ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਦਾ ਬਾਰਵੀਂ ਦਾ ਨਤੀਜਾ 100% ਰਿਹਾ


ਬਰਨਾਲਾ,14 ਮਈ (ਰਾਈਆ)- ਵਿੱਦਿਅਕ ਸੰਸਥਾ
ਪੰਜਾਬ ਪਬਲਿਕ ਸਕੂਲ ਵਿੱਚ ਸਕੂਲ ਮਾਨਾ ਪਿੰਡੀ ਦੇ ਡਾਇਰੈਕਟਰ ਸੁਖਦੀਪ ਸਿੰਘ ਚੀਮਾਂ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਸਿਮਰਨ ਕੌਰ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਸੈਸਨ 2025-26 ਸੀ.ਬੀ.ਐਸ.ਈ. ਬੋਰਡ ਕਲਾਸ ਬਾਰਵੀਂ ਕਲਾਸ ਦਾ ਨਤੀਜਾ 100%ਰਿਹਾ।ਸਕੂਲ ਵਿੱਚੋ ਸਰਿਸਟੀ ਬਾਂਸਲ 89.2% ਸਇੰਸ ਗਰੁੱਪ,ਓਪਨੀਤ ਕੌਰ 90.2ਹਿਉਮੈਨਟੀਜ,ਹਰਮਨਦੀਪ ਕੌਰ ਅਤੇ ਅਕਸਤ ਕੁਮਾਰ ਵੀ ਚੰਗੇ ਨੰਬਰ ਲੈ ਕੇ ਪਾਸ ਹੋਏ ਅਤੇ ਬਾਕੀ ਬੱਚੇ ਵੀ ਵਧੀਆ ਨੰਬਰ ਲੈ ਕੇ ਪਾਸ ਹੋਏ।ਵਧੀਆ ਨਤੀਜੇ ਨੂੰ ਲੈ ਕੇ ਸਕੂਲ ਵਿੱਚ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਪ੍ਰਿੰਸੀਪਲ ਮੈਡਮ ਸਿਮਰਨ ਕੌਰ ਨੇ ਬੱਚਿਆਂ ਨੂੰ ਵਧੀਆ ਨਤੀਜੇ ਆਉਣ ਤੇ ਵਧਾਈ ਦਿੱਤੀ ਅਤੇ ਅਗਲੀਆਂ ਕਲਾਸਾਂ ਵਿੱਚ ਹੋਰ ਵੀ ਵਧੀਆ ਪੜ੍ਹਾਈ ਕਰਨ ਲਈ ਪ੍ਰੇਰਿਆ।ਵਧੀਆ ਨਤੀਜਿਆਂ ਤੋ ਖੁਸ਼ ਹੋ ਕੇ ਚੇਅਰਮੈਨ ਅਮਰਜੀਤ ਸਿੰਘ ਚੀਮਾਂ ਨੇ ਸਕੂਲ ਦੇ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਸਾਰੇ ਸਟਾਫ ਦੀ ਬਹੁਤ ਸਲਾਘਾ ਕੀਤੀ।ਚੇਅਰਮੈਨ ਸਹਿਬ ਨੇ ਆਉਣ ਵਾਲੇ ਸਮੇਂ ਲਈ ਵੀ ਅਧਿਆਪਕਾਂ ਨੂੰ ਬੱਚਿਆਂ ਨੂੰ ਵੱਧ ਤੋ ਵੱਧ ਮਿਹਨਤ ਕਰਵਾਉਣ ਲਈ ਪ੍ਰੇਰਿਆ। ਅੰਤ ਵਿੱਚ ਉਨਾਂ ਨੇ ਸਾਰਿਆਂ ਨੂੰ ਇੱਕ ਵਾਰ ਫਿਰ ਵਧੀਆ ਨਤੀਜੇ ਦੀ ਵਧਾਈ ਦਿੱਤੀ।
