ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋ ਝੁਨੀਰ ਸਹਿਕਾਰੀ ਬੈਂਕ ਅੱਗੇ ਲਗਾਇਆ ਧਰਨਾ

ਸਰਦੂਲਗੜ/ਝੁਨੀਰ 6 ਮਈ ( ਲਛਮਣ ਸਿੱਧੂ ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜਿਲਾ ਮਾਨਸਾ ਬਲਾਕ ਝੁਨੀਰ ਬੈਂਕ ਅੱਗੇ ਸਹਿਕਾਰੀ ਬੈਂਕ ਦੀਆਂ ਵੱਖ ਵੱਖ ਬਰਾਂਚਾਂ ਸਾਹਮਣੇ ਰੋ ਭਰਪੂਰ ਧਰਨਾ ਲਾ ਕੇ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ ਨਾਲ ਸਬੰਧਤ ਖੇਤੀਬਾੜੀ ਸਭਾਵਾਂ ਦੇ ਮੈਂਬਰ ਕਿਸਾਨਾਂ ਦੇ ਕਰਜ਼ੇ ਦੀ ਮਹਿੰਗਾਈ ਦੇ ਹਿਸਾਬ ਨਾਲ ਵਧਾਈ ਗਈ ਲਿਮਟ ਨੂੰ ਉਪਰੰਤ ਲਾਗੂ ਕੀਤਾ ਜਾਵੇ ਵਰਨਣ ਯੋਗ ਹੈ ਕਿ ਇਸ ਸਾਲ ਖੇਤੀਬਾੜੀ ਵਿਭਾਗ ਅਤੇ ਮਾਰਾਂ ਦੀ ਸਰਕਾਰੀ ਕਮੇਟੀ ਵੱਲੋਂ ਕਿਸਾਨਾਂ ਦੇ ਫਸਲੀ ਕਰਜੇ ਦੀ ਹੱਦ ਵਿੱਚ ਕੁਝ ਵਾਧਾ ਕਰਕੇ 10 ਅਪ੍ਰੈਲ ਨੂੰ ਇੱਕ ਸਰਕੂ ਲਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਫਸਲੀ ਕਰਜੇ ਦੀ ਹੱਦ 25 ਹਜਾਰ ਤੋਂ ਵਧਾ ਕੇ ਹਾੜੀ ਸੀਜਨ ਲਈ 30 ਹਜਾਰ ਰੁਪਏ ਅਤੇ ਸੌਣੀ ਸੀਜਨ ਲਈ 39 ਹਜਾਰ ਰੁਪਏ ਕਰਨ ਦੀ ਸਿਫਾਰਿਸ਼ ਕੀਤੀ ਸੀ ਜਿਸ ਨੂੰ ਦਰਕਿਨਾਰ ਕਰਕੇ ਸਹਿਕਾਰੀ ਬੈਂਕਾਂ ਦੀ ਮੈਨੇਜਮੈਂਟ ਕਿਸਾਨਾਂ ਨੂੰ ਫਸਲੀ ਕਰਜੇ ਦੀ ਪੁਰਾਣੀ ਲਿਮਟ ਹੀ ਜਾਰੀ ਕਰਨ ਤੇ ਬਜਿੱਦ ਹਨ ਅਤੇ ਕਰਮਚਾਰੀ ਜਥੇਬੰਦੀ ਕਿਸਾਨਾਂ ਦੇ ਕਰਜੇ ਦੀ ਲਿਮਿਟ ਦੇ ਵਾਧੇ ਨੂੰ ਵਾਪਸ ਲੈਣ ਲਈ ਸਰਕਾਰ ਅਤੇ ਵਿਭਾਗ ਤੇ ਦਬਾਅ ਬਣਾ ਰਹੀ ਹੈ ਜੋ ਕਿ ਬਿਲਕੁਲ ਵਾਜਬ ਨਹੀਂ ਕਿਉਂਕਿ ਫਸਲਾਂ ਦੇ ਲਾਗਤ ਖਰਚੇ ਮਣਾ ਮੂਹੀ ਵਧ ਚੁੱਕੇ ਹਨ ਪਰੰਤੂ ਕਰਜੇ ਦੀ ਹੱਦ ਲੰਬੇ ਸਮੇਂ ਤੋਂ ਨਹੀਂ ਵਧਾਈ ਜਾ ਰਹੀ ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਡੀ ਬੀ ਦੀ ਵਜਾਈ ਅਤੇ ਸਾਂਭ ਸਭਾਈ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਕਿਸਾਨਾਂ ਨੇ ਐਲਾਨ ਕੀਤਾ ਕਿ ਜੇ ਕਿਸਾਨਾਂ ਦੇ ਨਵੇਂ ਹੱਦ ਕਰਜੇ ਨੂੰ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ । ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ ਆਗੂਆਂ ਨੇ ਇਹ ਵੀ ਕਿਹਾ ਸਹਿਕਾਰੀ ਬੈਂਕਾਂ ਦੇ ਕਰਮਚਾਰੀ ਵਧੀ ਲਿਮਿਟ ਨੂੰ ਲਾਗੂ ਕਰਨ ਲਈ ਸਰਕਾਰੀ ਫੰਡਾਂ ਦੀ ਮੰਗ ਵਾਸਤੇ ਸੰਘਰਸ਼ ਕਰਨ ਨਾ ਕਿ ਕਿਸਾਨਾਂ ਦੇ ਹੱਦ ਕਰਜੇ ਘਟਾਉਣ ਵਾਸਤੇ ਹੜਤਾਲ ਤੇ ਜਾਣ ਅੱਜ ਦੇ ਵੱਖ-ਵੱਖ ਬਰਾਂਚਾਂ ਵਿੱਚ ਬੁਢਲਾਡਾ ਬਰੇਟਾ ਬੋਹਾ ਝਨੀਰ ਜੋਗਾ ਕੋਟਲੀ ਕਲਾ ਅਤੇ ਬੁਰਜ ਢਿਲਵਾਂ ਉਬਾ ਆਦਿ ਬੈਂਕ ਸ਼ਾਮਿਲ ਹਨ ।ਧਰਨੇ ਤੋਂ ਬਾਅਦ ਬਲਾਕ ਝੁਨੀਰ ਦੀ ਮੀਟਿੰਗ ਤੇਜਾ ਸਿੰਘ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ।ਬੁਲਾਰਿਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 15 ਮਈ ਨੂੰ ਪਾਣੀਆ ਦੇ ਮਸਲੇ ਅਤੇ ਪੰਜਾਬ ਨਾਲ ਰਹਿੰਦੀਆਂ ਮੰਗਾ ਨੂੰ ਲੈ ਕੇ ਚੰਡੀਗੜ੍ਹ ਵਿਖੇ ਧਰਨੇ ਵਿੱਚ ਝੁਨੀਰ ਬਲਾਕ ਵੱਲੋ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ।ਇਸੇ ਤਰ੍ਹਾਂ ਬਲਾਕ ਝੁਨੀਰ ਬੈਂਕ ਅੱਗੇ ਧਰਨੇ ਨੂੰ ਬਲਕਾਰ ਸਿੰਘ ਚਹਿਲ ਜਿਲ੍ਹਾ ਮੀਤ ਪ੍ਰਧਾਨ,ਹਰਬੰਸ ਸਿੰਘ ਪਾਂਧੀ ਜਿਲ੍ਹਾ ਪ੍ਰੈੱਸ ਸਕੱਤਰ,ਤੇਜਾ ਸਿੰਘ ਰਾਮਾਨੰਦੀ ਬਲਾਕ ਪ੍ਰਧਾਨ ,ਕੁਲਦੀਪ ਸਿੰਘ ਚਹਿਲ ਬਲਾਕ ਸੀਨੀਅਰ ਮੀਤ ਪ੍ਰਧਾਨ,ਬਲਜਿੰਦਰ ਸਿੰਘ ਮੋਫ਼ਰ,ਕਰਨੈਲ ਸਿੰਘ ਚੋਟੀਆਂ ਆਦਿ ਨੇ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤਿੱਤਰ ਸਿੰਘ ਟਾਂਡੀਆਂ, ਜੱਗਾ ਸਿੰਘ ਰਾਮਾਨੰਦੀ,ਬਹਾਲ ਸਿੰਘ ਜਸਵੀਰ ਸਿੰਘ ਮੋਫ਼ਰ, ਗੁਰਜੀਤ ਸਿੰਘ ਘੁੱਦਵਾਲਾ ਦਰਸ਼ਨ ਸਿੰਘ ਝੰਡੂਕੇ,ਆਦਿ ਹਾਜ਼ਰ ਸਨ
