ਮਾਤਾ ਗੁਜਰੀ ਸਕੂਲ਼ ਵਿਖੇ ਮਦਰ ਡੇ ਮਨਾਇਆ ਗਿਆ

0

ਦੇਵੀਗੜ੍ਹ (ਰਾਜਿੰਦਰ ਸਿੰਘ ਥਿੰਦ )ਮਾਤਾ ਗੁਜਰੀ ਸੀਨੀਅਰ ਸੈਕੈਂਡਰੀ ਸਕੂਲ ਦੇਵੀਗੜ ਵਿਖੇ ਅੱਜ ਮਾਂ ਦਿਵਸ ਦੇ (Mother’s Day) ਮੌਕੇ ਤੇ ਸਵੇਰ ਦੀ ਸਭਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਂ ਦੇ ਪਿਆਰ, ਤਿਆਗ ਅਤੇ ਮਹਾਨਤਾ ਨੂੰ ਸਮਰਪਿਤ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਰੱਬੀ ਬਾਣੀ ਅਤੇ ਪ੍ਰਾਰਥਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਵਿਚਾਰ ਅਤੇ ਮਾਤਾ ਦਿਵਸ ਸੰਬੰਧੀ ਭਾਵਪੂਰਣ ਸ਼ਬਦ ਪੇਸ਼ ਕੀਤੇ ਗਏ। ਜਮਾਤ ਚੌਥੀ ਤੋਂ ਅੱਠਵੀਂ ਦੇ ਵਿਦਿਆਰਥੀਆਂ ਵੱਲੋਂ “Love You Mom” ਅੰਗਰੇਜ਼ੀ ਗੀਤ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ, ਜਿਸ ਦੀ ਤਿਆਰੀ ਸ਼੍ਰੀ ਗੁਰਬਾਜ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਸੀ। ਕੇ.ਜੀ. ਵਿੰਗ ਅਤੇ ਕਲਾਸ ਚੌਥੀ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਨਾਚ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਗਿਆ। ਕਲਾਸ ਯੂ.ਕੇ.ਜੀ. ਅਤੇ ਪੰਜਵੀਂ ਦੇ ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਣ ਕੀਤੀ ਗਈ। ਕਲਾਸ ਸੱਤਵੀਂ ਅਤੇ ਅੱਠਵੀ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਗੀਤ ਦੀ ਪੇਸ਼ਕਾਰੀ ਨੂੰ ਵੀ ਭਰਪੂਰ ਸਰਾਹਨਾ ਮਿਲੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਅਤੇ ਅਕੈਡਮਿਕ ਡਾਇਰੈਕਟਰ ਵੱਲੋਂ ਮਾਂ ਦੀ ਮਹਾਨਤਾ ਅਤੇ ਬੱਚਿਆਂ ਦੀ ਜ਼ਿੰਦਗੀ ਵਿੱਚ ਮਾਂ ਦੇ ਯੋਗਦਾਨ ਬਾਰੇ ਪ੍ਰੇਰਣਾਦਾਇਕ ਸੰਬੋਧਨ ਦਿੱਤੇ ਗਏ। ਕਲਾਸ ਪੰਜਵੀਂ ਦੇ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਲਘੂ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਸਮਾਗਮ ਦੌਰਾਨ ਹਰਮੀਨ ਕੌਰ (ਕਲਾਸ 11) ਵੱਲੋਂ ਸੋਲੋ ਗੀਤ, ਪੇਸ਼ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕ ਕਮੇਟੀ ਦੇ ਸੰਬੋਧਨ ਅਤੇ ਰਾਸ਼ਟਰੀ ਗਾਨ ਨਾਲ ਸਮਾਗਮ ਦੀ ਸਮਾਪਤੀ ਹੋਈ। ਸਕੂਲ ਪ੍ਰਬੰਧਕਾਂ ਡਾਇਰੈਕਟਰ ਸਰਦਾਰ ਭੁਪਿੰਦਰ ਸਿੰਘ ਪ੍ਰੈਜੀਡੈਂਟ ਸ਼੍ਰੀਮਤੀ ਰਵਿੰਦਰ ਕੌਰ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਧੀਮਾਨ ਅਤੇ ਅਕਾਦਮਿਕ ਡਾਇਰੈਕਟਰ ਸ਼੍ਰੀਮਤੀ ਤੇਜਿੰਦਰ ਕੌਰ ਵਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਮਾਪਿਆਂ ਪ੍ਰਤੀ ਸਤਿਕਾਰ, ਸੱਭਿਆਚਾਰਕ ਮੁੱਲਾਂ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Leave a Reply

Your email address will not be published. Required fields are marked *