ਡਰਗ ਸਰਵੇ ਵਿੱਚ ਪ੍ਰਫਾਰਮੇ ਵਿੱਚ ਵਾਲਮਿਕੀ ਭਾਈਚਾਰੇ ਲਈ ਵਰਤੇ ਸ਼ਬਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ : ਕਥੂਰੀਆ

0

ਮਾਲੇਰਕੋਟਲਾ ( ਮੁਨਸ਼ੀ ਫ਼ਾਰੂਕ) ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਆਪਣੀ ਫੈਕਟਰੀ ਵਿੱਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਵੱਲੋਂ ਡਰਗ ਸਰਵੇ ਜੋ ਕਰਵਾਇਆ ਜਾ ਰਿਹਾ ਹੈ।ਉਸ ਵਿੱਚ ਜਿੱਥੇ ਸਰਵੇ ਕਰ ਰਹੇ ਮੁਲਾਜ਼ਮਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਜੋ ਪ੍ਰਫਾਰਮਾ ਜਾਰੀ ਕੀਤਾ ਗਿਆ।ਉਸ ਵਿੱਚ ਵਾਲਮਿਕੀ ਸਮੂਹਦਾਏ ਬਾਰੇ ਜੋ ਸ਼ਬਦ ਲਿਖਿਆ ਗਿਆ ਹੈ। ਅਸੀਂ ਉਸ ਦੀ ਨਿਖੇਧੀ ਕਰਦੇ ਹਾਂ। ਕਿਉਂਕਿ ਉਹ ਸ਼ਬਦ ਬੋਲਣ ਤੇ ਲਿਖਣ ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਸਖ਼ਤ ਹਦਾਇਤਾਂ ਹਨ।ਅਜਿਹੇ ਸ਼ਬਦ ਬੋਲਣ ਤੇ ਵਰਤਣ ਤੇ ਐਸ ਸੀ ਐਕਟ ਤਹਿਤ ਕੇਸ ਦਰਜ ਹੁੰਦਾ ਹੈ।ਇਸ ਲਈ ਜਿਸ ਨੇ ਵੀ ਇਹ ਪ੍ਰਫਾਰਮਾ ਤਿਆਰ ਕੀਤਾ ਹੈ ਉਸ ਦੇ ਖਿਲਾਫ ਐਸ ਸੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਨਗਰ ਕੌਂਸਲ ਦੇ ਕੱਚੇ ਤੇ ਆਉਟਸੋਰਸ ਮੁਲਾਜ਼ਮਾਂ ਵਲੋਂ ਪਿਛਲੇ ਦਿਨਾਂ ਦੀ ਹੜਤਾਲ ਚੱਲ ਰਹੀ ਹੈ ਤੇ 1996 ਤੋਂ ਬਾਅਦ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ। ਇਹਨਾਂ ਨੂੰ ਪੱਕਾ ਕੀਤਾ ਜਾਵੇ। ਜਦੋਂ ਕਚੇ ਮੁਲਾਜ਼ਮਾਂ ਨੂੰ ਅਕਾਲੀ ਭਾਜਪਾ ਦੀਆਂ ਸਰਕਾਰਾਂ ਵਿੱਚ ਪੱਕੇ ਨਾ ਕਰਨ ਬਾਰੇ ਪੁੱਛਿਆ ਤਾਂ ਜਗਤ ਕਥੂਰੀਆ ਕੋਈ ਠੋਸ ਜਵਾਬ ਤਾਂ ਨਹੀਂ ਦੇ ਸਕੇ।ਸਿਰਫ ਏਨਾ ਹੁ ਕਿਹਾ ਕਿ ਸਾਡੇ ਤੋਂ ਗਲਤੀ ਹੋਈ ਹੈ। ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਅੱਗੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਹੋਏ ਬੰਬ ਧਮਾਕਿਆਂ ਵਿਚ ਮੁੱਖ ਮੰਤਰੀ ਵਲੋਂ ਭਾਜਪਾ ਦੇ ਹੱਥ ਹੋਣ ਬਾਰੇ ਬਿਆਨ ਤੇ ਮੁੱਖ ਮੰਤਰੀ ਤੋਂ ਪੁੱਛ ਗਿੱਛ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਭਾਜਪਾ ਦਾ ਹੱਥ ਹੈ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਦੇ ਵਿਰੁਧੀ ਧਿਰ ਤੋਂ ਪੰਜਾਹ ਗ੍ਰੇਗ ਬਾਰੇ ਪੁਲਿਸ ਪੁੱਛਗਿੱਛ ਕਰ ਸਕਦੀ ਹੈ ਤਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿਉਂ ਨਹੀਂ ਪੁੱਛਿਆ ਜਾ ਰਿਹਾ।ਇਸ ਮੌਕੇ ਉਹਨਾਂ ਨਾਲ ਅੰਕੁਰ ਕਾਂਸਲ,ਅੰਕੂ ਜ਼ਖ਼ਮੀ, ਮਨਪ੍ਰੀਤ ਬੱਗਾ, ਸੁਨੀਲ ਹੰਸ,ਰਾਜੀਵ ਕਲਿਆਣ, ਮੁਹੰਮਦ ਅਖ਼ਤਰ, ਰਾਸ਼ਿਦ ਦਿਲਸ਼ਾਦ, ਅਮਿਤ ਕੁਮਾਰ,ਰੀਸ਼ਭ ਗਰਗ,ਸੁਮਿਤ ਗੋਇਲ,ਰਾਹੁਲ ਰਾਏ ਆਦਿ ਹਾਜ਼ਰ ਹਨ।

Leave a Reply

Your email address will not be published. Required fields are marked *

You may have missed