ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਕੁਰਾਲੀ ਵਿਖੇ 22 ਮੈਂਬਰੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ

0

ਕੁਰਾਲੀ, 21 ਮਈ (ਰਾਜਾ ਸਿੰਘ ਭੰਗੂ)- ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ਤੇ ਸਥਿਤ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਵਿਖੇ ਅੱਜ 22 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ ਸੰਗਤ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਮੁਕੰਮਲ ਕੀਤੀ ਗਈ। ਬਹੁਤ ਹੀ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸੰਪੰਨ ਹੋਈ ਇਸ ਚੋਣ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਪਹਿਲੀ ਵਾਰ 5 ਔਰਤਾਂ ਨੂੰ ਵੀ ਕਮੇਟੀ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ, ਜਿਸਦਾ ਸ਼ਹਿਰ ਦੀ ਸੰਗਤ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਹ ਨਵੀਂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਧਾਰਮਿਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰ. ਸੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਣ ਪੂਰੀ ਤਰ੍ਹਾਂ ਸੰਗਤ ਦੀ ਸਹਿਮਤੀ ਅਤੇ ਸਰਬਸੰਮਤੀ ਨਾਲ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਚੋਣ ਦੌਰਾਨ ਪ੍ਰਿੰ . ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਦੀ ਅਗਵਾਈ ਹੇਠ ਪਾਲ ਸਿੰਘ ਨੂੰ ਉਪ ਪ੍ਰਧਾਨ, ਸਪਿੰਦਰ ਸਿੰਘ ਨੂੰ ਖਜ਼ਾਨਚੀ, ਰਜਿੰਦਰ ਸਿੰਘ ਨੂੰ ਸੈਕਟਰੀ, ਰਣਜੀਤ ਸਿੰਘ ਵਾਲੀਆ, ਹਰਜੀਤ ਸਿੰਘ ਐੱਲ ਆਈ ਸੀ, ਪਰਦੁੱਮਣ ਸਿੰਘ, ਮਲਾਗਰ ਸਿੰਘ, ਅਮਰੀਕ ਸਿੰਘ,  ਬਹਾਦਰ ਸਿੰਘ, ਬਰਜਿੰਦਰ ਸਿੰਘ ਕੈਰੋ, ਬੇਅੰਤ ਸਿੰਘ ਟੋਨੀ, ਰਣਬੀਰ ਸਿੰਘ ਲਾਡੀ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਬਲਦੇਵ ਸਿੰਘ, ਬਹਾਦਰ ਸਿੰਘ ਨਨਹੇੜੀਆਂ, ਭਜਨ ਸਿੰਘ ਸਮੇਤ ਬੀਬਾ ਜਸਵੰਤ ਕੌਰ, ਬੀਬੀ ਜਸਪਾਲ ਕੌਰ, ਬੀਬੀ ਗੁਰਮੇਲ ਕੌਰ, ਬੀਬੀ ਕੰਵਲਜੀਤ ਕੌਰ ਅਤੇ ਦਲਜੀਤ ਕੌਰ ਮੈਂਬਰ ਚੁਣੇ ਗਏ। 

ਤਸਵੀਰ ਨਾਲ ਨੱਥੀ ਹੈ। 

Leave a Reply

Your email address will not be published. Required fields are marked *

You may have missed