ਹਿਮਾਚਲ ਪ੍ਰੇਦਸ਼ ਵਿਚ ਡੇਰਾ ਬਿਆਸ ਦੇ ਨਾਮ ਹੋ ਸਕੇਗੀ ਜ਼ਮੀਨ, ਰਾਸ਼ਟਰਪਤੀ ਨੇ ਦਿਤੀ ਵੱਡੀ ਰਾਹਤ

ਚੰਡੀਗੜ੍ਹ, 5 ਮਈ (ਦੁਰਗੇਸ਼ ਗਾਜਰੀ): ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੂੰ ਲੈਂਡ ਸੀਲਿੰਗ ਐਕਟ ਤੋਂ ਵੱਡੀ ਛੋਟ ਮਿਲ ਗਈ ਹੈ। ਭਾਰਤ ਦੇ ਰਾਸ਼ਟਰਪਤੀ ਨੇ ਬਾਕਾਇਦਾ ਇਕ ਬਿੱਲ ਪਾਸ ਕਰ ਕੇ ਇਕ ਇਤਿਹਾਸਕ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਤਹਿਤ ਹੁਣ ਸਾਰੀਆਂ ਹੀ ਧਾਰਮਿਕ ਅਤੇ ਅਧਿਆਤਮਕ ਸੰਸਥਾਵਾਂ ਹਿਮਾਚਲ ਪ੍ਰਦੇਸ਼ ਵਿੱਚ 30 ਏਕੜ ਤਕ ਜ਼ਮੀਨ ਨੂੰ ਅਪਣੇ ਨਾਮ ‘ਤੇ ਟਰਾਂਸਫ਼ਰ ਕਰਵਾ ਸਕਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਈ ਵੀ ਬਾਹਰੀ ਅਦਾਰਾ ਜਾਂ ਵਿਅਕਤੀ ਨਿੱਜੀ ਤੌਰ ’ਤੇ ਹਿਮਾਚਲ ਪ੍ਰਦੇਸ਼ ’ਚ ਜ਼ਮੀਨ ਨੂੰ ਅਪਣੇ ਨਾਮ ’ਤੇ ਟਰਾਂਸਫ਼ਰ ਨਹੀਂ ਕਰਵਾ ਸਕਦਾ ਸੀ। ਧਾਰਮਿਕ ਸੰਸਥਾਵਾਂ ਦੇ ਹੱਕ ਵਿਚ ਲਿਆ ਗਿਆ ਇਹ ਹੁਣ ਤਕ ਦਾ ਸਭ ਤੋਂ ਵੱਡਾ ਅਤੇ ਅਹਿਮ ਫ਼ੈਸਲਾ ਮੰਨਿਆ ਜਾ ਰਿਹਾ ਹੈ। ਡੇਰਾ ਬਿਆਸ ਕੋਲ ਵੀ ਹਿਮਾਚਲ ਪ੍ਰਦੇਸ਼ ਵਿਚ ਕਾਫ਼ੀ ਜ਼ਮੀਨ ਹੈ ਪਰ ਲੈਂਡ ਸੀਲਿੰਗ ਐਕਟ ਕਾਰਨ ਇਸ ਜ਼ਮੀਨ ਨੂੰ ਅਪਣੇ ਨਾਮ ਨਹੀਂ ਕਰਵਾਇਆ ਸਕਦਾ ਸੀ। ਹੁਣ ਇਹ ਜ਼ਮੀਨ ਡੇਰਾ ਬਿਆਸ ਦੇ ਨਾਮ ਹੋ ਜਾਵੇਗੀ।
