰਿਤਸਰ ਤੋਂ ਤਲਬ ਕੀਤੀ ਰਿਪੋਰਟ

ਅੰਮ੍ਰਿਤਸਰ, 23 ਮਈ (ਮਨਜੀਤ ਸਿੰਘ ਸ਼ੇਰਗਿੱਲ) : ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਖਿਲਚੀਆਂ ਅਧੀਨ ਆਉਂਦੇ ਪਿੰਡ ਸੁਧਾਰ ‘ਚ ਇੱਕ ਵਿਆਹੁਤਾ ਦੇ ਘਰ ਜਾ ਕੇ ਕੱਪੜੇ ਪਾੜਨ ਦਾ ਮਾਮਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਪੁੱਜਾ ਹੈ। ਦੱਸਣਾ ਬਣਦਾ ਹੈ ਕਿ ਉਕਤ ਮਾਮਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚਣ ਕਰਕੇ ਪੁਲਿਸ ਵੀ ਪੱਬਾਂ ਭਾਰ ਹੋ ਗਈ ਹੈ। ਉਕਤ ਮਾਮਲੇ ਦੀ ਪੈਰਵਾਈ ਕਰ ਰਹੇ ਸਹਿਜਧਾਰੀ ਸਿੱਖ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਹੈ ਕਿ ਸਾਡੀ ਦਫਤਰ ‘ਚ 12 ਮਈ 2026 ਨੂੰ ਵਿਆਹੁਤਾ ਔਰਤ ਦੇ ਕੱਪੜੇ ਪਾੜ ਕੇ ਉਸ ਨੂੰ ਬੇਇਜ਼ਤ ਕਰਨ ਦਾ ਸੰਗੀਨ ਮਾਮਲਾ ਸਾਡੇ ਕੌਮੀਂ ਪ੍ਰਧਾਨ ਸ੍ਰ ਪਰਮਜੀਤ ਸਿੰਘ ਰਾਣੂ ਦੇ ਧਿਆਨ ‘ਚ ਆਇਆ ਸੀ ਤਾਂ ਉਹਨਾਂ ਨੇ ਸਥਾਨਕ ਪੱਧਰ ‘ਤੇ ਮਾਮਲੇ ਦੀ ਪੈਰਵਾਈ ਲਈ ਮੇਰੀ ਡਿਊਟੀ ਲਗਾਈ ਸੀ। ਇਸ ਮਾਮਲੇ ‘ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖਲ ਦੀ ਸੰਭਾਵਨਾ ਪੈਦਾ ਕਰਨ ਲਈ ਪੀੜਤ ਧਿਰ ਦੀ ਪਹੁੰਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੌਹਾਲੀ ਸਥਿਤ ਦਫਤਰ ਤੱਕ ਕੀਤੀ ਸੀ।ਦਫਤਰ ਨੂੰ ਹੋਈ ਮੇਲ ਅਤੇ ਭੇਜੀ ਡਾਕ ਨੂੰ ਗੰਭੀਰਤਾ ਨਾਲ ਲੈਂਦਿਆਂ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਦੇ ਨਿੱਜੀ ਸਹਾਇਕ ਮਨਮੋਹਣ ਕੁਮਾਰ ਨੂੰ ਬੇਨਤੀ ਕਰਨ ‘ਤੇ ਉਹਨਾਂ ਨੇ 1 ਹਫਤੇ ਦੇ ਅੰਦਰ ਅੰਦਰ ਵਿਭਾਗੀ ਕਾਰਵਾਈ ਨੂੰ ਅਮਲ ‘ਚ ਲਿਆਉਂਦੇ ਹੋਏ ਜਾਰੀ ਕਰਵਾਏ ਨੋਟਿਸ ‘ਚ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਨੂੰ ਨੋਟਿਸ ਜਾਰੀ ਕਰਕੇ 30 ਦਿਨਾਂ ਦੇ ਅੰਦਰ ਅੰਦਰ ਕੇਸ ਮੁਤੱਲਿਕ ਵੇਰਵਾ ਅਤੇ ਵਿਭਾਗੀ ਕਾਰਵਾਈ ਦੀ ਸਟੇਟ ਰਿਪੋਰਟ ਭੇਜਣ ਲਈ ਲਿਖ ਦਿੱਤਾ ਹੈ। ਪੀੜਤਾ ਕੁਲਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਪ੍ਰੈਸ ਵੱਲੋਂ ਪੁੱਛਣ ‘ਤੇ ਦੱਸਿਆ ਕਿ 3 ਵਿਅਕਤੀਆਂ ਨੇ ਮੇਰੇ ਘਰੇ ਆ ਕੇ ਮੇਰੀ ਬੇਇਜ਼ਤੀ ਕੀਤੀ ਹੈ। ਮੈਂ ਕੁਝ ਦਿਨ ਪਹਿਲਾਂ ਡੀ.ਐਸ.ਪੀ. ਬਾਬਾ ਬਕਾਲਾ ਨੂੰ ਵੀ ਮਿਲੀ ਸੀ, ਪਰ ਉਹਨਾਂ ਨੇ ਇਸ ਮਾਮਲੇ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ। ਜਿਸ ਤੋਂ ਬਾਅਦ ਮੈਂ ਐਸ.ਐਸ.ਪੀ. ਅੰਮ੍ਰਿਤਸਰ ਦੇ ਦਫਤਰ ਵੀ ਗਈ ਸੀ ਜਿਥੇਂ ਮੇਰੇ ਪਾਸ ਸ਼ਿਕਾਇਤ ਲੈਕੇ ਕੇ ਰੱਖ ਲਈ ਸੀ, ਜਦੋਂ ਮੇਰੀ ਸ਼ਿਕਾਇਤ ‘ਤੇ ਕੋਈ ਅਮਲ ਨਾ ਹੋਇਆ ਤੇ ਵਿਰੋਧੀਆਂ ਦੇ ਇਸ਼ਾਰੇ ‘ਤੇ ਪੁਲਿਸ ਸਾਡੇ ਘਰ ਆਉਂਣ ਲੱਗ ਪਈ ਤਾਂ ਫਿਰ ਮੈਂ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀਂ ਪ੍ਰਧਾਨ ਸ੍ਰ ਪਰਮਜੀਤ ਸਿਮਘ ਰਾਣੂੰ ਨਾਲ ਸੰਪਰਕ ਕੀਤਾ ਤੇ ਮਦਦ ਲਈ ਬੇਨਤੀ ਕੀਤੀ ਤਾਂ ਉਹਨਾਂ ਦੇ ਦਖਲ ਨਾਲ ਮੈਂ ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਪਹੁੰਚ ਸਕੀ ਹਾਂ, ਹੁਣ ਕਮਿਸ਼ਨ ਨੇ ਮੇਰੀ ਮਦਦ ਲਈ ਜ਼ਿਲਾ ਪੁਲਿਸ ਕਪਤਾਨ ਨੂੰ ਲਿਖਿਆ ਹੈ, ਉਮੀਦ ਹੈ ਕਿ ਮੇਰੀ ਸੁਣਵਾਈ ਹੋਵੇਗੀ।
