ਭਾਜਪਾ ਦੀਆਂ ਨਗਰ ਕੋਂਸਲਾਂ ਬਣਾਓ, ਧੜੱਲੇਦਾਰ ਵਿਕਾਸ ਕਰਵਾਓ : ਨਕਈ

ਮਾਨਸਾ (ਬਹਾਦਰ ਖ਼ਾਨ) : ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਨਗਰ ਕੋਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਇੱਕੋ ਗੱਲ ਹੈ।ਅਕਾਲੀ ਦਲ ਨੂੰ ਇਸ ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।ਜਗਦੀਪ ਸਿੰਘ ਨਕਈ ਮਾਨਸਾ ਅਤੇ ਬੁਢਲਾਡਾ ਵਿਖੇ ਨਗਰ ਕੋਂਸਲ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏ ਸਨ।ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਬੇਅਦਬੀਆਂ ਅਤੇ ਸਿੱਖ ਪੰਥ ਦਾ ਜੋ ਨੁਕਸਾਨ ਹੋਇਆ, ਬੇਅਦਬੀਆਂ ਹੋਈਆਂ।ਉਸ ਨੂੰ ਕੋਈ ਨਹੀਂ ਭੁੱਲ ਸਕਦਾ।ਪਰ ਹੁਣ ਅਕਾਲੀ ਦਲ ਬੇਅਦਬੀਆਂ ਵਿਰੁੱਧ ਬਣੇ ਕਾਨੂੰਨ ਅਤੇ ਹੋਰ ਦਾ ਵਿਰੋਧ ਕਰਕੇ ਸਿਰਫ ਦਿਖਾਵਾ ਕਰ ਰਹੇ ਹਨ।ਜਦਕਿ ਉਸ ਨੂੰ ਇਹ ਵਿਰੋਧ ਨਹੀਂ ਕਰਨਾ ਚਾਹੀਦਾ।ਨਕਈ ਨੇ ਕਿਹਾ ਕਿ ਕੇਂਦਰ ਦੀਆਂ ਸਕੀਮਾਂ ਨਾਲ ਹੀ ਪੰਜਾਬ ਚੱਲ ਰਿਹਾ ਹੈ।ਕੇਂਦਰ ਵੱਲੋਂ ਸਮੇਂ-ਸਮੇਂ ਤੇ ਪੰਜਾਬ ਨੂੰ ਦਿੱਤੇ ਫੰਡ ਬੋਲ ਰਹੇ ਹਨ।ਉਨ੍ਹਾਂ ਕਿਹਾ ਕਿ ਬੁਢਲਾਡਾ ਨਗਰ ਕੋਂਸਲ ਵਿੱਚ ਪਿਛਲੇ ਸਮੇਂ ਵਾਧੂ ਰੋਲਾ ਪੈਂਦਾ ਰਿਹਾ।ਇਸ ਨਗਰ ਕੋਂਸਲ ਦੀ ਕਾਰਗੁਜ਼ਾਰੀ ਇੱਥੋਂ ਦੇ ਲੋਕ ਦੇਖ ਚੁੱਕੇ ਹਨ।ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਓ ਅਤੇ ਮਜ਼ਬੂਤ ਨਗਰ ਕੋਂਸਲਾਂ ਬਣਾਓ।ਵਿਕਾਸ ਦੇ ਜੋ ਕੰਮ ਕੇਂਦਰ ਦੇ ਪੈਸੇ ਨਾਲ ਪੰਜਾਬ ਵਿੱਚ ਚੱਲ ਰਹੇ ਹਨ।ਉਹ ਹੋਰ ਵੀ ਤੇਜ਼ ਹੋਣਗੇ ਅਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾਵੇਗੀ।ਉਨ੍ਹਾਂ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਕੇਂਦਰ ਸਰਕਾਰ ਦੇ ਹੱਥ ਮਜ਼ਬੂਤ ਕਰਨੇ ਹਨ।ਕੇਂਦਰ ਦੇ ਫੰਡਾਂ ਤੋਂ ਬਿਨ੍ਹਾਂ ਕੋਈ ਵੀ ਸੂਬਾ ਨਹੀਂ ਚੱਲ ਸਕਦਾ।ਪੰਜਾਬ ਵੀ ਉਸੇ ਤੇ ਨਿਰਭਰ ਹੈ।ਉਨ੍ਹਾਂ ਕਿਹਾ ਕਿ ਜੋ ਵੀ ਕੇਂਦਰ ਫੰਡਾਂ ਨੂੰ ਪੰਜਾਬ ਸਰਕਾਰ ਆਪਣਾ ਦੱਸ ਕੇ ਗੁੰਮਰਾਹ ਕਰ ਰਹੀ ਹੈ।ਜਦਕਿ ਅਸਲੀਅਤ ਇਹ ਹੈ ਕਿ ਇਹ ਸਾਰੇ ਫੰਡ ਕੇਂਦਰ ਸਰਕਾਰ ਦੇ ਹਨ।ਉਨ੍ਹਾਂ ਨੇ ਨਗਰ ਕੋਂਸਲਾਂ ਨੂੰ ਤਕੜਾ, ਮਜ਼ਬੂਤ ਅਤੇ ਵਿਕਾਸ ਮੁਖੀ ਬਣਾਉਣ ਲਈ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਭਾਜਪਾ ਉਮੀਦਵਾਰਾਂ ਨੂੰ ਜਿਤਾ ਕੇ ਲੋਕ ਯੁੱਗ ਬਦਲ ਦੇਣ।ਇਸ ਮੌਕੇ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਠੇਕੇਦਾਰ ਗੁਰਮੇਲ ਸਿੰਘ , ਬਲਵਿੰਦਰ ਸਿਘ ਪਟਵਾਰੀ, ਗੁਲਾਬ ਸਿਘ , ਕੁਸ਼ ਸ਼ਰਮਾ , ਭੌਲਾ ਹਸਨ ਪੁਰ, ਅਮਨਦੀਪ ਸਿਘ ਗੂਰੂ, ਰਿੰਕੂ ਸ਼ਰਮਾ, ਤੋਂ ਇਲਾਵਾ ਜਿਲਾ ਬੀ ਸੀ ਵਿੰਗ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ , ਜਿਲਾ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਸੁੱਦਾ ਸਿੰਘ ਵਾਲਾ ਹਾਜਰ ਰਹੇ।
