ਸਟੇਟ ਐਵਾਰਡੀ ਪਰਮਿੰਦਰ ਭਲਵਾਨ ਵੱਲੋਂ 96 ਵੀ ਵਾਰ ਖ਼ੂਨਦਾਨ ਕਰਕੇ ਨੋਜਵਾਨਾ ਨੂੰ ਨਸ਼ਿਆਂ ਵਿਰੁੱਧ ਚੱਲਣ ਲਈ ਪ੍ਰੇਰਿਤ ਕਰਨਾ ਸ਼ਲਾਘਾਯੋਗ ਕਦਮ: ਡੀ ਐੱਸ ਪੀ ਫਤਿਹ ਸਿੰਘ ਬਰਾੜ

ਪਟਿਆਲਾ (ਗੁਰਪ੍ਰਤਾਪ ਸ਼ਾਹੀ ) ਪੰਜਾਬ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਨਾਮਵਰ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ , ਯੁਵਕ ਸੇਵਾਵਾਂ ਕਲੱਬ ਦੀਪ ਨਗਰ ਵੱਲੋਂ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਵੱਧਦੀ ਗਰਮੀ ਕਾਰਨ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਨੂੰ ਵੇਖਦਿਆਂ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਿਸਵ ਰਿਕਾਰਡਧਾਰੀ ਮਾਊਂਟ ਐਵਰੈਸਟ ਵਿਜੇਤਾ ਡੀ ਐੱਸ ਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਂਬਰ ਜ਼ਿਲ੍ਹਾ ਯੁਵਾ ਪੁਲਿਸ ਸਾਂਝ ਕਮੇਟੀ, ਮੈਂਬਰ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ, ਮੈਂਬਰ ਵੂਮੈਨ ਕੋਸਲਿਗ ਸੈਲ ਪਟਿਆਲਾ ਪੁਲਿਸ ਨੇ ਖੁਦ 96 ਵੀ ਵਾਰ ਖ਼ੂਨਦਾਨ ਕਰਕੇ ਕੀਤੀ।ਵਿਸ਼ੇਸ਼ ਤੌਰ ਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਡਾਕਟਰ ਹਰਨੇਕ ਸਿੰਘ ਢੋਟ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ,ਵਰਿੰਦਰ ਸਿੰਘ ਖਰੋੜ ਡੈਟਾ ਅਪਰੇਟਰ ਜ਼ਿਲ੍ਹਾ ਸਾਂਝ ਕੇਂਦਰ, ਕੁਲਵੰਤ ਸਿੰਘ ਸਾਬਕਾ ਸਰਪੰਚ ਰੋਗਲਾ, ਜਗਤਾਰ ਨਿੱਕਾ,ਉਪਕਾਰ ਸਿੰਘ, ਹਰਵਿੰਦਰ ਚਲੈਲਾ, ਰੁਦਰਪ੍ਰਤਾਪ ਸਿਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ,ਗੁਰਜੀਤ ਸਿੰਘ ਲੱਕੀ ਹਰਦਾਸਪੁਰ, ਹਰਮਨਜੀਤ ਸਿੰਘ ਰੰਧਾਵਾ , ਜੁਗਰਾਜ ਚਹਿਲ, ਤੇਜਿੰਦਰ ਮਡੋੜ,ਮੇਹਰ ਦੀਨ ਖ਼ਾਨ ਲੰਗ, ਰਾਜ ਕੁਮਾਰ, ਅਮਰਜੀਤ ਲੰਗ, ਕੁਲਦੀਪ ਸਿੰਘ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੇਨਿੰਗ ਅਫ਼ਸਰ ਸਰਕਾਰੀ ਆਈ ਟੀ ਆਈ ਲੜਕੇ ਨਾਭਾ ਰੋਡ ਪਟਿਆਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਡੀ ਐਸ ਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਕਿਹਾ ਕਿ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਵਲੋਂ 96 ਵੀ ਵਾਰ ਖ਼ੂਨਦਾਨ ਕਰਕੇ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਚੱਲਣ ਅਤੇ ਜਾਗਰੂਕ ਕਰਨ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਸੇਵਾ ਵੱਲ ਜੁੜਨ ਲਈ ਪ੍ਰੇਰਿਤ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਤੁਹਾਡੇ ਦਿੱਤੇ ਖੂਨਦਾਨ ਕਰਨ ਨਾਲ ਚਾਰ ਜ਼ਿੰਦਗੀਆਂ ਬਚ ਸਕਦੀਆਂ ਹਨ। ਉਹਨਾਂ ਕਿਹਾ ਕਿ ਹਰ ਤੰਦਰੁਸਤ ਇਨਸਾਨ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਹੈਂ ਸ਼ਰੀਰਕ ਭਾਰ 45 ਕਿਲੋ ਤੋਂ ਉਪਰ ਹੈ ਅਤੇ ਖੂਨ ਦੀ ਮਾਤਰਾ 12.5 ਗ੍ਰਾਮ ਤੋਂ ਉਪਰ ਹੈ ਉਹੋ ਵਿਅਕਤੀ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰ ਸਕਦਾ ਹੈ। ਖੂਨਦਾਨ ਕਰਨ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਸ਼ਰੀਰ ਤੰਦਰੁਸਤ ਰਹਿੰਦਾ ਹੈ।ਇਸ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਵੱਲੋਂ ਪਿਛਲੇ 15 ਸਾਲਾਂ ਵਿਚ ਵੱਖ ਵੱਖ ਧਾਰਮਿਕ ਸੰਸਥਾਵਾਂ, ਰਾਜਨੀਤੀ, ਯੂਥ ਕਲੱਬ ਦੇ ਸਹਿਯੋਗ ਨਾਲ ਭਾਰਤ ਦੇ 18 ਰਾਜਾ ਅਤੇ ਅੰਤਰਰਾਸ਼ਟਰੀ ਪੱਧਰ ਤੇ 6 ਦੇਸ਼ਾ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਤਕਰੀਬਨ 800 ਤੋਂ ਉਪਰ ਖੂਨਦਾਨ ਕੈਂਪ ਆਯੋਜਿਤ ਕਰਕੇ ਹੁਣ ਤੱਕ ਭਾਰਤ ਦੇ ਵੱਖ ਵੱਖ ਬਲੱਡ ਬੈਂਕਾਂ ਨੂੰ 45000 ਹਜ਼ਾਰ ਤੋਂ ਉਪਰ ਬਲੱਡ ਇੱਕਤਰ ਕਰਕੇ ਦਿੱਤਾ ਜਾ ਚੁੱਕਾ ਹੈ ਦਿੱਤਾ ਜਾ ਚੁੱਕਾ ਹੈ, ਇਸ ਤੋਂ ਇਲਾਵਾ ਉਹਨਾਂ ਦੀਆਂ ਸੰਸਥਾਵਾਂ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੰਮ ਕਰ ਰਹੀਆਂ ਹਨ। ਇਸ ਮੌਕੇ ਲਾਈਫ ਲਾਇਨ ਬਲੱਡ ਬੈਂਕ ਵੱਲੋਂ ਡਾਕਟਰ ਅਰਸ਼ਪ੍ਰੀਤ ਕੌਰ ਅਤੇ ਮੋਟੀਵੇਟਰ ਸਾਗਰ ਅਰੋੜਾ ਦੀ ਅਗਵਾਈ ਹੇਠ ਬਲੱਡ ਇੱਕਤਰ ਕੀਤਾ ਗਿਆ।
