ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਲਈ ਰਿਟਰਨਿੰਗ ਅਫ਼ਸਰ ਨਿਯੁਕਤ

0

13 ਤੋਂ 16 ਮਈ ਤੱਕ ਦਾਖਲ ਕੀਤੇ ਜਾਣਗੇ ਨਾਮਜ਼ਦਗੀ ਪੱਤਰ
ਮਾਨਸਾ, (ਬਹਾਦਰ ਖ਼ਾਨ) :ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਮਾਨਸਾ ਵਿਚ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਜੋਗਾ ਤੇ ਬੋਹਾ ਦੀਆਂ ਆਮ ਚੋਣਾਂ 26 ਮਈ, 2026 ਨੂੰ ਹੋ ਰਹੀਆਂ ਹਨ। ਇੰਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ 13 ਮਈ ਤੋਂ 16 ਮਈ ਤੱਕ ਦਾਖਲ ਕੀਤੇ ਜਾਣੇ ਹਨ। ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਬੁਢਲਾਡਾ ਲਈ ਐੱਸ.ਡੀ.ਐੱਮ. ਬੁਢਲਾਡਾ ਰਿਟਰਨਿੰਗ ਅਫ਼ਸਰ ਹੋਣਗੇ ਅਤੇ ਨਾਮਜ਼ਦਗੀ ਪੱਤਰ ਐੱਸ.ਡੀ.ਐੱਮ. ਦਫ਼ਤਰ ਬੁਢਲਾਡਾ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਨਗਰ ਕੌਂਸਲ ਬਰੇਟਾ ਲਈ ਐੱਸ.ਡੀ.ਐੱਮ ਸਰਦੂਲਗੜ੍ਹ ਰਿਟਰਨਿੰਗ ਅਫ਼ਸਰ ਹੋਣਗੇ ਅਤੇ ਨਾਮਜ਼ਦਗੀ ਪੱਤਰ ਮਿਊਂਸਪਲ ਕਮੇਟੀ, ਬਰੇਟਾ ਵਿਖੇ ਲਏ ਜਾਣਗੇ। ਨਗਰ ਕੌਂਸਲ ਮਾਨਸਾ ਲਈ ਰਿਟਰਨਿੰਗ ਅਫ਼ਸਰ ਐੱਸ.ਡੀ.ਐੱਮ. ਮਾਨਸਾ ਹੋਣਗੇ ਅਤੇ ਨਾਮਜ਼ਦਗੀ ਪੱਤਰ ਐੱਸ.ਡੀ.ਐੱਮ. ਦਫ਼ਤਰ ਮਾਨਸਾ ਵਿਖੇ ਲਏ ਜਾਣਗੇ।ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਜੋਗਾ ਲਈ ਨਾਮਜ਼ਦਗੀ ਪੱਤਰ ਸਬ ਤਹਿਸੀਲ ਜੋਗਾ ਦੇ ਦਫ਼ਤਰ ਵਿਖੇ ਦਾਖਲ ਕੀਤੇ ਜਾਣਗੇ ਅਤੇ ਰਿਟਰਨਿੰਗ ਅਫ਼ਸਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮਾਨਸਾ ਹੋਣਗੇ। ਇਸੇ ਤਰ੍ਹਾਂ ਨਗਰ ਪੰਚਾਇਤ ਬੋਹਾ ਲਈ ਨਾਮਜ਼ਦਗੀ ਪੱਤਰ ਨਗਰ ਪੰਚਾਇਤ, ਬੋਹਾ ਦੇ ਦਫ਼ਤਰ ਵਿਖੇ ਲਏ ਜਾਣਗੇ ਅਤੇ ਡਵੀਜ਼ਨਲ ਇੰਜੀਨੀਅਰ, ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ, ਮਾਨਸਾ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ।

Leave a Reply

Your email address will not be published. Required fields are marked *