ਏਕ ਸ਼ਾਮ ਸ਼ਨੀ ਦੇਵ ਕੇ ਨਾਮ “ਸ਼੍ਰੀ ਭਜਨ ਸੰਧਿਆ” 16 ਮਈ ਨੂੰ

ਫਿਲੌਰ/ਅੱਪਰਾ, 6 ਮਈ (ਦੀਪਾ)-ਸਥਾਨਕ ਮੰਡੀ ਰੋਡ ਅੱਪਰਾ ਵਿਖੇ ਸਥਿਤ ਇੱਛਾ ਪੂਰਨ ਸ਼ਨੀ ਮੰਦਰ ਅੱਪਰਾ ਵਿਖੇ ਭਗਵਾਨ ਸ੍ਰੀ ਸ਼ਨੀ ਦੇਵ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਏਕ ਸ਼ਾਮ ਸ਼ਨੀ ਦੇਵ ਕੇ ਨਾਮ “ਸ਼੍ਰੀ ਭਜਨ ਸੰਧਿਆ” 16 ਮਈ ਦਿਨ ਸ਼ਨੀਵਾਰ ਨੂੰ ਮੁੱਖ ਸੇਵਾਦਾਰ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਦੀ ਅਗਵਾਈ ਹੇਠ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਹਵਨ ਯੱਗ ਸਵੇਰੇ 8 ਵਜੇ, ਝੰਡੇ ਦੀ ਰਸਮ 10 ਵਜੇ ਤੇ ਕੀਰਤਨ 11 ਵਜੇ ਹੋਵੇਗਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਗੁਰੂ ਮਾਂ ਸਵਰਨ ਦੇਵਾ ਯੂ ਕੇ ਤੇ ਛੋਟੇ ਮਾਤਾ ਸੀਤੇ ਮਾਤਾ ਯੂ ਕੇ ਹਾਜ਼ਰ ਹੋਣਗੇ। ਭਜਨ ਸੰਧਿਆ ਦੌਰਾਨ ਪੰਜਾਬੀ ਗਾਇਕਾ ਇਲਾਹੀ ਜੌਹਲ (ਵਾਈਸ ਆਫ ਪੰਜਾਬ) ਤੇ ਆਰਿਫ਼ ਖਾਨ ਰਾਤ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਭਜਨਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਿਸਟਰ ਕੇ ਟੀ ਅੱਪਰਾ ਬਾਖੂਬੀ ਨਿਭਾਉਣਗੇ। ਭਜਨ ਸੰਧਿਆ ਦੌਰਾਨ ਸਾਰੀ ਰਾਤ ਲੰਗਰ ਲਗਾਇਆ ਜਾਵੇਗਾ।
