ਫੁਲਜੀਤ ਸਿੰਘ ਵਰਪਾਲ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਰਜਿ ਪੰਜਾਬ ਦੇ ਪ੍ਰੈੱਸ ਸਕੱਤਰ ਨਿਯੁਕਤ

ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰਗਿੱਲ ) ਵਾਲਮੀਕਿ ਮਜ਼ਬੀ ਸਿੱਖ ਮੋਰਚਾ ਰਜਿ ਪੰਜਾਬ ਦੇ ਮੀਤ ਪ੍ਰਧਾਨ ਬਾਬਾ ਮਨਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਫੁਲਜੀਤ ਸਿੰਘ ਵਰਪਾਲ ਨੂੰ ਪੰਜਾਬ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਬਾਬਾ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਗਰੀਬ ਲੋਕਾਂ ਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਪ੍ਰਸਾਸ਼ਨ ਦੀ ਤਾਨਾਸ਼ਾਹੀ ਖਿਲਾਫ ਪੰਜਾਬ ਵਿੱਚ ਕਿਤੇ ਵੀ ਸਾਡੀ ਜੱਥੇਬੰਦੀ ਦੀ ਜਰੂਰਤ ਪੈਂਦੀ ਹੈ ਤਾਂ ਅਸੀਂ ਹਰ ਸਮੇਂ ਹਾਜ਼ਰ ਹਾਂ ਇਸ ਮੌਕੇ ਫੁਲਜੀਤ ਸਿੰਘ ਵਰਪਾਲ ਨੇ ਕਿਹਾ ਕਿ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਰਜਿ ਵਲੋ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਓਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਬਾਬਾ ਮਨਜੀਤ ਸਿੰਘ ਸੈਣੀ ਵਲੋ ਫੁਲਜੀਤ ਸਿੰਘ ਵਰਪਾਲ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਾਂਗਰਸੀ ਆਗੂ ਬਲਬੀਰ ਸਿੰਘ ਬੱਬੀ ਪਹਿਲਵਾਨ, ਡਾ,ਇਕਬਾਲ ਸਿੰਘ ਸ਼ੈਰੀ, ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿੱਲ ਵਾਰਡ ਨੰਬਰ 44 ਵਾਈਸ ਚੇਅਰਮੈਨ ਐਸ ਸੀ ਵਿੰਗ, ਬੀਜੇਪੀ ਓ ਬੀਸੀ ਮੋਰਚਾ ਪੰਜਾਬ ਸਕੱਤਰ ਮਨਜੀਤ ਸਿੰਘ,ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰਾਜੇਸ਼ ਕੁਮਾਰ ਡੈਨੀ ਪਹਿਲਵਾਨ, ਵਾਲਮੀਕਿ ਮਜ਼ਬੀ ਸਿੱਖ ਮੋਰਚਾ ਮਾਝਾ ਜੋਨ ਪ੍ਰਧਾਨ ਜਗਜੀਤ ਸਿੰਘ ਜੱਜ,ਜਿਲ੍ਹਾ ਪ੍ਰਧਾਨ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਅਮਨ ਰਾਜਪੂਤ, ਸਵਰਨਕਾਰ ਸੰਘ 1 ਪੰਜਾਬ ਵਾਈਸ ਪ੍ਰਧਾਨ ਸੰਦੀਪ ਸਿੰਘ,ਜਤਿੰਦਰ ਸਿੰਘ,ਰੋਹਿਤ ਰਾਜਪੂਤ,ਪੰਡਿਤ ਰਾਜੇਸ਼ ਸ਼ਰਮਾ, ਵੰਸ਼ ਅਰੋੜਾ, ਰਿੰਕਾ ਡੇਅਰੀ ਵਾਲੇ ਅਤੇ ਹੋਰ ਹਾਜ਼ਰ ਸਨ
