“ਓਹ ਚਲਾ ਗਿਆ” ਨਾਟਕ ਦੀ ਸਫ਼ਲ ਪੇਸ਼ਕਾਰੀ

ਪਟਿਆਲਾ, (ਰਾਜਿੰਦਰ ਸਿੰਘਥਿੰਦ) ਹੈ ਉੱਤਰ ਖ਼ੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ (ਸੱਭਿਆਚਾਰਕ ਮੰਤਰਾਲੇ, ਭਾਰਤ ਸਰਕਾਰ) ਐਨ ਜ਼ੈੱਡ ਸੀ ਸੀ ਦੀ ਮਾਸਿਕ ਨਾਟਕ ਲੜੀ ਦੇ ਤਹਿਤ ਇਨਾਇਤ ਅਲੀ ਵੱਲੋ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ “ਓਹ ਚਲਾ ਗਿਆ “ਦਾ ਸ਼ਾਨਦਾਰ ਮੰਚਨ ਐਨ ਜ਼ੈੱਡ ਸੀ ਸੀ ਦੇ ਡਾਇਰੈਕਟਰ ਐਮ. ਫੁਰਕਾਨ ਖਾਨ ਦੀ ਅਗਵਾਈ ਹੇਠ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਪਟਿਆਲਾ ਵਿਖੇ ਪੇਸ਼ ਕੀਤਾ ਗਿਆ।
ਲੜਾਂਗੇ ਸਾਥੀ ਥੀਏਟਰ ਗਰੁੱਪ ਪਟਿਆਲਾ ਵੱਲੋਂ “ਉਹ ਚਲਾ ਗਿਆ”ਦੀ ਪੇਸ਼ਕਾਰੀ ਜਿਹੜੀ ਕੀਤੀ ਗਈ,ਉਸ ਦਾ ਵਿਸ਼ਾ ਬਦਲਵੇਂ ਰਿਸ਼ਤਿਆਂ ਨੂੰ ਲੈ ਕੇ ਅਤੇ ਕਿਵੇਂ ਨੌਜਵਾਨਾਂ ਵੱਲੋਂ ਸੋਟਕਟ ਰਾਹ ਅਖਤਿਆਰ ਕਰਕੇ ਅਧਾਰਿਤ ਸੀ ।ਨਾਟਕ ਦੇ ਸੈਂਟਰਲ ਕਿਰਦਾਰ ਨੌਜਵਾਨ ਦੀਪੇ ਦੀ ਗਲਤ ਦਿਸ਼ਾ ਨੂੰ ਲੈ ਕੇ ਨਾਟਕ ਦਾ ਘੇਰਾ ਬਣਾਇਆ ਗਿਆ। ਜਿਸ ਕਾਰਨ ਉਸ ਦੇ ਪੂਰਾ ਪਰਿਵਾਰ ਮਾ, ਪਿਤਾ ਅਤੇ ਭੈਣ ਦੇ ਸੁਪਨਿਆਂ ਨੂੰ ਗ੍ਰਹਿਣ ਲਗ ਜਾਂਦਾ ਹੈ।ਸਮੁੱਚਾ ਨਾਟਕ ਗੰਭੀਰ ਚਿੰਤਨ ਦੀ ਮੰਗ ਕਰਦਾ ਸੀ। ਜੋ ਦਰਸ਼ਕਾਂ ਦੀ ਕਸੋਟੀ ਤੇ ਖਰਾ ਉਤਰਿਆ।ਸੁਲਝੇ ਹੋਏ ਦਰਸ਼ਕਾਂ ਦੀ ਭਰਵੀਂ ਗਿਣਤੀ ਨੇ ਵੀ ਨਾਟਕ ਦੇ ਮੰਚਨ ਨੂੰ ਸਫਲ ਕਰਾਉਣ ਵਿੱਚ ਆਪਣਾ ਬੜਮੁਲਾ ਯੋਗਦਾਨ ਪਾਇਆ। ਇਨਾਇਤ ਅਲੀ ਨੇ ਆਪਣੀ ਸੂਝ ਬੂਝ ਅਤੇ ਆਪਣੇ ਰੰਗਮੰਚ ਦੇ ਤਜਰਬਿਆਂ ਨਾਲ਼ ਨਾਟਕ ਨੂੰ ਸਫਲ ਬਣਾਉਣ ਵਿੱਚ ਬਹੁਤ ਸਫਲਤਾ ਨਾਲ ਸ਼ਲਾਘਾ ਭਰਪੂਰ ਕੰਮ ਕੀਤਾ। ਅਤੇ ਇਸ ਨਾਟਕ ਨੇ ਆਪਣੀ ਭਾਵੁਕਤਾ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਹਿਲਾ ਕੇ ਰੱਖ ਦਿੱਤਾ। ਨਾਟਕ ਵਿਚਲੇ ਪਾਤਰਾਂ ਅਤੇ ਮੰਚ ਪਿੱਛੇ ਸਹਿਯੋਗ ਕਰਨ ਵਾਲਿਆਂ ਨੇ ਵੀ ਨਾਟਕ ਨੂੰ ਸਫਲ ਬਣਾਉਣ ਵਿੱਚ ਆਪੋ ਆਪਣਾ ਯੋਗਦਾਨ ਪਾਇਆ।
