ਰਣਬੀਰ ਹੈਪੀ ਅਤੇ ਮੱਖਣ ਰੋਗਲਾ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ : ਡੀ ਐਸ ਪੀ ਸਮਾਣਾ ਫਤਿਹ ਸਿੰਘ ਬਰਾੜ

ਪਟਿਆਲਾ 15 ਮਈ ( ਰਾਜਿੰਦਰ ਸਿੰਘ ਥਿੰਦ ) ਸਵਰਗੀ ਰਣਬੀਰ ਹੈਪੀ ਅਤੇ ਮੱਖਣ ਰੋਗਲਾ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਸੇਵੀ ਸੰਸਥਾਵਾ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ,ਯੂਵਕ ਸੇਵਾਵਾਂ ਕਲੱਬ ਦੀਪ ਨਗਰ ਵਲੋਂ ਲਾਈਫ ਲਾਈਨ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਡੀ ਐਸ ਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸੁਖਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਝ ਕੇਂਦਰ ਪਟਿਆਲਾ ਅਤੇ ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਂਬਰ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਮੈਂਬਰ ਜ਼ਿਲ੍ਹਾ ਯੁਵਾ ਸਾਂਝ ਕਮੇਟੀ, ਮੈਂਬਰ ਵੂਮੈਨ ਕੋਸਲਿਗ ਸੈਲ ਨੇ ਕੀਤੀ। ਖੂਨਦਾਨ ਕੈਂਪ ਦਾ ਉਦਘਾਟਨ ਸਵਰਗੀ ਰਣਬੀਰ ਹੈਪੀ ਦੇ ਭਰਾਵਾਂ ਜਗਤਾਰ ਨਿੱਕਾ, ਸਤਬੀਰ ਕਾਲਾ ਅਤੇ ਸਵਰਗੀ ਮੱਖਣ ਰੋਗਲਾ ਦੇ ਭਰਾ ਕੁਲਵੰਤ ਸਿੰਘ ਸਾਬਕਾ ਸਰਪੰਚ ਰੋਗਲਾ ਨੇ ਖੁਦ ਖੂਨਦਾਨ ਕਰਕੇ ਕੀਤਾ।ਵਿਸ਼ੇਸ਼ ਤੌਰ ਤੇ ਰਛਪਾਲ ਸਿੰਘ ਸਾਬਕਾ ਈ ਟੀ ਓ,ਜਗਤਾਰ ਤੂਰ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਮਨਪ੍ਰੀਤ ਗਰੇਵਾਲ,ਵਰਿੰਦਰ ਮਾਜਰੀ ਅਕਾਲੀਆਂ,ਹੈਪੀ,ਉਦੇ ਸਿੰਘ,ਬਲਜੀਤ ਭਾਖਰ ,ਵਿਨੇ ਕੁਮਾਰ, ਉਪਕਾਰ ਸਿੰਘ, ਡਾਕਟਰ ਹਰਨੇਕ ਸਿੰਘ ਢੋਟ, ਮੰਗਤ ਰਾਮ ਮੰਗਾ,ਗੋਬਿੰਦ ਸਿੰਘ, ਸੁਖਦੇਵ ਸਿੰਘ ਢਿੱਲੋਂ ਲਲੋਡਾ,ਰਾਜੂ ਬਡੂੰਗਰ, ਗੁਰਪ੍ਰੀਤ ਸਿੰਘ ਸੁਨਾਮ, ਖੇਮਕਰਨ ਸਿੰਘ, ਗਗਨਦੀਪ ਸਿੰਘ, ਗੋਤਮ ਹਾਡਾ, ਹਰਵਿੰਦਰ ਚਲੈਲਾ,ਸੁਸ਼ੀਲ ਕੁਮਾਰ, ਸਨੀ ਸ਼ਰਮਾ,ਨੀਨੂ ਰੋਗਲਾ, ਵਿਨੋਦ ਕੁਮਾਰ,ਹੈਪੀ ਹੇਅਰ,ਮੇਹਰਦੀਨ ਖਾਨ ਲੰਗ, ਠੇਕੇਦਾਰ ਗੁਰਬਚਨ ਸਿੰਘ, ਨਜ਼ੀਰ ਮੁਹੰਮਦ, ਗੁਰਜੰਟ ਸਿਉਣਾ,ਰਾਜ ਕੁਮਾਰ,ਸੋਨੀ ਸੋਹਲ,ਹਰਮਨਜੀਤ ਸਿੰਘ ਰੰਧਾਵਾ, ਗੁਰਜੀਤ ਸਿੰਘ ਲੱਕੀ ਹਰਦਾਸਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਡੀ ਐਸ ਪੀ ਸਮਾਣਾ ਫਤਿਹ ਸਿੰਘ ਬਰਾੜ ਨੇ ਕਿਹਾ ਕਿ ਨੋਜਵਾਨਾ ਵਲੋਂ ਵਿਛੜੇ ਸਾਥੀਆਂ ਰਣਬੀਰ ਹੈਪੀ ਅਤੇ ਮੱਖਣ ਰੋਗਲਾ ਦੀ ਯਾਦ ਵਿੱਚ ਖ਼ੂਨਦਾਨ ਕੈਂਪ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਖੂਨਦਾਨੀ ਪ੍ਰਮਾਤਮਾ ਵਲੋਂ ਭੇਜੇ ਦੂਤਾ ਸਮਾਨ ਹਨ ਜੌ ਆਪਣਾ ਖੂਨ ਦੇ ਕੇ ਕਿਸੇ ਦੀ ਬੇਸ਼ਕੀਮਤੀ ਜਾਨਾਂ ਬਚਾਉਂਦੇ ਹਨ।ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਰੀਰ ਤੰਦਰੁਸਤ ਰਹਿੰਦਾ ਹੈ।ਇਸ ਮੌਕੇ ਉਹਨਾਂ ਖੂਨਦਾਨੀਆਂ ਦੀ ਹੋਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੂਨਦਾਨ ਸਭ ਦਾਨਾ ਤੋ ਉੱਤਮ ਦਾਨ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਲਾਈਫ ਲਾਇਨ ਬਲੱਡ ਬੈਂਕ ਵਲੋਂ ਡਾਕਟਰ ਅਰਸ਼ਪ੍ਰੀਤ ਕੌਰ ਅਤੇ ਸਾਗਰ ਅਰੋੜਾ ਦੀ ਟੀਮ ਵੱਲੋਂ ਬਲੱਡ ਇੱਕਤਰ ਕੀਤਾ ਗਿਆ।
