ਖਰੜ ਤੋਂ ਪੀ.ਜੀ.ਆਈ ਲਈ ਸਿੱਧੀ ਸੀ.ਟੀ.ਯੂ ਬਸ ਸਰਵਿਸ ਦੀ ਕੀਤੀ ਮੰਗ

ਖਰੜ (ਸੁਮਿਤ ਭਾਖੜੀ)
ਅੱਜ ਜਨਹਿੱਤ ਵਿਕਾਸ ਮੰਚ ਖਰੜ ਦਾ ਪੰਜ ਮੈਂਬਰੀ ਵਫਦ ਪ੍ਰਧਾਨ ਰਣਜੀਤ ਸਿੰਘ ਹੰਸ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਮਿਲਿਆ। ਵਫਦ ਨੇ ਉਹਨਾਂ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਖਰੜ ਤੋਂ ਜੌ ਸੀ.ਟੀ.ਯੂ ਦੀ ਸਿੱਧੀ ਬਸ ਸਰਵਿਸ ਪੀ.ਜੀ.ਆਈ ਅਤੇ ਚੰਡੀਗੜ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਲਈ ਚਲਾਇਆ ਜਾ ਰਹੀਆਂ ਸਨ ਹੁਣ ਜੋ ਕਿ ਪਿਛਲੇ ਲਮੇ ਸਮੇਂ ਤੋਂ ਨਾ ਮਾਤਰ ਹੀ ਰਹਿ ਗਈ ਹੈ।ਇਸੇ ਤਰ੍ਹਾਂ ਰੂਟ ਨੰਬਰ 35 ਤੇ ਵੀ ਬਸ ਸਰਵਿਸ ਬਹੁਤ ਘੱਟ ਹੈ ਇਹਨਾਂ ਦੋਹਾ ਰੂਟਾਂ ਤੇ ਬੱਸ ਸਰਵਿਸ ਵਧੀਆ ਤਰੀਕੇ ਨਾਲ ਚਲਾਉਣ ਲਈ ਸਬੰਧਤ ਟਰਾਂਸਪੋਰਟ ਵਿਭਾਗ ਨੂੰ ਸਿਫਾਰਿਸ਼ ਕੀਤੀ ਜਾਵੇ ਕਿਉਂਕਿ ਖਰੜ ਦੀ ਆਬਾਦੀ ਲਗਭਗ 5 ਲੱਖ ਹੋ ਗਈ ਹੈ ਜਨਤਾ ਨੂੰ ਸਹੀ ਬੱਸ ਸਰਵਿਸ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਂਸਦ ਨੇ ਸਾਰੀ ਗੱਲ ਧਿਆਨ ਨਾਲ ਸੁਣ ਕੇ ਡਾਇਰੈਕਟਰ ਟ੍ਰਾਂਸਪੋਰਟ ਅਵੀਕੇਸ ਗੁਪਤਾ ਨੂੰ ਫੋਨ ਕਰਕੇ ਕਿਹਾ ਕਿ ਮੈਂ ਮੰਚ ਦੀ ਲੀਡਰਸ਼ਿਪ ਨੂੰ ਆਪ ਕੋਲ ਭੇਜ ਰਿਹਾ ਹਾਂ ਇਹਨਾਂ ਦੇ ਪੱਤਰ ਅਨੁਸਾਰ ਪੀ.ਜੀ.ਆਈ ਅਤੇ 16 ਹਸਪਤਾਲ ਨੂੰ ਸਿੱਧੀ ਬੱਸ ਸਰਵਿਸ ਵਧੀਆ ਤਰੀਕੇ ਨਾਲ ਚਲਾਈ ਜਾਵੇ ਅਤੇ ਨਾਲ ਹੀ 35 ਨੰਬਰ ਰੂਟ ਤੇ ਵੀ ਬਸ ਸਰਵਿਸ ਵਧਾਈ ਜਾਵੇ।ਡਾਇਰੈਕਟਰ ਟਰਾਂਸਪੋਰਟ ਨੇ ਸਾਰੀ ਸੁਣ ਲਈ ਮੰਚ ਦੀ ਲੀਡਰਸ਼ਿਪ ਨੂੰ ਅੱਜ ਮਿਲਣ ਦਾ ਸਮਾਂ ਦਿੱਤਾ ਹੈ।ਇਸ ਸਮੇਂ ਮੰਚ ਦੇ ਅਹੁਦੇਦਾਰ ਮਾਸਟਰ ਅਜੈਬ ਸਿੰਘ ਪਰਮਪ੍ਰੀਤ ਸਿੰਘ ਬਲਵੀਰ ਸਿੰਘ ਜਸਵੀਰ ਸਿੰਘ ਵੀ ਹਾਜ਼ਰ ਸਨ।
