ਪੀ. ਓ. ਸਟਾਫ ਵੱਲੋ ਭਗੋੜਾ ਦੋਸ਼ੀ ਕਾਬੂ

ਅੰਮ੍ਰਿਤਸਰ 7 ਅਪ੍ਰੈਲ( ਮਨਜੀਤ ਸ਼ੇਰਗਿੱਲ)
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਸਮੇਤ ਪੁਲਿਸ ਪਾਰਟੀ ਭਗੋੜੇ ਦੋਸ਼ੀ ਲਾਲੀ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਜਦੀਕ ਬਾਬਾ ਗਡਵਲੀ ਸ਼ਾਹ ਲਹਿੰਦੀ ਪੱਤੀ ਗਹਿਰੀ ਮੰਡੀ ਜੰਡਿਆਲਾ ਗੁਰੁ ਅੰਮ੍ਰਿਤਸਰ ਮੁੱਕਦਮਾ ਨੰਬਰ 24 ਮਿਤੀ 13.02.2022 ਜੁਰਮ 25/54/59 ARMS ACT ਥਾਣਾ ਸੁਲਤਾਨਵਿੰਡ (299 CRPC) P.O ਮਿਤੀ 27.04.2023 ਅਦਾਲਤ JMIC/ASR) ਜਿਸ ਨੂੰ ਅੱਜ ਮਿਤੀ 06.05.2026 ਨੂੰ ਉੱਕਤ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅਤੇ ਦੋਸ਼ੀ ਰਾਜਵਿੰਦਰ ਸਿੰਘ ਉਰਫ ਟਿੰਕੂ ਪੁੱਤਰ ਕਸ਼ਮੀਰ ਸਿੰਘ ਵਾਸੀ ਮਕਾਨ ਨੰਬਰ 3140 ਪ੍ਰੀਤ ਨਗਰ ਤੁੰਗ ਪਾਈ ਬਟਾਲਾ ਰੋਡ ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 166 ਮਿਤੀ 23.05.2017 ਜ਼ੁਰਮ 22 NDPS ACT, ਥਾਣਾ A-DIV ਅੰਮ੍ਰਿਤਸਰ(299 CrPC PO ਮਿਤੀ 08.04.2025 ਬਾ ਅਦਾਲਤ JMIC/ASR) ਵਿਚ ਭਗੋੜਾ ਕਰਾਰ ਕੀਤਾ ਗਿਆ ਹੈ, ਜਿਸ ਨੂੰ ਅੱਜ ਮਿਤੀ 07.05.2026 ਨੂੰ ਉੱਕਤ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
