ਪਠਾਨਕੋਟ ਜ਼ਿਲ੍ਹਾ ਪਰਿਸ਼ਦ ਨੂੰ ਮਿਲੀ ਨਵੀਂ ਲੀਡਰਸ਼ਿਪ, ਗੁਰਪ੍ਰੀਤ ਕੌਰ ਚੇਅਰਮੈਨ ਤੇ ਸਾਹਿਬ ਸਿੰਘ ਸਾਭਾ ਉਪ ਚੇਅਰਮੈਨ ਚੁਣੇ

0

ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਚੇਅਰਮੈਨ ਜ਼ਿਲਾ ਪ੍ਰੀਸ਼ਦ ਅਤੇ ਉਪ ਚੇਅਰਮੈਨ ਜ਼ਿਲ੍ਾ ਪਰਿਸ਼ਦ ਦੀ ਕਰਵਾਈ ਤਾਜਪੋਸ਼ੀ

ਪਠਾਨਕੋਟ, 14 ਮਈ (ਦੀਪਕ ਮੰਨੀ ) — ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫ਼ਤਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਜੇਤੂ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਰਹੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਗੁਰਪ੍ਰੀਤ ਕੌਰ ਨੂੰ ਜ਼ਿਲ੍ਹਾ ਪਰਿਸ਼ਦ ਪਠਾਨਕੋਟ ਦਾ ਚੇਅਰਮੈਨ ਅਤੇ ਸਾਹਿਬ ਸਿੰਘ ਸਾਭਾ ਨੂੰ ਉਪ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਨਵ-ਚੁਣੇ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਬੋਧਿਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਲਈ ਬਹੁਤ ਖੁਸ਼ੀ ਅਤੇ ਮਾਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਪਠਾਨਕੋਟ ਦੇ ਲੋਕਾਂ ਨੇ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਅਤੇ ਉਸ ਭਰੋਸੇ ਦੀ ਕਦਰ ਕਰਦਿਆਂ ਅੱਜ ਪਾਰਟੀ ਨੇ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਹੈ। ਉਨ੍ਹਾਂ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ, ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਦਾ ਧੰਨਵਾਦ ਵੀ ਕੀਤਾ। ਕਟਾਰੂਚੱਕ ਨੇ ਕਿਹਾ ਕਿ ਨਵੀਂ ਟੀਮ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦੇ ਹੋਏ ਇਮਾਨਦਾਰੀ ਨਾਲ ਸੇਵਾ ਕਰੇਗੀ।

ਨਵ-ਚੁਣੇ ਅਹੁਦੇਦਾਰਾਂ ਨੇ ਇਮਾਨਦਾਰੀ ਨਾਲ ਸੇਵਾ ਕਰਨ ਦਾ ਦਿੱਤਾ ਭਰੋਸਾ

ਨਵ-ਨਿਯੁਕਤ ਚੇਅਰਮੈਨ ਗੁਰਪ੍ਰੀਤ ਕੌਰ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਪ ਚੇਅਰਮੈਨ ਸਾਹਿਬ ਸਿੰਘ ਸਾਭਾ ਨੇ ਵੀ ਪਾਰਟੀ ਹਾਈਕਮਾਂਡ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਮਿਹਨਤੀ ਵਰਕਰਾਂ ਨੂੰ ਮਾਣ ਦਿੰਦੀ ਹੈ ਅਤੇ ਉਹ ਲੋਕ ਸੇਵਾ ਨੂੰ ਆਪਣਾ ਮੁੱਖ ਧਿਆਨ ਬਣਾਉਣਗੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਅਰਸ਼ਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਾਕਟਰ ਜਸਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ, ਵਿਭੂਤੀ ਸ਼ਰਮਾ ਹਲਕਾ ਇੰਚਾਰਜ ਪਠਾਨਕੋਟ, ਸੌਰਭ ਬਹਿਲ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਠਾਕੁਰ ਮਨੋਹਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ, ਰਮੇਸ਼ ਐਡਵੋਕੇਟ, ਸਤੀਸ਼ ਮਹਿੰਦਰੂ, ਨਰੇਸ਼ ਸੈਣੀ ਸਕੱਤਰ ਮਾਝਾ ਜੋਨ ਪੰਜਾਬ, ਪਵਨ ਕੁਮਾਰ ਫੌਜੀ ਚੇਅਰਮੈਨ ਬਲਾਕ ਸੰਮਤੀ ਘਰੋਟਾ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜਿਲ੍ਾ ਪਰਿਸ਼ਦ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਮਿਆਲ, ਏਕਤਾ ਚੌਧਰੀ ਚੇਅਰਮੈਨ ਬਲਾਕ ਸੰਮਤੀ ਧਾਰਕਲਾਂ, ਰੇਖਾ ਮਣੀ ਸ਼ਰਮਾ ਸੰਯੁਕਤ ਸਕੱਤਰ ਪੰਜਾਬ, ਡਾਕਟਰ ਅਨਿਲ ਭਾਰਦਵਾਜ ਚੇਅਰਮੈਨ ਟਰੇਡ ਵਿੰਗ, ਨਿਤਨ ਠਾਕੁਰ ਮੈਂਬਰ ਜ਼ਿਲ੍ਹਾ ਪਰਿਸ਼ਦ, ਕਿਰਨ ਕੁਮਾਰੀ ਮੈਂਬਰ ਜ਼ਿਲ੍ਹਾ ਪਰਿਸ਼ਦ, ਰੋਸ਼ਨ ਲਾਲ ਭਗਤ, ਤਰਸੇਮ ਸਿਹੋੜਾ ਯੂਥ ਲੀਡਰ ਭੋਆ, ਬਲਜਿੰਦਰ ਬੰਟੀ, ਰਜਿੰਦਰ ਸਿੰਘ ਭਿੱਲਾ,ਵੱਖ-ਵੱਖ ਬਲਾਕ ਸੰਮਤੀਆਂ ਦੇ ਚੇਅਰਮੈਨ, ਜ਼ਿਲ੍ਹਾ ਪਰਿਸ਼ਦ ਮੈਂਬਰ, ਸਰਪੰਚ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਰਹੇ।

Leave a Reply

Your email address will not be published. Required fields are marked *