ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਪਾਲ ਸਿੰਘ ਤਾਨ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਿਲ

0

ਖਰੜ, 8 ਮਈ (ਨਿਊਜ਼ ਟਾਊਨ ਨੈਟਵਰਕ) :
ਭਾਰਤੀ ਜਨਤਾ ਪਾਰਟੀ ਨੂੰ ਵਾਰਡ ਨੰਬਰ ਇੱਕ ਤੋਂ ਉਸ ਸਮੇਂ ਵੱਡਾ ਵੱਲ ਮਿਲਿਆ ਜਦੋਂ ਜਸਪਾਲ ਸਿੰਘ ਤਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਸੀਨੀਅਰ ਭਾਜਪਾ ਨੇਤਾ ਸਟੇਟ ਖ਼ਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਨੇ ਤੇ ਰਣਜੀਤ ਸਿੰਘ ਗਿੱਲ ਊਨਾ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਲੋਕ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਿਆ ਜਾ ਸਕੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ ਨੇ ਭਾਜਪਾ ਪਰਿਵਾਰ ਵਿੱਚ ਸ਼ਾਮਿਲ ਹੋਏ ਸਮੂਹ ਸੰਗਤ ਨੂੰ ਜੀ ਆਇਆ ਆਖਿਆ ਤੇ ਬਣਦੇ ਮਾਨ ਸਨਮਾਨ ਦਾ ਵਿਸ਼ਵਾਸ ਦਵਾਇਆ ਇਸ ਮੌਕੇ ਖੁਸ਼ਵੰਤ ਰਾਏ ਗੀਗਾ ਨੇ ਕਿਹਾ ਕਿ ਖਰੜ ਵਿੱਚ ਆਉਣ ਵਾਲੀ ਨਗਰ ਕੌਂਸਲ ਭਾਰਤੀ ਜਨਤਾ ਪਾਰਟੀ ਦੀ ਬਣਨ ਜਾ ਰਹੀ ਹੈ ਇਸ ਮੌਕੇ ਕਮਲਦੀਪ ਸੈਣੀ ਨਰਿੰਦਰ ਰਾਣਾ ਚਰਨਜੀਤ ਸਿੰਘ ਕਾਲੇਵਾਲ ਮੰਡਲ ਪ੍ਰਧਾਨ ਕੁੱਸ਼ ਰਾਜਪੂਤ ਇੰਦੂ ਸ਼ਰਮਾ ਮਹਿਲਾ ਮੋਰਚਾ ਪ੍ਰਧਾਨ ਮੁਸਕਾਨ ਗੋਪਾਲ ਕ੍ਰਿਸ਼ਨ ਲਾਡੀ ਰੌਸ਼ਨ ਲਾਲ ਕੱਕੜ ਜਗਤਾਰ ਸਿੰਘ ਦਲਬਾਗ ਸਿੰਘ  ਅਤੇ ਹੋਰ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *