ਆਧਸ ਵਲੋਂ ਮੋਰਿੰਡਾ ਵਿਖੇ ਵਾਲਮੀਕ ਸਤਸੰਗ ਕਰਵਾਇਆ

ਮੋਰਿੰਡਾ, (ਮਜ਼ੀਦ ਖ਼ਾਨ )-ਆਦਿ ਧਰਮ ਸਮਾਜ (ਆਧਸ) ਪੰਜਾਬ ਵਲੋਂ ਡਾ ਭੀਮ ਰਾਓ ਅੰਬੇਦਕਰ ਕਮਿਊਨਟੀ ਸੈਂਟਰ ਮੋਰਿੰਡਾ ਵਿਖੇ ਵਾਲਮੀਕ ਸਤਸੰਗ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਧਰਮ ਗੁਰੂ ਸ਼ੰਕਰਾਚਾਰੀਆ ਦਸ਼ਰਥ ਰਤਨ ਰਾਵਣ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਆਗੂ ਮੋਹਨ ਲਾਲ ਕਾਲਾ ਸਾਬਕਾ ਕੌਂਸਲਰ ਮੋਰਿੰਡਾ ਨੇ ਦੱਸਿਆ ਕਿ ਵਾਲਮੀਕ ਸਤਸੰਗ ਦੋਰਾਨ ਪ੍ਰਸਿੱਧ ਕਲਾਕਾਰ ਸਤਵਿੰਦਰ ਬਿੱਟੂ ਨੇ ਅਪਣੇ ਸਾਥੀਆਂ ਸਮੇਤ ਕਥਾ ਅਤੇ ਕੀਰਤਨ ਰਾਹੀਂ ਮਹਾਂਰਿਸ਼ੀ ਵਾਲਮੀਕਿ ਜੀ ਦੀ ਮਹਿਮਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸੇ ਦੌਰਾਨ ਧਰਮ ਗੁਰੂ ਸ਼ੰਕਰਾਚਾਰੀਆ ਦਸ਼ਰਥ ਰਤਨ ਰਾਵਣ ਨੇ ਸ਼ਰਧਾਲੂਆਂ ਨੂੰ ਮਹਾਂ ਰਿਸ਼ੀ ਵਾਲਮੀਕਿ ਜੀ ਦੇ ਦਰਸਾਏ ਮਾਰਗ ਤੇ ਚਲਣ ਅਤੇ ਅਪਣੇ ਹੱਕਾਂ ਅਤੇ ਫਰਜ਼ਾਂ ਤੇ ਇਮਾਨਦਾਰੀ ਤੇ ਤਨਦੇਹੀ ਨਾਲ ਪਹਿਰਾ ਦੇਣ ਦੀ ਪ੍ਰੇਰਨਾ ਦਿੱਤੀ। ਉਹਨਾਂ ਅਪਣੇ ਹੱਕਾਂ ਅਤੇ ਸਵੈਮਾਣ ਦੀ ਰਖਿਆ ਲਈ ਇਕਜੁਟ ਹੋਣ ਦਾ ਸਦਾ ਦਿਤਾ। ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਮੋਹਨ ਲਾਲ ਕਾਲਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ੰਕਰਾਚਾਰੀਆ ਦਸ਼ਰਥ ਰਤਨ ਰਾਵਣ , ਭਜਨ ਮੰਡਲੀ ਦੇ ਮੈਂਬਰਾਂ ਅਤੇ ਸਮਾਗਮ ਪਹੁੰਚੇ ਪਤਵੰਤੇ ਸਜਣਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਪੀ ਏ ਡੀ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਮੁਲਾਜ਼ਮਾਂ ਦੇ ਸੁਬਾਈ ਆਗੂ ਸੁਖਵਿੰਦਰ ਸਿੰਘ ਦੁਮਣਾ, ਲਵਲੀ ਪਟਿਆਲਾ, ਸ਼ਕਤੀ ਦ੍ਰਾਵਿੜ ਰੂਪਨਗਰ, ਰਾਜਪਾਲ ਚੰਡੀਗੜ੍ਹ, ਚਮਨ ਲਾਲ ਕੁਰਾਲੀ, ਰਾਜੇਸ਼ ਦੈਤੀਆ ਲੁਧਿਆਣਾ, ਸੋਹਨ ਸਿੰਘ ਗੋਬਿੰਦਗੜ੍ਹ, ਸ਼ਾਮ ਸੁੰਦਰ ਮੋਹਾਲੀ, ਚਮਨ ਲਾਲ ਕੁਰਾਲੀ, ਜ਼ਿਲ੍ਹਾ ਸਿੰਘ ਰੈਲੌਂ, ਨਵੀਨ ਨਾਂਹ ਗਿਦੜਬਾਹਾ, ਦੇਸ਼ ਰਾਜ ਸੁਨਾਮ, ਵਿਕਰਮ ਭੂਮਕ, ਰਾਮਦਾਸੀਆ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਆਗੂ ਕੈਪਟਨ ਕਰਮਜੀਤ ਸਿੰਘ ਬਡਵਾਲੀ, ਕੈਪਟਨ ਮੇਹਰ ਸਿੰਘ, ਸੀਨੀਅਰ ਆਗੂ ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਨੈਸ਼ਨਲ ਪਾਰਟੀ ਪੰਜਾਬ ਦੇ ਆਗੂ ਅਵਤਾਰ ਸਿੰਘ ਰੰਗਰਾ, ਸਮਾਜ ਸੇਵਕ ਸਤਵਿੰਦਰ ਸਿੰਘ ਸੱਤੀ, ਮੇਹਰ ਸਿੰਘ ਮੁਲਾਜ਼ਮ ਆਗੂ, ਸਮਾਜ ਸੇਵਕ ਭਾਈ ਗਿਆਨ ਸਿੰਘ ਸਰੋਆ, ਪ੍ਰਿਤਪਾਲ ਸਿੰਘ ਖ਼ਾਲਸਾ, ਗੁਰਮੀਤ ਸਿੰਘ ਚੋਪੜਾ, ਨਿਹਾਲ ਸਿੰਘ ਕਲਸੀ ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।
