ਦਲ ਬਦਲੂਆ ਤੋਂ ਲੋਕ ਤੰਤਰ ਨੂੰ ਵੱਡਾ ਖਤਰਾ ਬਹਿਰੂ

0

ਪਾਟਿਆਲਾ : 28 ਅਪ੍ਰੈਲ  ਰਾਜਿੰਦਰ ਸਿੰਘ ਥਿੰਦ):  ਦਿਨ ਪ੍ਰਤੀ ਦਿਨ ਵਧ ਰਹੇ ਦਲ ਬਦਲੂ ਰੁਝਾਨ ਉੱਤੇ ਇੰਡੀਅਨ ਫਰਮਰਜ਼ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਸ੍ਰ ਸਤਨਾਮ ਸਿੰਘ ਬਹਿਰੂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਰੁਝਾਨ ਪਹਿਲੋਂ ਹੇਠਲੇ ਪੱਧਰ ਤੇ ਰਾਜਸੀ ਪਾਰਟੀਆਂ ਨਾਲ ਜੁੜੇ ਵਰਕਰਾਂ ਅਤੇ ਸਰਗਰਮ ਆਗੂਆਂ ਵਿੱਚ ਸੀ ਪਰ ਹੁਣ ਤਾਂ ਰਾਜਸੀ ਪਾਰਟੀਆਂ ਵਿੱਚ ਵੱਡੇ ਰੁਤਬਿਆਂ ਤੇ ਬੈਠੇ ਲੋਕ ਦਲ ਬਦਲਣ ਲੱਗੇ ਰਤਾਂ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਤਾਜ਼ਾ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਇੱਕ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਪਾਰਟੀ ਤੋਂ ਬਾਗੀ ਹੋ ਕੇ ਹੋਰ ਪਾਰਟੀ ਵਿਚ ਚਲੇ ਜਾਣ ਤਾਂ ਲੋਕ ਤੰਤਰ ਕਿਥੇ ਰਹਿ ਗਿਆ ਸ੍ਰ ਬਹਿਰੂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਕੇਜਰੀਵਾਲ ਤੇ ਸਵਾਲ ਕੀਤਾ ਕਿ ਜਦੋਂ ਤੁਸੀਂ ਪਾਰਟੀ ਨਾਲ ਜੁੜੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਵੱਡੇ ਕਾਰੋਬਾਰੀਆਂ ਤੋਂ ਪਾਰਟੀ ਲਈ ਮੋਟੇ ਫੰਡ ਲੈਕੇ ਰਾਜ ਸਭਾ ਵਿਚ ਭੇਜੋਗੇ ਤਾਂ ਉਹ ਆਪਣਾ ਕਾਰੋਬਾਰ ਸੇਫ ਰੱਖਣ ਲਈ ਮਜੂਦਾ  ਕੇਂਦਰ ਸਰਕਾਰ ਦੀ ਗੋਦ ਦਾ ਨਿੱਘ ਮਾਣਗੇ ਹੀ 

ਸ੍ਰ ਬਹਿਰੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਲ ਬਦਲੂ ਰੁਝਾਨ ਕੱਲੀ ਆਮ ਆਦਮੀ ਪਾਰਟੀ ਵਿਚ ਨਹੀਂ ਇਹ ਤਾਂ ਸਾਰੀਆਂ ਕੋਮੀ ਅਤੇ ਖੇਤਰੀ ਪਾਰਟੀਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੋਂ ਤੱਕ ਲੋਕ ਵੇਖ ਚੁੱਕੇ ਹਨ ਕਿ ਜਦੋਂ ਕਿਸੇ ਸੂਬੇ ਵਿਚ ਦਲ ਬਦਲੂ ਵੱਡੀ ਘਟਨਾ ਵਾਪਰਦੀ ਹੈ ਤਾਂ ਦੇਸ਼ ਦੀ ਨਿਆਂਪਾਲਿਕਾ ਦਿਨ ਦੀ ਬਜਾਏ ਰਾਤ ਨੂੰ ਬਹਿਣ ਲੱਗ ਪਵੇ ਤਾਂ ਲੋਕ ਤੰਤਰ ਨੂੰ ਇਸ ਤੋਂ ਵੱਡਾ ਖਤਰਾ ਕੀ ਹੋ ਸਕਦਾ ਹੈ 

ਸ੍ਰ ਬਹਿਰੂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਵੱਡੇ ਸੰਘਰਸ਼ ਤੋਂ ਬਾਅਦ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਅਤੇ ਪੂਰੀ ਦੁਨੀਆ ਵਿਚ ਭਾਰਤ ਦਾ ਲੋਕ ਤੰਤਰ ਸਾਲਿਹਾਆ ਜਾਂਦਾ ਸੀ ਅਤੇ ਲੋਕਤੰਤਰ ਦੀ ਸ਼ੁਰੂਆਤ ਪਿੰਡਾਂ ਦੀਆਂ ਪੰਚਾਇਤਾਂ ਬਾਲਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸ਼ਹਿਰੀ ਨਗਰ ਪਾਲਿਕਾ ਰਾਹੀਂ ਵੋਟ ਦੀ ਵਰਤੋਂ ਕਰਕੇ ਆਪਣੇ ਨੁਮਾਇੰਦੇ ਚੁਣਦੇ ਸਨ ਪਰ ਹੁਣ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਲੋਕ ਤੰਤਰ ਦਾ ਕਤਲ ਕਰਕੇ ਜਿਸ ਦੀ ਲਾਠੀ ਉਸਦੀ ਭੈਂਸ ਫਾਰਮੂਲਾ ਮੁਤਾਬਿਕ ਹੀ ਪਿੰਡਾਂ ਦੀਆਂ ਪੰਚਾਇਤਾਂ ਬਾਲਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸ਼ਹਿਰੀ ਨਗਰ ਨਿਗਮ ਉਸਦੀਆਂ ਹੋਕੇ ਰਹਿ ਚੁੱਕੀਆਂ ਹਨ ਸੌ ਇਸ ਵੱਡੀ ਰਾਜਨੀਤਕ ਚਿੰਤਾ ਨੂੰ ਰੋਕਣ ਲਈ ਵੋਟਰਾਂ ਕੋਲ਼ ਇੱਕੋ ਹੀ ਪਾਸਾ ਬੱਚੇਆਂ ਹੈ ਕਿ ਦਲ ਬਦਲੂਆਂ ਨੂੰ ਅਵੇਂ ਦਾ ਸਬਕ਼ ਸਖਾਉ ਤਾਂ ਕਿ ਦਲ ਬਦਲਣ ਦੀ ਕੋਈ ਹਿਮੰਤ ਨਾ ਕਰ ਸਕੇ।

Leave a Reply

Your email address will not be published. Required fields are marked *