ਸੇਂਟ ਜੇਵੀਅਰਜ ਸਕੂਲ ਪੱਕਾ ਕਲਾਂ ਪਿਛਲੇ ਤਿੰਨ ਸਾਲਾਂ ਤੋਂ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਵੀ ਅਵੱਲ ਨੰਬਰ ਤੇ ਰਿਹਾ ।

ਰਾਮਾ ਮੰਡੀ, 28 ਅਪ੍ਰੈਲ (ਅਸ਼ੋਕ ਕੁਮਾਰ): ਰਿਫਾਇਨਰੀ ਰੋਡ ਤੇ ਸਥਿਤ ਸੇਂਟ ਜੇਵੀਅਰਜ ਸਕੂਲ ਪੱਕਾ ਕਲਾਂ ਪਿਛਲੇ ਤਿੰਨ ਸਾਲਾਂ ਤੋਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਅੱਵਲ ਨੰਬਰ ਤੇ ਰਿਹਾ । ਖੇਡਾਂ ਦਾ ਹੱਬ ਮੰਨੇ ਜਾਣ ਵਾਲੇ ਸੇਂਟ ਜੇਵੀਅਰਜ ਸਕੂਲ ਦੇ ਵਿਦਿਆਰਥੀ ਲਗਾਤਾਰ ਤਿੰਨ ਸਾਲ ਤੋਂ ਕਰਾਟੇ ਚੈਂਪੀਅਨਸ਼ਿਪ ਆਪਣੇ ਨਾਮ ਕਰ ਰਹੇ ਹਨ । 2023 ਕਰਾਟੇ ਚੈਂਪੀਅਨਸ਼ਿਪ ਜੇਤੂ ਦੀ ਲੜੀ ਨੂੰ ਜਾਰੀ ਰੱਖਦਿਆਂ 2026 ਦੀ ਜ਼ਿਲਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵੀ ਆਪਣੇ ਨਾਮ ਕੀਤੀ ।ਪਿਛਲੇ ਦਿਨੀਂ ਬਠਿੰਡਾ ਵਿੱਚ ਹੋਈ ਪੰਜਵੀਂ ਜਿੱਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ 2026 ਵਿੱਚ ਰਿਫਾਇਨਰੀ ਰੋਡ ਤੇ ਸਥਿਤ ਸ਼ੇਟ ਜੇਵੀਅਰਜ਼ ਸਕੂਲ ਪੱਕਾ ਕਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਸਕੂਲ ਦੇ ਪ੍ਰਿੰਸੀਪਲ ਮਿਸਟਰ ਜੈਕਬ ਨੇ ਗੱਲਬਾਤ ਕਰਦਿਆ ਦੱਸਿਆ ਕਿ ਜਿੱਲਾ ਪੱਧਰ ਤੇ ਹੋਈ ਇਸ ਕਰਾਟੇ ਚੈਂਪੀਅਨਸ਼ਿਪ ਵਿੱਚ ਸੇਟ ਜੇਵੀਅਰਜ਼ ਸਕੂਲ ਪੱਕਾ ਕਲਾਂ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆ 9 ਗੋਲਡ ,11 ਸਿਲਵਰ ਅਤੇ 7 ਬ੍ਰਾਊਨਜ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕੀਤਾ। ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਖਿਡਾਰੀਆ ਨੂੰ ਹਰਾ ਕੇ ਉਵਰਆਲ ਟਰਾਫੀ ਜਿੱਤੀ । ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।ਸਕੂਲ ਦੇ ਡਾਇਰੈਕਟਰ ਮਿਸਟਰ ਥੋਮਸ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੇਟ ਜੇਵੀਅਰਜ਼ ਸਕੂਲ ਪਕਾਂ ਕਲਾਂ ਦੀ ਇਸ ਬਰਾਂਚ ਨੇ ਪਿਛਲੇ ਸਾਲ ਤੋਂ ਲੈ ਕੇ ਕਰਾਟੇ ਚੈਂਪੀਅਨਸਿਪ ਵਿੱਚ ਲਗਾਤਾਰ ਆਪਣੀ ਜਿੱਤ ਬਰਕਾਰ ਰੱਖਦਿਆ ਇਸ ਵਾਰ ਵੀ ਅਗਸਤ ਵਿੱਚ ਹੋਣ ਵਾਲੀ ਸਟੇਟ ਪੱਧਰੀ ਚੈਂਪੀਅਨਸ਼ਿਪ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ । ਇਸ ਮੌਕੇ ਕੋਚ ਮਿਸੂ ,ਮੈਡਮ ਰੁਪਿੰਦਰ ਕੌਰ ਅਤੇ ਮੈਡਮ ਅਮਨਦੀਪ ਕੌਰ ਵੀ ਮੌਜੂਦ ਸਨ।
