ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਵਾਉਣ ਐਸ.ਡੀ.ਐਮ.ਨੂੰ ਦਿੱਤਾ ਮੰਗ ਪੱਤਰ

ਸ੍ਰੀ ਅਯੋਧਿਆ ਰਾਮ ਮੰਦਿਰ ਕਮੇਟੀ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨੇ ਦਿੱਤੇ 23 ਮੰਗ ਪੱਤਰ
ਸਰਦੂਲਗੜ੍ਹ 27 ਅਪ੍ਰੈਲ ( ਵਿਨੋਦ ਜੈਨ) ਸ਼੍ਰੀ ਅਯੋਧਿਆ ਰਾਮ ਮੰਦਰ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਗਊ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਵਾਉਣ ਅਤੇ ਹੋ ਰਹੀ ਕਤਲੇਆਮ ਤੇ ਬੇਅਦਬੀਆਂ ਨੂੰ ਰੋਕਣ ਲਈ ਵੱਡੇ ਕਾਫਲੇ ਦੇ ਰੂਪ ਵਿੱਚ ਪਹੁੰਚ ਕੇ ਅੱਜ ਐਸ.ਡੀ.ਐਮ.ਹਰਜਿੰਦਰ ਸਿੰਘ ਜੱਸਲ ਨੂੰ ਦਿੱਤੇ 23 ਮੰਗ ਪੱਤਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ 27 ਅਪ੍ਰੈਲ ਨੂੰ ਪੂਰੇ ਭਾਰਤ ਵਿੱਚ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਅਤੇ ਹੋ ਰਹੇ ਕਤਲੇ ਆਮ ਤੇ ਬੇਅਦਬੀ ਨੂੰ ਰੋਕਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਜਿਸ ਦੀ ਲੜੀ ਤਹਿਤ ਅੱਜ ਸ੍ਰੀ ਸ੍ਰੀ 108 ਸੰਤ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲਿਆਂ ਦੀ ਗਊਸ਼ਾਲਾ ਤੋਂ ਇੱਕ ਮੰਗ ਪੱਤਰ ਯਾਤਰਾ ਦੇ ਰੂਪ ਵਿੱਚ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀ ਲੋਕਾਂ ਨੇ ਇਕੱਠੇ ਹੋ ਕੇ ਇੱਕ ਕਾਫਲੇ ਦੇ ਰੂਪ ਵਿੱਚ ਐਸ.ਡੀ.ਐਮ.ਦਫਤਰ ਤੱਕ ਯਾਤਰਾ ਕਰਕੇ ਮੰਗ ਪੱਤਰ ਦਿੱਤੇ ਜਾਵੇਗੀ ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ,ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਕੀਰਤਨ ਮੰਡਲੀਆਂ ਵੱਲੋਂ ਮੰਗ ਪੱਤਰ ਦਿੱਤੇ ਇਸ ਮੌਕੇ ਉਹਨਾਂ ਯਾਤਰਾ ਵਿੱਚ ਸ਼ਾਮਿਲ ਸੰਸਥਾਵਾਂ ਅਤੇ ਸਮਾਜ ਸੇਵੀ ਬੀਰਾ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸਮਾਜ ਅਤੇ ਧਰਮ ਲਈ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਨਾਲ ਸ੍ਰੀ ਅਯੋਧਿਆ ਰਾਮ ਮੰਦਿਰ ਕਮੇਟੀ,ਸ਼੍ਰੀ ਹਿੰਦੂ ਤੱਖਤ ਜਿਲਾ ਮਾਨਸਾ,ਦਾਦੀ ਰਾਣੀ ਵੈਲਫੇਅਰ ਚੈਰੀਟੇਬਲ ਟੱਰਸਟ,ਸ਼੍ਰੀ ਸ਼ਾਮ ਬਗੀਚੀ ਪਰਿਵਾਰ ਟੱਰਸਟ,ਜੈ ਮਾ ਜਵਾਲਾ ਜੀ ਮਾਈਸਰ ਮੰਦਰ ਕਮੇਟੀ,ਸਤਿਗੁਰ ਸੇਵਾ ਟੱਰਸਟ,ਸ੍ਰੀ ਸਨਾਤਮ ਧਰਮ ਮੰਦਰ ਕਮੇਟੀ ਧਰਮਸ਼ਾਲਾ,ਦੁਰਗਾ ਕੀਰਤਨ ਮੰਡਲੀ,ਬੇਸਹਾਰਾ ਗਊਸਾਲਾ ਮਹਿਲਾ ਕੀਰਤਨ ਮੰਡਲੀ,ਮਹਿਲਾ ਗੀਤਾ ਭਵਨ ਮੰਡਲੀ,ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਖੈਰਾ ਖੁਰਦ ਖਹਿਰਾ ਕਲਾ,ਮਾਂ ਚਿੰਤਪੁਰਨੀ ਲੰਗਰ ਕਮੇਟੀ,ਸੰਤ ਬਾਬਾ ਬਹਾਲ ਦਾਸ ਜੀ ਬਾਬਾ ਤੇਜਪੁਰੀ ਜੀ ਛਪੜੀ ਵਾਲੇ ਡੇਰਾ ਚੱਕ ਮਧਾਣੀਆਂ,ਪੀਰਖਾਨਾ ਵੈਲਫੇਅਰ ਚੈਰੀਟੇਬਲ ਟੱਰਸਟ,ਸ਼੍ਰੀ ਅਗਰਵਾਲ ਸਭਾ ਵੈਲਫੇਅਰ ਕੈਰੀਟੇਬਲ ਟੱਰਸਟ,ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ, ਸ੍ਰੀ ਅਗਰਵਾਲ ਪੀਰਖਾਨਾ ਮੰਦਰ ਟੱਰਸਟ,ਨਿਸ਼ਕਾਮ ਸੇਵਾ ਮੰਡਲ, ਪੰਜਾਬ ਸੀਡ ਪੈਸਟੀਸਾਈਡ ਐਂਡ ਫਰਟੀਲਾਈਜਰ ਐਸੋਸੀਏਸ਼ਨ, ਬੇਸਹਾਰਾ ਗਊ ਸੇਵਾ ਸੰਮਤੀ,ਬ੍ਰਾਹਮਣ ਸਭਾ ਵੈਲਫੇਅਰ ਟੱਰਸਟ, ਗਊਸ਼ਾਲਾ ਕਮੇਟੀ,ਅਰੋੜ ਵੰਸ ਸਭਾ ਆਦੀ ਦੇ ਅਹੁਦੇਦਾਰਾਂ ਨੇ ਪਹੁੰਚ ਕੇ ਆਪਣੇ ਆਪਣੇ ਮੰਗ ਪੱਤਰ ਐਸ.ਡੀ.ਐਮ.ਨੂੰ ਸੋਪੇ ਇਸ ਮੌਕੇ ਭਾਰੀ ਗਿਣਤੀ ਵਿੱਚ ਮਹਿਲਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਊ ਆਦਿ ਹਾਜ਼ਰ ਸਨ ।
