ਲੁਧਿਆਣਾ ’ਚ ਪ੍ਰੋਪਰਟੀ ਡੀਲਰ ਰਿੰਪੀ ਅਨੇਜਾ ਨੇ ਕੀਤੀ ਖ਼ੁਦਕੁਸ਼ੀਮ੍ਰਿਤਕ ਨੇ ਵੀਡੀਓ ਬਣਾ ਕਈ ਲੋਕਾਂ ਨੂੰ ਮੌਤ ਲਈ ਦੱਸਿਆ ਜ਼ਿੰਮੇਵਾਰ

ਲੁਧਿਆਣਾ, 7 ਮਈ (ਨਿਊਜ਼ ਟਾਊਨ ਨੈਟਵਰਕ) : ਲੁਧਿਆਣਾ ਵਿੱਚ ਇਕ ਪ੍ਰਾਪਰਟੀ ਡੀਲਰ ਨੇ ਸਲਸਾਫ ਕਰਕੇ ਖੁਦਕੁਸ਼ੀ ਕਰ ਲਈ। ਸਿਹਤ ਖਰਾਬ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਉੁਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਪ੍ਰਾਪਰਟੀ ਡੀਲਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਿੰਪੀ ਅਨੇਜਾ ਉਮਰ 52 ਸਾਲ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ। ਪ੍ਰੋਪਰਟੀ ਡੀਲਰ ਰਿੰਪੀ ਅਨੇਜਾ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਜਿਸ ਵਿੱਚ ਉਸ ਨੇ ਰਾਜੇਸ਼ ਬਾਂਸਲ, ਸਿਆਲ, ਹਰਪ੍ਰੀਤ ਸਿੰਘ ਅਤੇ ਖੁਸ਼ਵੰਤ ਸਿੰਘ ਦੇ ਨਾਂ ਲਏ ਅਤੇ ਕਿਹਾ ਮੇਰੇ ਮਰਨ ਤੋਂ ਬਾਅਦ ਇਹਨਾਂ ਲੋਕਾਂ ਨੂੰ ਬਖਸ਼ਿਆ ਨਾ ਜਾਵੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਜਿਨ੍ਹਾਂ ਲੋਕਾਂ ਦੇ ਵੀਡੀਓ ’ਚ ਨਾਂ ਲਏ ਗਏ ਉਨ੍ਹਾਂ ਨਾਲ ਰਿੰਪੀ ਅਨੇਜਾ ਦਾ ਕਰੋੜਾਂ ਰੁਪਏ ਦਾ ਲੈਣ ਦੇਣ ਸੀ। ਪੈਸੇ ਨਾ ਦੇਣ ਤੋਂ ਪ੍ਰਾਪਰਟੀ ਡੀਲਰ ਪਰੇਸ਼ਾਨ ਚੱਲ ਰਿਹਾ ਸੀ, ਵੀਡੀਓ ਦੇ ਵਿੱਚ ਵੀ ਸਾਫ ਤੌਰ ‘ਤੇ ਦਿਖਾਈ ਦੇ ਰਿਹਾ ਜਿਸ ਵਿੱਚ ਪ੍ਰੋਪਰਟੀ ਡੀਲਰ ਸਾਫ ਤੋਂ ਕਹਿ ਰਿਹਾ ਹੈ ਕਿ ਮੇਰੇ ਮਰਨ ਤੋਂ ਬਾਅਦ ਜੋ ਮੇਰੀ ਲੈਣਦਾਰੀ ਹੈ ਉਹ ਮੇਰੇ ਪਰਿਵਾਰ ਨੂੰ ਦਿੱਤੀ ਜਾਵੇ। ਫਿਲਹਾਲ ਰਿੰਪੀ ਅਨੇਜਾ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਚ ਦੇ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਤਕਰੀਬਨ 11 ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
